ਆਟੋਮੋਬਾਈਲ ਕੰਪਨੀਆਂ ਲਈ ਸ਼ਾਨਦਾਰ ਰਿਹਾ ਨਵੰਬਰ ਦਾ ਮਹੀਨਾ, ਕਾਰਾਂ ਦੀ ਵਿਕਰੀ ਵਧੀ

Saturday, Dec 02, 2023 - 04:12 PM (IST)

ਆਟੋਮੋਬਾਈਲ ਕੰਪਨੀਆਂ ਲਈ ਸ਼ਾਨਦਾਰ ਰਿਹਾ ਨਵੰਬਰ ਦਾ ਮਹੀਨਾ, ਕਾਰਾਂ ਦੀ ਵਿਕਰੀ ਵਧੀ

ਬਿਜ਼ਨੈੱਸ ਡੈਸਕ : ਤਿਉਹਾਰੀ ਸੀਜ਼ਨ ਦੌਰਾਨ ਨਵੰਬਰ ਦਾ ਮਹੀਨਾ ਆਟੋਮੋਬਾਈਲ ਕੰਪਨੀਆਂ ਲਈ ਤੋਹਫ਼ੇ ਲੈ ਕੇ ਆਇਆ। ਪਿਛਲੇ ਮਹੀਨੇ ਹੁੰਡਈ ਨੂੰ ਛੱਡ ਕੇ ਸਾਰੀਆਂ ਕੰਪਨੀਆਂ ਦੀ ਵਿਕਰੀ ਸ਼ਾਨਦਾਰ ਰਹੀ। ਇਸ ਦੌਰਾਨ ਕਾਰਾਂ ਦੀ ਵਿਕਰੀ ਜ਼ਬਰਦਸਤ ਰਹੀ। ਮਾਸਿਕ ਆਧਾਰ 'ਤੇ ਟੋਇਟਾ, ਮਹਿੰਦਰਾ, ਬਜਾਜ ਸਮੇਤ ਕਈ ਕੰਪਨੀਆਂ ਦੀ ਵਿਕਰੀ 'ਚ ਭਾਰੀ ਵਾਧਾ ਹੋਇਆ ਹੈ। ਤਿਉਹਾਰ 'ਚ ਖ਼ਾਸ ਤੌਰ 'ਤੇ ਯਾਤਰੀ ਵਾਹਨਾਂ ਦੀ ਭਾਰੀ ਮੰਗ ਰਹੀ। ਨਵੰਬਰ ਦਾ ਮਹੀਨਾ ਦੋ ਪਹੀਆ ਵਾਹਨਾਂ ਦੀ ਵਿਕਰੀ ਦੇ ਲਿਹਾਜ਼ ਨਾਲ ਵੀ ਚੰਗਾ ਰਿਹਾ। 

ਇਹ ਵੀ ਪੜ੍ਹੋ - ਦਿੱਲੀ ਹਵਾਈ ਅੱਡੇ 'ਤੇ ਹੰਗਾਮਾ, ਯਾਤਰੀਆਂ ਨੇ ਸਪਾਈਸ ਜੈੱਟ ਖ਼ਿਲਾਫ਼ ਜੰਮ ਕੇ ਕੱਢੀ ਭੜਾਸ (ਵੀਡੀਓ)

