ਯਾਮਾਹਾ ਨੇ ਭਾਰਤ ''ਚ ਵਾਪਸ ਮੰਗਾਈਆਂ 23,897 ਬਾਈਕਸ
Sunday, Jan 07, 2018 - 04:26 PM (IST)

ਜਲੰਧਰ- ਦੋਪਹੀਆ ਵਾਹਨ ਨਿਰਮਾਤਾ ਕੰਪਨੀ ਨੇ ਭਾਰਤ 'ਚ ਆਪਣੀਆਂ 23,897 ਬਾਈਕਸ ਨੂੰ ਰੀਕਾਲ ਕੀਤਾ ਹੈ, ਜਿਸ ਵਿਚ ਐੱਫ.ਜ਼ੈੱਡ 25 ਅਤੇ ਫੇਜ਼ਰ 25 ਬਾਈਕਸ ਸ਼ਾਮਿਲ ਹਨ। ਇਸ ਦਾ ਕਾਰਨ ਬਾਈਕਸ ਦੇ ਹੈੱਡ ਕਵਰ ਦਾ ਬੋਲਡ ਢਿੱਲਾ ਹੋਣਾ ਦੱਸਿਆ ਜਾ ਰਿਹਾ ਹੈ। ਕੰਪਨੀ ਮੁਤਾਬਕ ਤੁਰੰਤ ਪ੍ਰਭਾਵ ਲਾਗੂ ਇਸ ਰੀਕਾਲ 'ਚ ਜਨਵਰੀ 2017 ਤੋਂ ਬਾਅਦ ਬਣੀਆਂ ਮੋਟਰਸਾਈਕਲਾਂ ਸ਼ਾਮਿਲ ਹੋਣਗੀਆਂ।
ਇਸ ਰੀਕਾਲ 'ਚ ਐੱਫ.ਜ਼ੈੱਡ 25 ਮਾਡਲ ਦੀਆਂ 21,640 ਅਤੇ ਫੇਜ਼ਰ 25 ਦੀਆਂ 2257 ਮੋਟਰਸਾਈਕਲਾਂ ਨੂੰ ਠੀਕ ਕੀਤਾ ਜਾਵੇਗਾ। ਬਿਆਨ ਮੁਤਾਬਕ ਇਸ ਰੀਕਾਲ ਨਾਲ ਪ੍ਰਭਾਵਿਤ ਮੋਟਰਸਾਈਕਲਾਂ ਦੀ ਮੁਰੰਮਤ ਉਸ ਦੇ ਡੀਲਰ ਦੇ ਇਥੇ ਬਿਨਾਂ ਕਿਸੇ ਚਾਰਜ ਦੇ ਕੀਤੀ ਜਾਵੇਗੀ।
ਦੱਸ ਦਈਏ ਕਿ ਕੰਪਨੀ ਮੋਟਰਸਾਈਕਲ ਖਰੀਦਾਰਾਂ ਨਾਲ ਵੀ ਵਿਅਕਤੀਗਤ ਤੌਰ 'ਤੇ ਸੰਪਰਕ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਡੀਲਰਾਂ ਦੇ ਨਾਲ ਲਗਾਤਾਰ ਸੰਪਰਕ 'ਚ ਹੈ ਅਤੇ ਉਨ੍ਹਾਂ ਨਾਲ ਤਾਲਮੇਲ ਬਣਾ ਰਹੀ ਹੈ ਤਾਂ ਜੋ ਗਾਹਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।