ਵਰਲਡ ਬੈਂਕ ਨੇ ਭਾਰਤ ਨੂੰ ਕੋਵਿਡ-19 ਪ੍ਰੋਜੈਕਟ ਲਈ 1 ਅਰਬ ਡਾਲਰ ਦੇਣ ਦੀ ਕੀਤੀ ਪੇਸ਼ਕਸ਼

04/03/2020 1:23:13 AM

ਵਾਸ਼ਿੰਗਟਨ-ਵਰਲਡ ਬੈਂਕ ਨੇ ਵੀਰਵਾਰ ਨੂੰ ਭਾਰਤ ਨੂੰ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਇਕ ਅਰਬ ਡਾਲਰ ਦੀ ਐਮਰਜੰਸੀ ਵਿੱਤੀ ਸਹਾਇਤਾ ਲਈ ਮੰਜ਼ੂਰੀ ਦਿੱਤੀ ਹੈ। ਵਰਲਡ ਬੈਂਕ ਦੀ ਸਹਾਇਤਾ ਪ੍ਰੋਜੈਕਟ ਦੇ 1.9 ਅਰਬ ਡਾਲਰ ਦੇ ਪਹਿਲੇ ਸੈੱਟ 'ਚ 25 ਦੇਸ਼ਾਂ ਦੀ ਮਦਦ ਕੀਤੀ ਜਾਵੇਗੀ ਅਤੇ 40 ਤੋਂ ਜ਼ਿਆਦਾ ਦੇਸ਼ਾਂ 'ਚ ਤੇਜ਼ ਰਫਤਾਰ ਨਾਲ ਨਵੀਆਂ ਮੁਹਿੰਮਾਂ ਨੂੰ ਅਗੇ ਵਧਾਇਆ ਜਾ ਰਿਹਾ ਹੈ। ਐਮਰਜੰਸੀ ਵਿੱਤੀ ਸਹਾਇਤਾ ਦਾ ਸਭ ਤੋਂ ਵੱਡਾ ਹਿੱਸਾ ਭਾਰਤ ਨੂੰ ਦਿੱਤਾ ਜਾਵੇਗਾ ਜੋ ਇਕ ਅਰਬ ਡਾਲਰ ਦਾ ਹੋਵੇਗਾ।

ਵਰਲਡ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਦੇ ਮੰਡਲ ਨੇ ਦੁਨੀਆਭਰ ਦੇ ਵਿਕਾਸਸ਼ੀਲ ਦੇਸ਼ਾਂ ਲਈ ਐਮਰਜੈਂਸੀ ਸਹਾਇਤਾ ਦੇ ਪਹਿਲੇ ਸੈੱਟ ਨੂੰ ਮੰਜ਼ੂਰੀ ਦਿੱਤੀ ਜਿਸ ਤੋਂ ਬਾਅਦ ਵਰਲਡ ਬੈਂਕ ਨੇ ਕਿਹਾ ਕਿ ਭਾਰਤ 'ਚ ਇਕ ਅਰਬ ਡਾਲਰ ਦੀ ਐਮਰਜੈਂਸੀ ਵਿੱਤੀ ਸਹਾਇਤਾ ਨਾਲ ਬਿਹਤਰ ਸਕਰੀਨਿੰਗ, ਸੰਪਰਕਾਂ ਦਾ ਪਤਾ ਲਗਾਉਣ, ਮੈਡੀਕਲ ਜਾਂਚ, ਵਿਅਕਤੀਗਤ ਸੁਰੱਖਿਆ ਉਪਕਰਣ ਖਰੀਦਣ ਅਤੇ ਨਵੇਂ ਵੱਖਰੇ ਵਾਰਡ ਬਣਾਉਣ 'ਚ ਮਦਦ ਮਿਲੇਗੀ।

ਦੱਖਣੀ ਏਸ਼ੀਆ 'ਚ ਵਰਲਡ ਬੈਂਕ ਨੇ ਪਾਕਿਸਤਾਨ ਲਈ 20 ਕਰੋਡ ਡਾਲਰ, ਅਫਗਾਨਿਸਤਾਨ ਲਈ 10 ਕਰੋੜ ਡਾਲਰ, ਮਾਲਦੀਪ ਲਈ 73 ਲੱਖ ਡਾਲਰ ਅਤੇ ਸ਼੍ਰੀਲੰਕਾ ਲਈ 12.86 ਕਰੋੜ ਡਾਲਰ ਦਾ ਸਹਾਇਤਾ ਨੂੰ ਮੰਜ਼ੂਰੀ ਦਿੱਤੀ ਹੈ। ਵਰਲਡ ਬੈਂਕ ਨੇ ਇਹ ਵੀ ਕਿਹਾ ਹੈ ਕਿ ਉਸ ਨੇ ਵਿਸ਼ਵ ਪੱਧਰੀ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਭਾਵ ਨਾਲ ਨਜਿੱਠਣ ਲਈ 'ਚ ਦੇਸ਼ਾਂ ਦੀ ਮਦਦ ਕਰਨ ਲਈ 15 ਮਹੀਨੇ ਦੇ ਲਿਹਾਜ ਨਾਲ 160 ਅਰਬ ਡਾਲਰ ਦੀ ਐਮਰਜੰਸੀ ਸਹਾਇਤਾ ਜਾਰੀ ਕਰਨ ਦੀ ਯੋਜਨਾ ਨੂੰ ਮੰਜ਼ੂਰੀ ਦਿੱਤੀ ਹੈ।


Karan Kumar

Content Editor

Related News