ਟੋਇਟਾ ਦੀ ਵਿਕਰੀ
ਨਵੰਬਰ 'ਚ ਟੋਇਟਾ ਕਿਰਲੋਸਕਰ ਮੋਟਰ ਦੀ ਵਿਕਰੀ ਸਾਲਾਨਾ ਆਧਾਰ 'ਤੇ 51 ਫ਼ੀਸਦੀ ਵਧ ਕੇ 17,818 ਇਕਾਈ ਹੋ ਗਈ। ਕੰਪਨੀ ਨੇ ਪਿਛਲੇ ਸਾਲ ਨਵੰਬਰ 'ਚ 11,765 ਵਾਹਨ ਵੇਚੇ ਸਨ। ਟੋਇਟਾ ਕਿਰਲੋਸਕਰ ਮੋਟਰ ਵੱਲੋਂ ਜਾਰੀ ਬਿਆਨ ਮੁਤਾਬਕ ਨਵੰਬਰ 'ਚ ਘਰੇਲੂ ਬਾਜ਼ਾਰ 'ਚ ਇਸ ਦੀ ਵਿਕਰੀ 16,924 ਯੂਨਿਟ ਰਹੀ। ਜਦੋਂ ਕਿ 894 ਯੂਨਿਟ ਬਰਾਮਦ ਕੀਤੇ ਗਏ ਸਨ। ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਪ੍ਰੈਜ਼ੀਡੈਂਟ (ਸੇਲਜ਼ ਐਂਡ ਸਟ੍ਰੈਟਜਿਕ ਮਾਰਕੀਟਿੰਗ) ਅਤੁਲ ਸੂਦ ਨੇ ਕਿਹਾ ਕਿ ਬਿਹਤਰ ਬੁਕਿੰਗ ਕਾਰਨ ਤਿਉਹਾਰਾਂ ਦਾ ਸੀਜ਼ਨ ਚੰਗਾ ਰਿਹਾ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਮਹਿੰਦਰਾ ਦੀ ਕੁੱਲ ਥੋਕ ਵਿਕਰੀ 21 ਫ਼ੀਸਦੀ ਵਧੀ
ਮਹਿੰਦਰਾ ਐਂਡ ਮਹਿੰਦਰਾ (ਐੱਮਐਂਡਐੱਮ) ਲਿਮਟਿਡ ਦੀ ਨਵੰਬਰ 'ਚ ਕੁੱਲ ਥੋਕ ਵਿਕਰੀ ਸਾਲਾਨਾ ਆਧਾਰ 'ਤੇ 21 ਫ਼ੀਸਦੀ ਵਧ ਕੇ 70,576 ਇਕਾਈ ਹੋ ਗਈ। ਕੰਪਨੀ ਨੇ ਨਵੰਬਰ 2022 ਵਿੱਚ 58,303 ਯੂਨਿਟਾਂ ਦੀ ਸਪਲਾਈ ਕੀਤੀ ਸੀ। M&M ਦੁਆਰਾ ਜਾਰੀ ਬਿਆਨ ਅਨੁਸਾਰ ਮੋਟਰ ਵਾਹਨ ਨਿਰਮਾਤਾ ਨੇ ਪਿਛਲੇ ਮਹੀਨੇ ਉਪਯੋਗੀ ਵਾਹਨਾਂ ਦੀਆਂ 39,981 ਯੂਨਿਟਾਂ ਦੀ ਸਪਲਾਈ ਕੀਤੀ ਸੀ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 32 ਫ਼ੀਸਦੀ ਜ਼ਿਆਦਾ ਹੈ, ਜਦੋਂ ਕੰਪਨੀ ਨੇ 30,238 ਯੂਨਿਟਾਂ ਦੀ ਸਪਲਾਈ ਕੀਤੀ ਸੀ। M&M ਦੇ ਵਹੀਕਲ ਸੈਗਮੈਂਟ ਦੇ ਪ੍ਰੈਜ਼ੀਡੈਂਟ ਵਿਜੇ ਨਾਕਰਾ ਨੇ ਕਿਹਾ, "SUV ਹਿੱਸੇ ਵਿੱਚ ਮਜ਼ਬੂਤ ​​ਮੰਗ ਦੁਆਰਾ ਵਿਕਾਸ ਜਾਰੀ ਰਿਹਾ। ਹਾਲਾਂਕਿ ਤਿਉਹਾਰੀ ਸੀਜ਼ਨ ਚੰਗਾ ਰਿਹਾ ਪਰ ਇਸ ਮਹੀਨੇ ਚੋਣਵੇਂ ਹਿੱਸਿਆਂ ਵਿੱਚ ਸਪਲਾਈ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਢੁਕਵੇਂ ਕਦਮ ਚੁੱਕ ਰਹੇ ਹਾਂ।

ਇਹ ਵੀ ਪੜ੍ਹੋ - ਸਮੇਂ ਸਿਰ ਨਿਪਟਾਓ ਜ਼ਰੂਰੀ ਕੰਮ, ਦਸੰਬਰ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੂਰੀ ਸੂਚੀ

