ਸ਼ਿਓਮੀ ਦਾ ਨਵਾਂ ਰਿਕਾਰਡ, 1 ਮਹੀਨੇ ''ਚ ਵੇਚੇ 60 ਲੱਖ ਤੋਂ ਜ਼ਿਆਦਾ ਸਮਾਰਟਫੋਨਸ

11/12/2018 8:34:24 PM

ਗੈਜੇਟ ਡੈਸਕ—ਭਾਰਤ ਦੀ ਨੰਬਰ 1 ਸਮਾਰਟਫੋਨ ਬ੍ਰੈਂਡ ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਸ ਨੇ ਫੈਸਟਿਵਲ ਸੀਜ਼ਨ ਦੌਰਾਨ ਇਕ ਮਹੀਨੇ 'ਚ ਕਰੀਬ 85 ਲੱਖ ਸ਼ਿਓਮੀ ਡਿਵਾਇਸੇਜ਼ ਦੀ ਵਿਕਰੀ ਕੀਤੀ ਹੈ। ਇਹ ਵਿਕਰੀ 9 ਅਕਤੂਬਰ ਤੋਂ 8 ਨਵੰਬਰ 2018 ਵਿਚਾਲੇ ਕੀਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੌਰਾਨ ਪ੍ਰਤੀ ਸੈਕਿੰਡ ਉਸ ਦੇ 3 ਤੋਂ ਜ਼ਿਆਦਾ ਡਿਵਾਇਸੇਜ ਵਿਕੇ ਹਨ।

ਇਨ੍ਹਾਂ ਡਿਵਾਇਸੇਜ਼ 'ਚ ਸ਼ਿਓਮੀ, ਮੀ ਐੱਲ.ਈ.ਡੀ. ਮੀ ਬੈਂਡ 3, ਮੀ ਪਾਵਰ ਬੈਂਕ, ਈਅਰ ਫੋਨ, ਰਾਊਟਰਸ, ਇਕੋਸਿਸਟਮ ਅਤੇ ਦੂਜੇ ਐਕਸੇਸਰੀਜ਼ ਦੀ ਵਿਕਰੀ ਸ਼ਾਮਲ ਹੈ। ਗੱਲ ਕੀਤੀ ਜਾਵੇ ਕੇਵਲ ਫੋਨ ਦੀ ਤਾਂ ਕੰਪਨੀ ਦਾ ਕਹਿਣਾ ਹੈ ਕਿ ਫੈਸਟਿਵ ਸੀਜ਼ਨ 'ਚ ਉਸ ਨੇ 60 ਲੱਖ ਤੋਂ ਜ਼ਿਆਦਾ ਸਮਾਰਟਫੋਨਸ ਵੇਚੇ ਹਨ। ਇਥੇ ਤੱਕ ਕੀ ਵਿਕਰੀ ਦਾ ਸਭ ਤੋਂ ਵੱਡਾ ਅੰਕੜਾ ਹੈ, ਪਿਛਲੇ ਸਾਲ ਕੰਪਨੀ ਨੇ ਇਸ ਮਿਆਦ 'ਚ ਕਰੀਬ 40 ਲੱਖ ਸਮਾਰਟਫੋਨਸ ਦੀ ਵਿਕਰੀ ਕੀਤੀ ਸੀ।

ਗੱਲ ਕੀਤੀ ਜਾਵੇ ਦੂਜੇ ਪ੍ਰੋਡਕਟਸ ਦੀ ਤਾਂ ਕੰਪਨੀ ਨੇ 4 ਲੱਖ ਤੋਂ ਜ਼ਿਆਦਾ ਮੀ ਐੱਲ.ਈ.ਡੀ. ਟੀ.ਵੀ. ਅਤੇ ਕਰੀਬ 21 ਲੱਖ ਮੀ ਇਕੋਸਿਸਟਮ ਅਤੇ ਦੂਜੇ ਐਕਸੈਸਰੀਜ਼ ਦੀ ਵਿਕਰੀ ਕੀਤੀ ਹੈ। ਕੰਪਨੀ ਨੇ ਦੱਸਿਆ ਕਿ ਉਸ ਨੇ ਸ਼ੁਰੂਆਤ 2-3 ਦਿਨਾਂ 'ਚ ਹੀ 25 ਲੱਖ ਤੋਂ ਜ਼ਿਆਦਾ ਡਿਵਾਈਸ ਵੇਚੇ ਸਨ।

ਫਲਿੱਪਕਾਰਟ ਦੀ ਸੇਲ 'ਚ ਸ਼ੁਰੂਆਤੀ ਰੈੱਡਮੀ ਨੋਟ 5 ਪ੍ਰੋ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫੋਨ ਬਣਾ, ਉੱਥੇ ਅਮੇਜ਼ਾਨ 'ਤੇ ਰੈੱਡਮੀ 6ਏ ਦੀ ਵਿਕਰੀ ਸਭ ਤੋਂ ਜ਼ਿਆਦਾ ਹੋਈ। ਇੰਨ੍ਹਾਂ ਹੀ ਨਹੀਂ, ਮੀ ਦੇ ਪਾਵਰ ਬੈਂਕ, ਬੈਂਡ ਅਤੇ ਐੱਲ.ਈ.ਡੀ. ਟੀ.ਵੀ. ਬੇਸਟ ਸੇਲਰ ਕੈਟਿਗਿਰੀ 'ਚ ਸ਼ਾਮਲ ਹੋਏ।


Related News