ਆਟੋ ਨਿਰਮਾਣ ਸੈਕਟਰ ’ਚ ਵੀ ਆਪਣੀ ਪ੍ਰਤਿਭਾ ਦਿਖਾ ਰਹੀਆਂ ਹਨ ਔਰਤਾਂ

07/25/2022 5:43:15 PM

ਨਵੀਂ ਦਿੱਲੀ (ਭਾਸ਼ਾ) - ਪੁਰਸ਼ਾਂ ਦੇ ਦਬਦਬੇ ਵਾਲੇ ਆਟੋ ਨਿਰਮਾਣ ਖੇਤਰ ’ਚ ਹੁਣ ਔਰਤਾਂ ਵੀ ਆਪਣੀ ਪ੍ਰਤਿਭਾ ਦਿਖਾ ਰਹੀਆਂ ਹਨ ਤੇ ਦੇਸ਼ ਦੀਆਂ ਪ੍ਰਮੁੱਖ ਆਟੋ ਕੰਪਨੀਆਂ ਇਸ ’ਚ ਉਨ੍ਹਾਂ ਦੀ ਮਦਦ ਕਰ ਰਹੀਆਂ ਹਨ। ਦਰਅਸਲ, ਟਾਟਾ ਮੋਟਰਜ਼, ਐੱਮ. ਜੀ. ਮੋਟਰ, ਹੀਰੋ ਮੋਟੋਕਾਰਪ ਤੇ ਬਜਾਜ ਆਟੋ ਤੇਜ਼ੀ ਨਾਲ ਆਪਣੇ ਨਿਰਮਾਣ ਪਲਾਂਟਾਂ ’ਚ ਲਿੰਗ ਵਿਭਿੰਨਤਾ ਵੱਲ ਵਧ ਰਹੇ ਹਨ। ਭਾਰਤ ’ਚ ਟਾਟਾ ਮੋਟਰਜ਼ ਦੇ 6 ਪਲਾਂਟਾਂ ’ਚ ਸ਼ਾਪ ਫਲੋਰ ’ਚ 3,000 ਤੋਂ ਵੱਧ ਔਰਤਾਂ ਉਤਪਾਦਨ ਦੇ ਖੇਤਰ ’ਚ ਵੱਖ-ਵੱਖ ਭੂਮਿਕਾਵਾਂ ’ਚ ਕੰਮ ਕਰ ਰਹੀਆਂ ਹਨ। ਉਹ ਛੋਟੇ ਯਾਤਰੀ ਵਾਹਨਾਂ ਤੋਂ ਲੈ ਕੇ ਭਾਰੀ ਵਪਾਰਕ ਵਾਹਨਾਂ ਤੱਕ ਦੇ ਉਤਪਾਦਨ ਦੀ ਰੇਂਜ ਲਈ ਕੰਮ ਕਰ ਰਹੀਆਂ ਹਨ। ਕੰਪਨੀ ਨੇ ਆਪਣੀਆਂ ਫੈਕਟਰੀਆਂ ’ਚ ਹੋਰ ਔਰਤਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ।

