ਸਰਹੱਦ ਲੰਘੇ ਬਿਨਾਂ ਪਾਕਿਸਤਾਨ ਦੇ ਅੰਦਰ ਤਕ ਤਬਾਹੀ ਮਚਾ ਦੇਵੇਗੀ ਇਹ ਗੰਨ, ਹੋਈ ਡੀਲ

05/25/2017 7:49:06 AM

ਨਵੀਂ ਦਿੱਲੀ— ਪਾਕਿਸਤਾਨ ਦੀ ਚੌਕੀਆਂ ਨੂੰ ਤਬਾਹ ਕਰ ਕੇ ਭਾਰਤ ਨੇ ਇਹ ਸੰਦੇਸ਼ ਦੇ ਦਿੱਤਾ ਹੈ ਕਿ ਉਹ ਉਸ ਦੀ ਕਿਸੇ ਵੀ ਨਾਪਾਕ ਹਰਕਤ ਨੂੰ ਸਹਿਣ ਨਹੀਂ ਕਰਨ ਵਾਲਾ। ਭਾਰਤ ਦੀ ਤਾਕਤ ''ਚ ਹੁਣ ਹੋਰ ਵਾਧਾ ਹੋਣ ਵਾਲਾ ਹੈ। ਭਾਰਤ ਹੁਣ ਸਰਹੱਦ ਪਾਰ ਕੀਤੇ ਬਿਨਾਂ ਪਾਕਿਸਤਾਨ ਦੇ ਅੰਦਰ ਤਕ ਮਾਰ ਕਰਨ ਦੀ ਤਾਕਤ ਨੂੰ ਹੋਰ ਵਧਾ ਰਿਹਾ ਹੈ। ਇਸੇ ਤਹਿਤ ਦੱਖਣੀ ਕੋਰੀਆ ਨਾਲ 4500 ਕਰੋੜ ਰੁਪਏ ਦੀ ਡੀਲ ਕੀਤੀ ਗਈ ਹੈ। ਇਸ ਤਹਿਤ ਭਾਰਤ ਇਹ ਖਾਸ ਗੰਨ ਬਣਾਏਗਾ, ਜੋ ਦੁਸ਼ਮਣਾਂ ਦੇ ਹੋਸ਼ ਉਡਾ ਦੇਵੇਗੀ। 

ਭਾਰਤੀ ਕੰਪਨੀ ਲਾਰਸਨ ਐਂਡ ਟੁਬਰੋ (ਐੱਲ. ਐਂਡ ਟੀ.) ਅਤੇ ਦੱਖਣੀ ਕੋਰੀਆ ਦੀ ਕੰਪਨੀ ਹਾਂਵਾ ਟੈਕਵਿਨ (ਐੱਚ. ਟੀ. ਡਬਲਯੂ) ਵਿਚਕਾਰ ਇਨ੍ਹਾਂ ਤੋਪਾਂ ਨੂੰ ਬਣਾਉਣ ਦਾ ਸੌਦਾ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਹ ਮੇਕ ਇਨ ਇੰਡੀਆ ਤਹਿਤ ਬਣਾਈਆਂ ਜਾਣਗੀਆਂ। ਸੌਦੇ ਮੁਤਾਬਕ, 10 ਤੋਪਾਂ ਦੱਖਣੀ ਕੋਰੀਆ ਤੋਂ ਦਰਾਮਦ ਕੀਤੀਆਂ ਜਾਣਗੀਆਂ ਅਤੇ ਬਾਕੀ ਦਾ ਨਿਰਮਾਣ ਐੱਲ. ਐਂਡ ਟੀ. ਇੰਡੀਆ ਪੁਣੇ ''ਚ ਕਰੇਗੀ। 

ਇਹ ਹੈ ਨਾਮ ਇੰਨੀ ਹੋਵੇਗੀ ਰੇਂਜ

ਇਸ ਹਥਿਆਰ ਦਾ ਨਾਮ ਵਰਜ-ਟੀ ਰੱਖਿਆ ਗਿਆ ਹੈ। ਇਹ 155 ਐੱਮ. ਐੱਮ., 52 ਕੈਲੀਬਰ ਦੀ ਗੰਨ ਹੈ। ਇਸ ਦੀ ਰੇਂਜ 40 ਕਿਲੋਮੀਟਰ ਹੈ। ਇਹ ਦੱਖਣੀ ਕੋਰੀਆ ਦੀ ਕੇ-9 ਗੰਨ ਦਾ ਨਵਾਂ ਸੰਸਕਰਣ ਹੈ, ਜਿਸ ਨੂੰ ਭਾਰਤ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਕੁੱਲ 100 ਤੋਪਾਂ ਤਿਆਰ ਕੀਤੀਆਂ ਜਾਣਗੀਆਂ।

ਖੁਦ ਮੂਵ ਕਰਦੀ ਹੈ ਗੰਨ

ਇਹ ਸਵੈ-ਚਾਲਤ ਹੈ। ਆਮ ਤੌਰ ''ਤੇ ਆਰਟੀਲਰੀ ਗੰਨਾਂ ਨੂੰ ਟਰੱਕ ਨਾਲ ