Flipkart ਤੋਂ ਔਰਤ ਨੇ ਆਰਡਰ ਕੀਤਾ iPhone 15, ਪਾਰਸਲ ਦੇਣ ਆ ਗਏ ਦੋ ਡਿਲੀਵਰੀ ਬੁਆਏ

Tuesday, Oct 01, 2024 - 02:13 PM (IST)

ਨਵੀਂ ਦਿੱਲੀ - ਫਲਿੱਪਕਾਰਟ 'ਤੇ ਬਿਗ ਬਿਲੀਅਨ ਡੇਜ਼ ਸੇਲ ਚੱਲ ਰਹੀ ਹੈ। ਸੇਲ ਵਿੱਚ ਮੋਬਾਈਲ ਫੋਨ ਸਮੇਤ ਕਈ ਵਸਤੂਆਂ ਸਸਤੇ ਭਾਅ ’ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਆਈਫੋਨ ਦੇ ਪ੍ਰਸ਼ੰਸਕ ਵੀ ਇਸ ਸੇਲ ਵਿੱਚ ਭਾਰੀ ਖਰੀਦਦਾਰੀ ਕਰ ਰਹੇ ਹਨ, ਪਰ ਜੇਕਰ ਤੁਸੀਂ ਵੀ ਆਨਲਾਈਨ ਸੇਲ ਤੋਂ ਕੁਝ ਆਰਡਰ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਤਾਂ ਜੋ ਬੈਂਗਲੁਰੂ ਦੀ ਇੱਕ ਔਰਤ ਨਾਲ ਜੋ ਹੋਇਆ, ਉਹ ਤੁਹਾਡੇ ਨਾਲ ਨਾ ਹੋਵੇ।

ਇਹ ਵੀ ਪੜ੍ਹੋ :     AIR India ਦੇ ਜਹਾਜ਼ 'ਚ ਆਈ ਖ਼ਰਾਬੀ, 1 ਘੰਟਾ ਫਲਾਈਟ 'ਚ ਬੰਦ ਰਹੇ ਯਾਤਰੀ

ਦਰਅਸਲ, ਬੈਂਗਲੁਰੂ ਵਿੱਚ ਇੱਕ ਔਰਤ ਨੇ ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਤੋਂ ਆਈਫੋਨ 15 ਦੇ 256 ਜੀਬੀ ਵੇਰੀਐਂਟ ਦਾ ਆਰਡਰ ਕੀਤਾ ਅਤੇ ਇਸਦੇ ਲਈ ਉਸਨੇ ਓਪਨ ਬਾਕਸ ਡਿਲੀਵਰੀ (ਓਬੀਡੀ) ਵਿਕਲਪ ਚੁਣਿਆ, ਪਰ ਜਦੋਂ ਡਿਲੀਵਰੀ ਬੁਆਏ ਆਇਆ ਤਾਂ ਉਸਨੇ ਡਿਲੀਵਰੀ ਮਾਰਕ ਕਰਨ ਤੋਂ ਪਹਿਲਾਂ ਬਾਕਸ ਨੂੰ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਉਸਨੇ ਗਾਹਕ ਨੂੰ ਵੱਡਾ ਬਾਕਸ ਪਾਰਸਲ ਰੱਖਣ ਲਈ ਜ਼ੋਰ ਦਿੱਤਾ।

Reddit ਯੂਜ਼ਰ 'taau_7' ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਭ ਉਸ ਦੀ ਭੈਣ ਨਾਲ ਹੀ ਹੋਇਆ ਹੈ। ਉਪਭੋਗਤਾ ਇਸ ਔਰਤ ਦਾ ਭਰਾ ਹੈ, ਜੋ ਪੂਰੀ ਘਟਨਾ ਨੂੰ ਰਿਕਾਰਡ ਕਰ ਰਿਹਾ ਸੀ ਅਤੇ ਉਸਨੇ ਪੈਕੇਜ ਨੂੰ ਖੋਲ੍ਹਣ ਅਤੇ ਇਸ ਵਿੱਚ ਸਮੱਗਰੀ ਦੀ ਜਾਂਚ ਕੀਤੇ ਬਿਨਾਂ ਬਾਕਸ ਲੈਣ ਤੋਂ ਇਨਕਾਰ ਕਰ ਦਿੱਤਾ। ਉਦੋਂ ਹੀ ਇਕ ਹੋਰ 'ਡਿਲੀਵਰੀ ਏਜੰਟ' ਹੱਥ ਵਿਚ ਇਕ ਛੋਟਾ ਜਿਹਾ ਪੈਕੇਜ ਲੈ ਕੇ ਉਥੇ ਦਾਖਲ ਹੋਇਆ।