ਬਜਾਜ ਆਟੋ ਦੀ ਵਿਕਰੀ 31% ਵਧੀ
ਨਵੰਬਰ 'ਚ ਬਜਾਜ ਆਟੋ ਦੀ ਕੁੱਲ ਵਿਕਰੀ ਸਾਲਾਨਾ ਆਧਾਰ 'ਤੇ 31 ਫ਼ੀਸਦੀ ਵਧ ਕੇ 4,03,003 ਯੂਨਿਟ ਹੋ ਗਈ। ਕੰਪਨੀ ਨੇ ਨਵੰਬਰ 2022 ਵਿੱਚ 3,06,719 ਯੂਨਿਟ ਵੇਚੇ ਸਨ। ਪੁਣੇ ਸਥਿਤ ਬਜਾਜ ਆਟੋ ਲਿਮਟਿਡ ਦੁਆਰਾ ਜਾਰੀ ਬਿਆਨ ਅਨੁਸਾਰ ਕੁੱਲ ਘਰੇਲੂ ਵਿਕਰੀ ਨਵੰਬਰ 2022 ਦੇ 1,52,883 ਯੂਨਿਟ ਦੇ ਮੁਕਾਬਲੇ ਪਿਛਲੇ ਮਹੀਨੇ 69 ਫ਼ੀਸਦੀ ਵਧ ਕੇ 2,57,744 ਯੂਨਿਟ ਹੋ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਸਮੀਖਿਆ ਅਧੀਨ ਮਹੀਨੇ ਵਿਚ ਨਿਰਯਾਤ ਛੇ ਫ਼ੀਸਦੀ ਘਟ ਕੇ 1,45,259 ਵਾਹਨਾਂ ਦਾ ਰਿਹਾ, ਜਦੋਂ ਕਿ ਪਿਛਲੇ ਸਾਲ ਇਸੇ ਮਹੀਨੇ 1,53,836 ਵਾਹਨ ਵਿਦੇਸ਼ੀ ਬਾਜ਼ਾਰਾਂ ਵਿਚ ਭੇਜੇ ਗਏ ਸਨ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਹੁੰਡਈ ਦੀ ਵਿਕਰੀ ਸਿਰਫ ਤਿੰਨ ਫੀਸਦੀ ਵਧੀ 
ਨਵੰਬਰ 'ਚ ਹੁੰਡਈ ਮੋਟਰ ਇੰਡੀਆ ਦੀ ਕੁੱਲ ਵਿਕਰੀ ਸਾਲਾਨਾ ਆਧਾਰ 'ਤੇ 3 ਫ਼ੀਸਦੀ ਵਧ ਕੇ 65,801 ਇਕਾਈਆਂ ਹੋ ਗਈ। ਦੱਖਣੀ ਕੋਰੀਆਈ ਵਾਹਨ ਨਿਰਮਾਤਾ ਦੀ ਥੋਕ ਵਿਕਰੀ ਪਿਛਲੇ ਸਾਲ ਨਵੰਬਰ 'ਚ 64,003 ਯੂਨਿਟ ਰਹੀ ਸੀ। ਹੁੰਡਈ ਮੋਟਰ ਇੰਡੀਆ ਵੱਲੋਂ ਜਾਰੀ ਬਿਆਨ ਮੁਤਾਬਕ ਕੰਪਨੀ ਦੀ ਘਰੇਲੂ ਥੋਕ ਵਿਕਰੀ ਸਾਲਾਨਾ ਆਧਾਰ 'ਤੇ 3 ਫ਼ੀਸਦੀ ਵਧ ਕੇ 49,451 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ 48,002 ਇਕਾਈ ਸੀ। ਹੁੰਡਈ ਮੋਟਰ ਇੰਡੀਆ ਦੇ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਤਰੁਣ ਗਰਗ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਦੇ ਉਤਸ਼ਾਹਜਨਕ ਹੁੰਗਾਰੇ ਨੇ ਪ੍ਰਚੂਨ ਵਿਕਰੀ ਵਿੱਚ ਵਾਧਾ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News