IMF,ਵਿਸ਼ਵ ਬੈਂਕ ਨੇ ਚੀਨ ਦੇ ਕਰਜ਼ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਨੂੰ ਕੀਤਾ ਸਾਵਧਾਨ

04/12/2019 2:08:30 PM

ਵਾਸ਼ਿੰਗਟਨ—ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਅਤੇ ਵਿਸ਼ਵ ਬੈਂਕ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਕਰਜ਼ ਦੀਆਂ ਸ਼ਰਤਾਂ ਨੂੰ ਲੈ ਕੇ ਜ਼ਿਆਦਾ ਪਾਰਦਿਰਸ਼ਤਾ ਵਰਤਣ ਲਈ ਕਿਹਾ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਕਰਜ਼ 'ਤੇ ਬਹੁਤ ਜ਼ਿਆਦਾ ਨਿਰਭਰ ਹੋਣ ਨੂੰ ਲੈ ਕੇ ਵੀ ਸਾਵਧਾਨ ਕੀਤਾ। ਉਨ੍ਹਾਂ ਨੇ ਇਹ ਗੱਲ ਚੀਨ ਦੇ ਕਰਜ਼ ਦੇ ਵਿਕਾਸਸ਼ੀਲ ਰਾਸ਼ਟਰਾਂ 'ਤੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਕਹੀ। 
ਇਨ੍ਹਾਂ ਸੰਸਥਾਵਾਂ ਦਾ ਮੰਨਣਾ ਹੈ ਕਿ ਕਰਜ਼ ਦਾ ਵਧਦਾ ਬੋਝ ਅਤੇ ਚਿੰਤਾਜਨਕ ਹਾਲਾਤ ਸੰਕਟ ਦੇ ਬੀਜ਼ ਬੀਜ ਸਕਦੇ ਹਨ। ਸੰਸਥਾਵਾਂ ਦੀ ਵੀਰਵਾਰ ਨੂੰ ਹੋਈ ਮੀਟਿੰਗ 'ਚ ਵਿਸ਼ਵ ਬੈਂਕ ਦੇ ਨਵ-ਨਿਯੁਕਤ ਪ੍ਰਧਾਨ ਡੇਵਿਡ ਮਾਲਪਾਸ ਨੇ ਚਿਤਾਵਨੀ ਦਿੱਤੀ ਕਿ 17 ਅਫਰੀਕੀ ਦੇਸ਼ ਪਹਿਲਾਂ ਤੋਂ ਹੀ ਕਰਜ਼ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਅਜਿਹੇ ਦੇਸ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਕਿਉਂਕਿ ਕਰਜ਼ ਲੈਣ ਲਈ ਪਾਰਦਰਸ਼ਿਤਾ ਨਹੀਂ ਵਰਤੀ ਜਾ ਰਹੀ। 
ਆਈ.ਐੱਮ.ਐੱਫ. ਪ੍ਰਮੁੱਖ ਕ੍ਰਿਸਟੀਨ ਲੇਗਾਰਡ ਨੇ ਕਿਹਾ ਕਿ ਕਰਜ਼ ਦਾ ਉੱਚ ਪੱਧਰ ਅਤੇ ਕਰਜ਼ਦਾਤਾਵਾਂ ਦੀ ਗਿਣਤੀ ਕੌਮਾਂਤਰੀ ਮਾਨਦੰਡਾਂ ਦੇ ਅਨੁਰੂਪ ਨਹੀਂ ਹੈ ਅਤੇ ਇਹ ਭਵਿੱਖ 'ਚ ਕਿਸੇ ਦੇਸ਼ ਦੇ ਕਰਜ਼ ਲੈਣ ਦੀਆਂ ਕੋਸ਼ਿਸ਼ਾਂ ਨੂੰ ਜਟਿਲ ਬਣਾ ਸਕਦੀ ਹੈ। ਉਨ੍ਹਾਂ ਨੇ ਪ੍ਰੈੱਸ ਬ੍ਰੇਫਿੰਗ 'ਚ ਕਿਹਾ ਕਿ ਵਿਸ਼ਵ ਬੈਂਕ ਅਤੇ ਆਈ.ਐੱਮ.ਐੱਫ.ਦੋਵਾਂ ਕਰਜ਼ ਦੀ ਪ੍ਰਕਿਰਿਆ 'ਚ ਜ਼ਿਆਦਾ ਪਾਰਦਰਸ਼ਿਤਾ ਲਿਆਉਣ ਲਈ ਇਕੱਠੇ ਕੰਮ ਕਰ ਰਹੇ ਹਨ।


Aarti dhillon

Content Editor

Related News