ਵਿਸ਼ਵ ਭਰ ਦੇ ਅਰਬਪਤੀਆਂ ਦੀ ਦੌਲਤ ''ਚ ਆਈ ਕਮੀ : ਰਿਪੋਰਟ
Saturday, Nov 09, 2019 - 04:18 PM (IST)

ਜਿਊਰਿਖ—ਪਿਛਲੇ ਸਾਲ ਵਿਸ਼ਵ ਭਰ ਦੇ ਅਰਬਪਤੀਆਂ ਦੀ ਦੌਲਤ 388 ਅਰਬ ਡਾਲਰ (ਕਰੀਬ 27 ਲੱਖ ਕਰੋੜ ਰੁਪਏ) ਘੱਟ ਕੇ 8.539 ਲੱਖ ਕਰੋੜ ਡਾਲਰ ਰਹਿ ਗਈ। ਇਹ ਇੰਵੈਸਟਮੈਂਟ ਬੈਂਕਿੰਗ ਕੰਪਨੀ ਯੂ.ਬੀ.ਐੱਸ. ਅਤੇ ਪੀ.ਡਬਲਿਊ.ਸੀ. ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਰਾਜਨੀਤਿਕ ਅਤੇ ਖੇਤਰੀ ਵਿਵਾਦਾਂ ਦੇ ਚੱਲਦੇ ਅਤੇ ਇਕਵਟੀ ਮਾਰਕਿਟ 'ਚ ਵਿਆਪਕ ਅਨਿਸ਼ਚਿਤਤਾ ਦੇ ਕਾਰਨ ਇਸ ਦਹਾਕੇ 'ਚ ਪਹਿਲੀ ਵਾਰ ਅਰਬਪਤੀਆਂ ਦੀ ਸੰਪਤੀ ਘਟੀ ਹੈ।
ਚੀਨ ਦੇ ਅਰਬਪਤੀਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ
ਰਿਪੋਰਟ 'ਚ ਸਾਫ-ਸਾਫ ਕਿਹਾ ਗਿਆ ਹੈ ਕਿ ਸਾਊਥ ਚੀਨ ਜਿਥੇ ਵਿਸ਼ਵ 'ਚ ਅਮਰੀਕਾ ਦੇ ਸਭ ਤੋਂ ਜ਼ਿਆਦਾ ਅਰਬਪਤੀ ਵਸਦੇ ਹਨ, ਉਨ੍ਹਾਂ ਦੀ ਸੰਪਤੀ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਖਾਸ ਕਰਕੇ ਅਮਰੀਕਾ ਅਤੇ ਚੀਨ ਦੇ ਵਿਚਕਾਰ ਟ੍ਰੇਡ ਵਾਰ ਨਾਲ ਅਰਬਪਤੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ। 2008 ਦੇ ਬਾਅਦ ਪਹਿਲਾਂ ਵਾਰ 2018 'ਚ ਅਰਬਪਤੀਆਂ ਦੀ ਦੌਲਤ ਘਟੀ ਹੈ।
ਚੀਨ ਦੇ ਅਰਬਪਤੀਆਂ ਦੀ ਦੌਲਤ 12.80 ਫੀਸਦੀ ਘਟੀ
ਚੀਨ ਦੇ ਅਰਬਪਤੀਆਂ ਦੀ ਦੌਲਤ 12.80 ਫੀਸਦੀ ਦੀ ਕਮੀ ਹੋਈ ਹੈ। ਇਸ ਦੌਰਾਨ ਚੀਨ ਦੀ ਵਿਕਾਸ ਦੀ ਰਫਤਾਰ ਵੀ ਹੌਲੀ ਹੋਈ, ਕਰੰਸੀ ਦੀ ਕੀਮਤ 'ਚ ਗਿਰਾਵਟ ਆਈ ਅਤੇ ਸਟਾਕ ਮਾਰਕਿਟ 'ਚ ਅਨਿਸ਼ਚਿਤਤਾ ਦੇ ਕਾਰਨ ਉਥੇ ਦੇ ਅਮੀਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਰਿਪੋਰਟ ਦੀ ਮੰਨੀਏ ਤਾਂ ਇਨ੍ਹਾਂ ਹਾਲਾਤਾਂ 'ਚ ਵੀ ਚੀਨ ਹਰ 2-2.5 ਦਿਨਾਂ 'ਚ ਇਕ ਅਰਬਪਤੀ ਨੂੰ ਪੈਦਾ ਕਰ ਰਿਹਾ ਹੈ।