ਐਪਲ ਨੂੰ ਪਛਾੜ Xiaomi ਬਣੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ
Friday, Jul 16, 2021 - 05:22 PM (IST)
ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਦੂਜੀ ਤਿਮਾਹੀ ’ਚ ਟੈੱਕ ਦਿੱਗਜ ਐਪਲ ਨੂੰ ਪਿੱਛੇ ਛੱਡ ਦਿੱਤਾ ਹੈ। ਜੀ ਹਾਂ, ਸ਼ਾਓਮੀ ਦੂਜੀ ਤਿਮਾਹੀ ’ਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਦੇ ਤੌਰ ’ਤੇ ਉਭਰੀ ਹੈ। Canalys Research ਦੀ ਨਵੀਂ ਰਿਪੋਰਟ ਮੁਤਾਬਕ, ਚੀਨੀ ਕੰਪਨੀ ਦੇ ਸ਼ਿਪਮੈਂਟ ’ਚ 83 ਫੀਸਦੀ ਦਾ ਭਾਰੀ ਉਛਾਲ ਵੇਖਿਆ ਗਿਆ ਹੈ।
ਇਹ ਵੀ ਪੜ੍ਹੋ– ‘ਗੂਗਲ ਮੀਟ’ ’ਤੇ ਵੀਡੀਓ ਕਾਲਿੰਗ ਲਈ ਲੱਗਣਗੇ ਪੈਸੇ, ਹੁਣ ਸਿਰਫ਼ ਇੰਨੀ ਦੇਰ ਹੋਵੇਗੀ ਮੁਫ਼ਤ ਗੱਲ
ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸ਼ਾਓਮੀ ਨੇ ਸਮਾਰਟਫੋਨ ਸ਼ਿਪਮੈਂਟ ਸੈਗਮੈਂਟ ’ਚ ਗਲੋਬਲੀ ਪਹਿਲੇ ਦੋ ਸਥਾਨਾਂ ’ਚ ਆਪਣੀ ਥਾਂ ਬਣਾਈ ਹੈ। ਦੱਸ ਦੇਈਏ ਕਿ ਹੁਣ ਤਕ ਨੰਬਰ ਇਕ ਅਤੇ ਦੋ ’ਤੇ ਸਿਰਫ ਦੋ ਕੰਪਨੀਆਂ- ਸੈਮਸੰਗ ਅਤੇ ਐਪਲ ਦਾ ਕਬਜ਼ਾ ਰਿਹਾ ਹੈ ਪਰ ਹੁਣ ਸ਼ਾਓਮੀ ਨੇ ਇਸ ਵਿਚ ਸੰਨ੍ਹ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ– ਐਪਲ ਦੀ ਧਮਾਕੇਦਾਰ ਪੇਸ਼ਕਸ਼, ਮੁਫ਼ਤ ’ਚ ਦੇ ਰਹੀ ਹੈ AirPods
Canalys Research ਮੁਤਾਬਕ, ਦੂਜੀ ਤਿਮਾਹੀ ’ਚ ਸੈਮਸੰਗ 19 ਫੀਸਦੀ ਮਾਰਕੀਟ ਸ਼ੇਅਰ ਨਾਲ ਦੁਨੀਆ ਭਰ ’ਚ ਨੰਬਰ 1 ਬ੍ਰਾਂਡ ਹੈ। ਉਥੇ ਹੀ ਸ਼ਾਓਮੀ 17 ਫੀਸਦੀ ਮਾਰਕੀਟ ਸ਼ੇਅਰ ਹਾਸਲ ਕਰਨ ’ਚ ਕਾਮਯਾਬ ਰਹੀ। ਐਪਲ ਨੇ ਸਮਾਰਟਫੋਨ ਸ਼ਿਪਮੈਂਟ ਦੇ ਮਾਮਲੇ ’ਚ 14 ਫੀਸਦੀ ਮਾਰਕੀਟ ਸ਼ੇਅਰ ਹਾਸਲ ਕੀਤਾ। ਓਪੋ ਅਤੇ ਵੀਵੋ ਨੇ 10-10 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਚੌਥੇ ਅਤੇ ਪੰਜਵੇਂ ਨੰਬਰ ’ਤੇ ਕਬਜ਼ਾ ਕੀਤਾ।
ਇਹ ਵੀ ਪੜ੍ਹੋ– 3 ਅਗਸਤ ਤੋਂ ਬੰਦ ਹੋ ਜਾਵੇਗੀ ਟਵਿਟਰ ਦੀ ਇਹ ਸੇਵਾ, ਜਾਣੋ ਕੰਪਨੀ ਨੇ ਕਿਉਂ ਲਿਆ ਇਹ ਫੈਸਲਾ
Canalys ਦੇ ਰਿਸਰਚ ਮੈਨੇਜਰ ਬੇਨ ਸਟੈਂਟਨ ਦਾ ਕਹਿਣਾ ਹੈ ਕਿ ਸੈਮਸੰਗ ਅਤੇ ਐਪਲ ਨਾਲ ਤੁਲਨਾ ਕਰੀਏ ਤਾਂ ਸ਼ਾਓਮੀ ਦਾ ਐਵਰੇਜ ਸੇਲਿੰਗ ਪ੍ਰਾਈਜ਼ 40 ਫੀਸਦੀ ਅਤੇ 75 ਫਸਦੀ ਤਕ ਘੱਟ ਰਿਹਾ ਹੈ। ਇਸ ਲਈ ਕੰਪਨੀ ਹਾਈ-ਐਂਡ ਡਿਵਾਈਸਿਜ਼ ਜਿਵੇਂ Mi 11 Ultra ਲਈ ਸੇਲ ਵਧਾਉਣ ’ਚ ਕਾਮਯਾਬ ਰਹੀ।
ਹਾਲਾਂਕਿ, ਹੁਣ ਵੇਖਣਾ ਇਹ ਹੈ ਕਿ ਸ਼ਾਓਮੀ ਆਪਣੇ ਓਪੋ ਅਤੇ ਵੀਵੋ ਵਰਗੇ ਵਿਰੋਧੀਆਂ ਤੋਂ ਕਿਸ ਤਰ੍ਹਾਂ ਆਪਣੀ ਥਾਂ ਨੂੰ ਬਚਾਉਣ ’ਚ ਕਾਮਯਾਬ ਰਹਿੰਦੀ ਹੈ ਕਿਉਂਕਿ ਓਪੋ ਅਤੇ ਵੀਵੋ ਵੀ ਕਿਫਾਇਤੀ ਕੀਮਤ ’ਚ ਹਾਈ-ਐਂਡ ਸਮਾਰਟਫੋਨ ਪੇਸ਼ ਕਰ ਰਹੀਆਂ ਹਨ।