ਉੱਥੇ ਹੀ ਐੱਮ. ਜੀ. ਮੋਟਰ ਇੰਡੀਆ ਦੀ ਦਸੰਬਰ 2023 ਤੱਕ ਇਕ ਲਿੰਗ-ਸੰਤੁਲਿਤ ਕਾਰਜਬਲ ਬਣਾਉਣ ਦੀ ਯੋਜਨਾ ਹੈ, ਜਿਸ ’ਚ ਔਰਤਾਂ ਦੀ ਕੁੱਲ ਕਾਰਜਬਲ ਦਾ 50 ਫੀਸਦੀ ਹਿੱਸਾ ਹੋਵੇ। ਗੁਜਰਾਤ ’ਚ ਕੰਪਨੀ ਦੇ ਹਲੋਲ ਪਲਾਂਟ ’ਚ ਫੈਕਟਰੀ ਵਿਚ ਕੰਮ ਕਰਨ ਵਾਲੇ 2,000 ਲੋਕਾਂ ’ਚੋਂ 34 ਫੀਸਦੀ ਔਰਤਾਂ ਹਨ। ਬਜਾਜ ਆਟੋ ਜੇ ਪੁਣੇ ਸਥਿਤ ਚਾਕਨ ਪਲਾਂਟ ’ਚ ਡੋਮਿਨਾਰ 400 ਅਤੇ ਪਲਸਰ ਆਰ. ਐੱਸ. 200 ਵਰਗੀਆਂ ਮਹਿੰਗੀਆਂ ਬਾਈਕਾਂ ਦੇ ਨਿਰਮਾਣ ਦਾ ਪੂਰਾ ਜ਼ਿੰਮਾ ਔਰਤਾਂ ਦੇ ਹੱਥਾਂ ’ਚ ਹੈ। ਇੱਥੇ 2013-14 ਦਾ ਤੁਲਨਾ ’ਚ ਔਰਤ ਕਰਮਚਾਰੀਆਂ ਦੀ ਸੰਖਿਆ 148 ਤੋਂ 4 ਗੁਣਾ ਵਧ ਕੇ 667 ਹੋ ਗਈ ਹੈ।

ਟਾਟਾ ਮੋਟਰਜ਼ ਦੇ ਪ੍ਰਧਾਨ ਅਤੇ ਮੁੱਖ ਮਾਨਵ ਵਿੰਸੰਸਾਧਨ ਅਧਿਕਾਰੀ ਰਵਿੰਦਰ ਕੁਮਾਰ ਨੇ ਕਿਹਾ, ‘‘ਕੰਪਨੀਆਂ ਨੇ ਔਰਤਾਂ ਨੂੰ ਮੁੱਖ ਅਹੁਦਿਆਂ ’ਤੇ ਲਿਆਉਣ ਲਈ ਵਿਆਪਕ ਢਾਂਚੇ ਬਣਾਏ ਹਨ ਪਰ ਅੰਕੜੇ ਦਰਸਾਉਂਦੇ ਹਨ ਕਿ ਆਦਰਸ਼ ਸਥਿਤੀ ਤੇ ਅਸਲੀਅਤ ਵਿਚਕਾਰ ਬਹੁਤ ਵੱਡਾ ਪਾੜਾ ਹੈ। ਟਾਟਾ ਮੋਟਰਜ਼ ਇਸ ਪਾੜੇ ਨੂੰ ਪੂਰਾ ਕਰਨ ਲਈ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰ ਰਹੀ ਹੈ।” ਪਿਛਲੇ 2 ਸਾਲਾਂ ’ਚ ਪੁਣੇ ’ਚ ਕੰਪਨੀ ਦੇ ਯਾਤਰੀ ਵਾਹਨ ਪਲਾਂਟ ’ਚ ਔਰਤਾਂ ਦੀ ਗਿਣਤੀ ਲੱਗਭਗ 10 ਗੁਣਾ ਵਧੀ ਹੈ। ਇਸ ਫੈਕਟਰੀ ’ਚ ਅਪ੍ਰੈਲ 2020 ’ਚ 178 ਮਹਿਲਾ ਕਰਮਚਾਰੀ ਸਨ, ਜੋ ਹੁਣ ਵੱਧ ਕੇ 1,600 ਹੋ ਗਈਆਂ ਹਨ। ਐੱਮ. ਜੀ ਮੋਟਰ ਇੰਡੀਆ ’ਚ ਡਾਇਰੈਕਟਰ-ਐੱਚ. ਆਰ ਯਸ਼ਵਿੰਦਰ ਪਟਿਆਲ ਨੇ ਕਿਹਾ,‘‘ਸਾਡਾ ਯਤਨ ਹੈ 50:50 ਦਾ ਅਨੁਪਾਤ ਹਾਸਿਲ ਕਰਨਾ।


Harinder Kaur

Content Editor

Related News