ਵਿਸ਼ਵ ਬੈਂਕ ਨੇ ਭਾਰਤ ਦੇ ਚਾਲੂ ਵਿੱਤੀ ਸਾਲ ਦੇ ਵਾਧੇ ਦੇ ਅੰਦਾਜ਼ੇ ਨੂੰ ਘਟਾ ਕੇ 6.3 ਫੀਸਦੀ ਕੀਤਾ

Thursday, Apr 24, 2025 - 12:04 PM (IST)

ਵਿਸ਼ਵ ਬੈਂਕ ਨੇ ਭਾਰਤ ਦੇ ਚਾਲੂ ਵਿੱਤੀ ਸਾਲ ਦੇ ਵਾਧੇ ਦੇ ਅੰਦਾਜ਼ੇ ਨੂੰ ਘਟਾ ਕੇ 6.3 ਫੀਸਦੀ ਕੀਤਾ

ਨਵੀਂ ਦਿੱਲੀ (ਭਾਸ਼ਾ) - ਵਿਸ਼ਵ ਬੈਂਕ ਨੇ ਕੌਮਾਂਤਰੀ ਆਰਥਕ ਕਮਜ਼ੋਰੀ ਅਤੇ ਨੀਤੀ ਅਨਿਸ਼ਚਿਤਤਾ ਦੌਰਾਨ ਚਾਲੂ ਵਿੱਤੀ ਸਾਲ (2025-26) ਲਈ ਭਾਰਤ ਦੇ ਵਾਧੇ ਦੇ ਅੰਦਾਜ਼ੇ ਨੂੰ 0.4 ਫੀਸਦੀ ਘਟਾ ਕੇ 6.3 ਫੀਸਦੀ ਕਰ ਦਿੱਤਾ। ਵਿਸ਼ਵ ਬੈਂਕ ਨੇ ਵਿੱਤੀ ਸਾਲ 2025-26 ਲਈ ਭਾਰਤ ਦੀ ਵਾਧਾ ਦਰ 6.7 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ।

ਇਹ ਵੀ ਪੜ੍ਹੋ :     ਰਿਕਾਰਡ ਪੱਧਰ ਮਗਰੋਂ ਧੜੰਮ ਡਿੱਗਾ ਸੋਨਾ, ਆਈ ਇਸ ਸਾਲ ਦੀ ਦੂਜੀ ਸਭ ਤੋਂ ਵੱਡੀ ਗਿਰਾਵਟ

ਵਿਸ਼ਵ ਬੈਂਕ ਨੇ ਆਪਣੇ ਦੋਮਾਹੀ ਖੇਤਰੀ ਦ੍ਰਿਸ਼ਟੀਕੋਣ ’ਚ ਕਿਹਾ ਕਿ ਭਾਰਤ ’ਚ ਵਿੱਤੀ ਸਾਲ 2024-25 ’ਚ ਵਾਧਾ ਨਿਰਾਸ਼ਾਜਨਕ ਰਿਹਾ ਕਿਉਂਕਿ ਨਿੱਜੀ ਨਿਵੇਸ਼ ’ਚ ਮੱਠਾ ਵਾਧਾ ਹੋਇਆ ਅਤੇ ਜਨਤਕ ਪੂੰਜੀਗਤ ਖਰਚ ਸਰਕਾਰੀ ਟੀਚਿਆਂ ਨੂੰ ਪੂਰਾ ਨਹੀਂ ਕਰ ਸਕੇ।

ਇਹ ਵੀ ਪੜ੍ਹੋ :     ਰਿਕਾਰਡ ਬਣਾਉਣ ਤੋਂ ਬਾਅਦ ਮੂਧੇ ਮੂੰਹ ਡਿੱਗੀ Gold ਦੀ ਕੀਮਤ, ਜਾਣੋ ਅੱਜ 10 ਗ੍ਰਾਮ ਸੋਨੇ ਦੇ ਤਾਜ਼ਾ ਭਾਅ

ਵਿਸ਼ਵ ਬੈਂਕ ਦੇ ‘ਦੱਖਣੀ ਏਸ਼ੀਆ ਵਿਕਾਸ ਅਪਡੇਟ-ਟੈਕਸਿੰਗ ਟਾਈਮਸ’ ਨੇ ਕਿਹਾ,“ਭਾਰਤ ’ਚ ਵਿੱਤੀ ਸਾਲ 2024-25 ’ਚ 6.5 ਫੀਸਦੀ ਤੋਂ ਵਿੱਤੀ ਸਾਲ 2025-26 ’ਚ 6.3 ਫੀਸਦੀ ਤੱਕ ਵਾਧਾ ਦਰ ਹੌਲੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਰੰਸੀ ਸਹਿਜਤਾ ਅਤੇ ਰੈਗੂਲੇਟਰੀ ਸੁਚਾਰੂਕਰਨ ਨਾਲ ਨਿੱਜੀ ਨਿਵੇਸ਼ ਨੂੰ ਹੋਣ ਵਾਲਾ ਮੁਨਾਫ਼ਾ ਕੌਮਾਂਤਰੀ ਆਰਥਿਕ ਕਮਜ਼ੋਰੀ ਅਤੇ ਨੀਤੀ ਅਨਿਸ਼ਚਿਤਤਾ ਨਾਲ ਪ੍ਰਭਾਵਿਤ ਹੋ ਸਕਦਾ ਹੈ।”

ਇਹ ਵੀ ਪੜ੍ਹੋ :     ਸੋਨਾ ਹਰ ਰੋਜ਼ ਤੋੜ ਰਿਹੈ ਰਿਕਾਰਡ, 1 ਦਿਨ 'ਚ 3,330 ਚੜ੍ਹੇ ਭਾਅ, ਕਿੰਨੀ ਦੂਰ ਜਾਵੇਗੀ Gold ਦੀ ਕੀਮਤ?

ਆਈ. ਐੱਮ. ਐੱਫ. ਨੇ ਵੀ ਮੰਗਲਵਾਰ ਨੂੰ ਚਾਲੂ ਵਿੱਤੀ ਸਾਲ ਲਈ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਾਧੇ ਦੇ ਅੰਦਾਜ਼ੇ ਨੂੰ ਜਨਵਰੀ ਦੇ 6.5 ਫੀਸਦੀ ਤੋਂ ਘਟਾ ਕੇ 6.2 ਫੀਸਦੀ ਕਰ ਦਿੱਤਾ।

ਇਹ ਵੀ ਪੜ੍ਹੋ :     ਕੀਮਤਾਂ ਨੇ ਕਢਾਏ ਹੰਝੂ, 1 ਲੱਖ ਰੁਪਏ ਤੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ 10 ਗ੍ਰਾਮ Gold, ਚਾਂਦੀ ਵੀ ਚੜ੍ਹੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News