ਇਹ ਵੀ ਪੜ੍ਹੋ :     Mutual Fund ਦੇ ਨਿਵੇਸ਼ਕਾਂ ਲਈ ਵੱਡੀ ਸਹੂਲਤ, ਹੁਣ ਰੰਗ ਦੇਖ ਕੇ ਜਾਣੋ ਕਿੰਨਾ ਹੈ ਜੋਖਮ

ਰੈਡਿਟ ਯੂਜ਼ਰ ਨੇ ਆਪਣੀ ਪੋਸਟ 'ਚ ਕਿਹਾ ਕਿ 'ਡਿਲਿਵਰੀ ਏਜੰਟ' ਨੇ ਉਸ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਘੋਟਾਲਾ ਕਰਨ ਵਾਲੇ ਨੇ ਇਹ ਦਾਅਵਾ ਕੀਤਾ ਕਿ ਉਹ ਓਪਨ ਬਾਕਸ ਡਿਲੀਵਰੀ ਨਹੀਂ ਕਰ ਸਕਦਾ ਹੈ ਅਤੇ ਉਸ ਨੂੰ ਬਾਕਸ ਨੂੰ ਸਵੀਕਾਰ ਕਰਨਾ ਹੋਵੇਗਾ।

ਜਦੋਂ ਯੂਜ਼ਰ ਨੇ ਬਿਨਾਂ ਖੋਲ੍ਹੇ ਪੈਕੇਜ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਇਕ ਹੋਰ ਡਿਲੀਵਰੀ ਬੁਆਏ ਨੂੰ ਬੁਲਾਇਆ। ਉਨ੍ਹਾਂ ਕਿਹਾ ਕਿ ਅਜਿਹੀ ਕੋਈ ਸਹੂਲਤ ਨਹੀਂ ਹੈ। ਯੂਜ਼ਰ ਨੇ ਅੱਗੇ ਕਿਹਾ, 'ਉਹ ਬਹੁਤ ਡਰਿਆ ਹੋਇਆ ਸੀ ਕਿਉਂਕਿ ਮੈਂ ਇਹ ਸਭ ਰਿਕਾਰਡ ਕੀਤਾ ਸੀ। ਉਸਨੇ ਕੰਨੜ ਵਿੱਚ ਆਪਣੇ ਸਾਥੀਆਂ ਨੂੰ ਕਿਹਾ ਕਿ ਮੈਂ ਸਭ ਕੁਝ ਰਿਕਾਰਡ ਕਰ ਲਿਆ ਹੈ।

Reddit ਉਪਭੋਗਤਾ ਨੇ ਅੱਗੇ ਕਿਹਾ, 'ਦੋ ਮਿੰਟਾਂ ਦੇ ਅੰਦਰ, ਇਕ ਹੋਰ ਡਿਲੀਵਰੀ ਬੁਆਏ ਛੋਟੇ ਪੈਕੇਜ ਦੀ ਡਿਲੀਵਰੀ ਕਰਨ ਲਈ ਆਇਆ ਅਤੇ ਕਿਹਾ ਕਿ ਉਹ ਖੁੱਲ੍ਹਾ ਡੱਬਾ ਦੇਵੇਗਾ।' Reddit ਉਪਭੋਗਤਾ ਨੇ ਕਿਹਾ, 'ਸਾਨੂੰ ਸਾਮਾਨ ਮਿਲਿਆ ਕਿਉਂਕਿ ਮੈਂ ਰਿਕਾਰਡ ਕੀਤਾ ਸੀ।' ਨਹੀਂ ਤਾਂ ਮੈਨੂੰ ਯਕੀਨ ਹੈ ਕਿ ਉਹ ਮੈਨੂੰ ਕੋਈ ਗਲਤ ਪੈਕੇਜ ਦੇ ਦਿੰਦਾ।

ਓਪਨ ਬਾਕਸ ਡਿਲਿਵਰੀ ਕਿਉਂ ਹੁੰਦੀ ਹੈ?

ਫਲਿੱਪਕਾਰਟ ਦਾ ਓਪਨ ਬਾਕਸ ਡਿਲਿਵਰੀ ਵਿਕਲਪ ਗਾਹਕਾਂ ਨੂੰ ਪੈਕੇਜ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਉਸ ਦੀ ਸਮੱਗਰੀ ਨੂੰ ਖੋਲ੍ਹਣ ਅਤੇ ਉਸ ਦੀ ਜਾਂਚ ਕਰਨ ਦਾ ਵਿਕਲਪ ਦਿੰਦਾ ਹੈ। ਇਹ ਸੇਵਾ ਇਹ ਯਕੀਨੀ ਬਣਾਉਣ ਲਈ ਤਿਆਰ ਕੀਤੀ ਗਈ ਹੈ ਕਿ ਗਾਹਕਾਂ ਨੂੰ ਉਹੀ ਸਮਾਨ ਮਿਲੇ ਜਿਹੜਾ ਕਿ ਉਸਨੇ ਆਰਡਰ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News