ਮਰਦਾਂ ਨਾਲੋਂ 20 ਫੀਸਦੀ ਘੱਟ ਤਨਖਾਹ ਲੈਂਦੀਆਂ ਹਨ ਔਰਤਾਂ

Monday, Nov 26, 2018 - 09:22 PM (IST)

ਮਰਦਾਂ ਨਾਲੋਂ 20 ਫੀਸਦੀ ਘੱਟ ਤਨਖਾਹ ਲੈਂਦੀਆਂ ਹਨ ਔਰਤਾਂ

ਨਵੀਂ ਦਿੱਲੀ— ਲਿੰਗ ਸਮਾਨਤਾ ਨੂੰ ਲੈ ਕੇ ਜਾਰੀ ਬਹਿਸਾਂ ਵਿਚਾਲੇ ਕੌਮਾਂਤਰੀ ਕਿਰਤ ਸੰਗਠਨ (ਆਈ. ਐੱਲ. ਓ.) ਦੀ ਰਿਪੋਰਟ 'ਚ ਇਹ ਤੱਥ ਸਾਹਮਣੇ ਆਇਆ ਹੈ ਕਿ ਤਨਖਾਹ ਦੇ ਮਾਮਲੇ 'ਚ ਅਜੇ ਵੀ ਔਰਤਾਂ ਨੂੰ ਲਿੰਗ ਭੇਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ 20 ਫ਼ੀਸਦੀ ਘੱਟ ਤਨਖਾਹ ਮਿਲਦੀ ਹੈ ।
ਆਈ. ਐੱਲ. ਓ. ਦੀ ਰਿਪੋਰਟ ਅਨੁਸਾਰ ਉੱਚੀ ਕਮਾਈ ਵਾਲੇ ਦੇਸ਼ਾਂ 'ਚ ਵੱਡੇ ਅਹੁਦਿਆਂ 'ਤੇ ਮਰਦਾਂ ਅਤੇ ਔਰਤਾਂ ਦੀ ਤਨਖਾਹ ਦਾ ਪਾੜਾ ਜ਼ਿਆਦਾ ਹੈ ਜਦਕਿ ਹੇਠਲੇ ਅਤੇ ਮੱਧ ਆਮਦਨ ਵਰਗ ਵਾਲੇ ਦੇਸ਼ਾਂ 'ਚ ਤਨਖਾਹ 'ਚ ਲਿੰਗ ਅਸਮਾਨਤਾ ਘੱਟ ਤਨਖਾਹ ਵਾਲੇ ਅਹੁਦਿਆਂ 'ਤੇ ਜ਼ਿਆਦਾ ਪਾਈ ਜਾਂਦੀ ਹੈ । ਰਿਪੋਰਟ ਮੁਤਾਬਕ ਔਰਤਾਂ ਅਤੇ ਮਰਦਾਂ ਦੀ ਤਨਖਾਹ 'ਚ ਅਸਮਾਨਤਾ 'ਚ ਸਿੱਖਿਆ ਦੇ ਪੱਧਰ ਦਾ ਘੱਟ ਯੋਗਦਾਨ ਹੈ ।


Related News