ਰੂਸ 'ਚ ਖ਼ੁਰਾਕੀ ਵਸਤਾਂ ਦੀ ਘਾਟ, ਖ਼ਰੀਦ ਲਈ ਐੱਕਸ-5 ਸਮੂਹ ਇਸ ਹਫ਼ਤੇ ਆਵੇਗਾ ਭਾਰਤ
Monday, Apr 25, 2022 - 12:22 PM (IST)

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) - ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਾਅਦ ਮਾਸਕੋ ਵਿਚ ਭੋਜਨ ਦੀ ਗੰਭੀਰ ਕਮੀ ਹੋਣ ਕਾਰਨ, ਰੂਸ ਦੇ ਸਭ ਤੋਂ ਵੱਡੇ ਖੁਰਾਕੀ ਪ੍ਰਚੂਨ ਵਿਕ੍ਰੇਤਾ ਐੱਕਸ5 ਸਮੂਹ ਦੇ ਪ੍ਰਤੀਨਿੱਧੀ ਇਸ ਹਫਤੇ ਨਵੀਂ ਦਿੱਲੀ ਦਾ ਦੌਰਾ ਕਰਨਗੇ ਅਤੇ ਆਪਣੇ ਲੱਗਭੱਗ 18,000 ਡਿਪਾਰਟਮੈਂਟਲ ਸਟੋਰਸ ਲਈ ਸਮਰੱਥ ਸਪਲਾਈ ਸੁਨਿਸ਼ਚਿਤ ਕਰਨ ਲਈ ਕਰਿਆਨੇ ਦਾ ਸਾਮਾਨ ਅਤੇ ਖੇਤੀਬਾੜੀ ਉਤਪਾਦਾਂ ਲਈ ਵੱਡੇ ਸੌਦਿਆਂ ਉੱਤੇ ਹਸਤਾਖਰ ਕਰਨਗੇ।
ਹਾਲ ਹੀ ਵਿਚ ਕੰਪਨੀ ਦੇ ਪ੍ਰਤੀਨਿਧੀਆਂ ਨੇ ਸਪਲਾਈਕਰਤਾਵਾਂ ਨੂੰ ਸ਼ਾਰਟਲਿਸਟ ਕਰਨ ਲਈ ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟਸ ਆਰਗਨਾਈਜ਼ੇਸ਼ਨ (ਐੱਫ. ਆਈ. ਈ. ਓ.) ਵੱਲੋਂ ਆਯੋਜਿਤ ਇਕ ਵਰਚੁਅਲ ਮੀਟ ਵਿਚ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ : ਯੂਨੀਕਾਰਨ ਕਲੱਬ 'ਚ ਚੀਨ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ 'ਤੇ ਪਹੁੰਚਿਆ ਭਾਰਤ, ਜਾਣੋ ਕਿਹੜਾ ਦੇਸ਼ ਹੈ ਪਹਿਲੇ ਸਥਾਨ 'ਤੇ
ਸਿਰਫ ਖੁਰਾਕੀ ਅਤੇ ਖੇਤੀਬਾੜੀ ਵਸਤਾਂ ਦਾ ਵਪਾਰ
ਫਿਓ ਦੇ ਡਾਇਰੈਕਟੋਰੇਟ ਜਨਰਲ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਜੈ ਸਹਾਏ ਨੇ ਕਿਹਾ ਹੈ ਕਿ ਰੂਸ-ਯੂਕ੍ਰੇਨ ਜੰਗ ਨਾਲ ਹਾਲਾਤ ਇਸ ਕਦਰ ਖਰਾਬ ਹੋ ਗਏ ਹਨ ਕਿ ਰੂਸੀ ਪ੍ਰਚੂਨ ਵਿਕ੍ਰੇਤਾ ਭਾਰਤ ਤੋਂ ਭੋਜਨ ਅਤੇ ਹੋਰ ਜ਼ਰੂਰੀ ਸਪਲਾਈ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਨੇ ਭੋਜਨ, ਕੱਪੜਾ ਅਤੇ ਸੌਂਦਰਿਆ ਦੇਖਭਾਲ ਉਤਪਾਦਾਂ ਸਮੇਤ ਕਈ ਉਤਪਾਦਾਂ ਲਈ ਜ਼ਰੂਰਤਾਂ ਨੂੰ ਭਾਰਤ ਦੇ ਸਪਲਾਈਕਰਤਾਵਾਂ ਦੇ ਸਾਹਮਣੇ ਰੱਖਿਆ ਹੈ।
ਬੀਤੇ ਹਫਤੇ ਦੀ ਸ਼ੁਰੂਆਤ ਵਿਚ ਵਰਚੁਅਲ ਸੈਂਸੀਟਾਈਜ਼ੇਸ਼ਨ ਮੀਟ ਦੌਰਾਨ ਚਰਚਾ ਤੋਂ ਬਾਅਦ ਵਿਕ੍ਰੇਤਾਵਾਂ ਦੇ ਨਾਲ ਸੌਦਿਆਂ ਨੂੰ ਅੰਤਿਮ ਰੂਪ ਦੇਣ ਲਈ ਟੀਮ ਇਸ ਹਫਤੇ ਭਾਰਤ ਦਾ ਦੌਰਾ ਕਰੇਗੀ। ਉਨ੍ਹਾਂ ਦੀ ਲੋੜ ਬਹੁਤ ਵੱਡੀ ਹੈ, ਜਦੋਂਕਿ ਖੇਤੀਬਾੜੀ ਅਤੇ ਖੁਰਾਕੀ ਉਤਪਾਦਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਭੇਜ ਦਿੱਤਾ ਜਾ ਸਕਦਾ ਹੈ, ਪੱਛਮੀ ਨੇ ਕੱਪੜੇ ਅਤੇ ਸੌਂਦਰਿਆ ਉਤਪਾਦਾਂ ਉੱਤੇ ਰੋਕ ਲਾ ਦਿੱਤੀ ਹੈ। ਸਹਾਏ ਨੇ ਕਿਹਾ ਕਿ ਕੱਪੜੇ ਉੱਤੇ ਰੋਕ ਲਾ ਹੋਇਆ ਹੈ ਅਤੇ ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸਿਰਫ ਖੁਰਾਕੀ ਅਤੇ ਖੇਤੀਬਾੜੀ ਵਸਤਾਂ ਦੇ ਬਾਰੇ ਗੱਲ ਕਰਨਾ ਚਾਹਾਂਗੇ।
ਇਹ ਵੀ ਪੜ੍ਹੋ : ਟਾਟਾ ਦੇ ਖ਼ਰੀਦਦਾਰਾਂ ਨੂੰ ਝਟਕਾ, 4 ਮਹੀਨਿਆਂ 'ਚ ਦੂਸਰੀ ਵਾਰ ਮਹਿੰਗੀਆਂ ਹੋਈਆਂ ਕਾਰਾਂ ਅਤੇ SUV
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।