ਬਰਨਾਰਡ ਅਰਨਾਲਟ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਜੈੱਫ ਬੇਜੋਸ ਨੂੰ ਪਛਾੜਿਆ

08/07/2021 6:30:25 PM

ਨਵੀਂ ਦਿੱਲੀ : ਵਿਸ਼ਵ ਦੀ ਪ੍ਰਮੁੱਖ ਫੈਸ਼ਨ ਲਗਜ਼ਰੀ ਗੁਡਸ ਕੰਪਨੀ ਲੂਈ ਵੀਟਨ ਮੋਏਟ ਹੈਨੇਸੀ (LMVH) ਦੇ ਮਾਲਕ ਬਰਨਾਰਡ ਅਰਨਾਲਟ ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਪਛਾੜ ਦਿੱਤਾ ਹੈ। ਫੋਰਬਸ ਦੇ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਅਨੁਸਾਰ ਫ੍ਰੈਂਚ ਕਾਰੋਬਾਰੀ ਅਰਨਾਲਟ ਦੀ ਕੁੱਲ ਸੰਪਤੀ 198.9 ਬਿਲੀਅਨ ਡਾਲਰ ਦਰਜ ਕੀਤੀ ਗਈ ਹੈ। ਬੇਜੋਸ ਦੀ ਕੁੱਲ ਸੰਪਤੀ 194.9 ਅਰਬ ਡਾਲਰ ਹੈ, ਇਸਦੇ ਬਾਅਦ ਟੇਸਲਾ ਅਤੇ ਸਪੇਸਐਕਸ ਦੇ ਮੁਖੀ ਏਲੋਨ ਮਸਕ 185.5 ਅਰਬ ਡਾਲਰ ਦੇ ਨਾਲ ਤੀਜੇ ਸਥਾਨ 'ਤੇ ਹਨ। ਅਰਨਾਲਟ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਉਸਦੇ ਅਤੇ ਉਸਦੇ ਪਰਿਵਾਰ ਦੁਆਰਾ ਨਿਯੰਤਰਿਤ ਆਪਣੇ ਖੁਦ ਦੇ ਫ੍ਰੈਂਚ ਲੇਬਲ ਬ੍ਰਾਂਡ ਦੇ ਸ਼ੇਅਰਾਂ ਦੀ ਪ੍ਰਾਪਤੀ ਕਰਦੇ ਹੋਏ 538 ਮਿਲੀਅਨ ਡਾਲਰ ਖਰਚ ਕੀਤੇ।

ਇਹ ਵੀ ਪੜ੍ਹੋ : RBI Monetary Policy:ਪਾਲਿਸੀ ਰੇਟ 'ਚ ਕੋਈ ਬਦਲਾਅ ਨਹੀਂ , 4% 'ਤੇ ਸਥਿਰ ਰਹੇਗੀ Repo Rate

ਫੋਰਬਸ ਦੀ ਸੂਚੀ ਅਨੁਸਾਰ ਬੇਜੋਸ ਦੀ ਜਾਇਦਾਦ ਵਿੱਚ 590 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ, ਜਦੋਂ ਕਿ ਮਸਕ ਦੀ ਸੰਪਤੀ 184.7 ਅਰਬ ਡਾਲਰ ਹੈ। ਕੰਪਨੀ ਦੁਆਰਾ ਦੂਜੀ ਤਿਮਾਹੀ ਦੀ ਆਮਦਨ ਰਿਪੋਰਟ ਜਾਰੀ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਐਮਾਜ਼ੋਨ ਦਾ ਸਟਾਕ 7.6 ਪ੍ਰਤੀਸ਼ਤ ਡਿੱਗ ਗਿਆ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਰਨਾਲਟ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਟਾਪ ਸਥਾਨ ਹਾਸਲ ਕੀਤਾ ਹੋਵੇ। ਉਹ ਦਸੰਬਰ 2019, ਜਨਵਰੀ 2020, ਮਈ 2021 ਅਤੇ ਜੁਲਾਈ 2021 ਵਿੱਚ ਪਹਿਲੇ ਨੰਬਰ 'ਤੇ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ। Louis Vuitton, Sephora, Tiffany & Co, Stella McCartney, Gucci, Christian Dior, Givenchy ਸਮੇਤ LVHM ਦੇ ਦੁਨੀਆ ਭਰ ਵਿਚ 70 ਬ੍ਰਾਂਡਾਂ ਦਾ ਸਾਮਰਾਜ ਹੈ।

ਇਹ ਵੀ ਪੜ੍ਹੋ : GST ਰਿਟਰਨ ਨਾ ਭਰਨ ਵਾਲਿਆਂ ਦੇ 15 ਅਗਸਤ ਤੋਂ ਈ-ਵੇਅ ਬਿੱਲ ਹੋਣਗੇ ਬਲਾਕ

ਜਾਣੋ ਕੌਣ ਹਨ ਅਰਨਾਲਟ

ਅਰਨਾਲਟ ਦਾ ਜਨਮ 5 ਮਾਰਚ 1949 ਨੂੰ ਫਰਾਂਸ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਰੌਬੈਕਸ ਵਿੱਚ ਹੋਇਆ ਸੀ। ਉਸਨੇ ਮਸ਼ਹੂਰ ਸਕੂਲ ਈਕੋਲੇ ਪੌਲੀਟੈਕਨਿਕ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਅਰਨਾਲਟ ਦੇ ਪਿਤਾ ਨਿਰਮਾਣ ਵਿੱਚ ਕੰਮ ਕਰਦੇ ਸਨ। ਅਰਨਾਲਟ ਨੇ 1985 ਵਿੱਚ ਕ੍ਰਿਸ਼ਚੀਅਨ ਡਾਇਰ ਨੂੰ ਖਰੀਦਣ ਲਈ ਉਸ ਕਾਰੋਬਾਰ ਵਿਚ 15 ਮਿਲੀਅਨ ਡਾਲਰ ਦਾ ਨਿਵੇਸ਼ ਕਰਕੇ ਆਪਣੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ : Ola Electric Scooter ਦੀ ਲਾਂਚਿੰਗ ਡੇਟ ਦਾ ਹੋਇਆ ਐਲਾਨ, ਜਾਣੋ ਕੀ ਹੈ ਇਸ 'ਚ ਖ਼ਾਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News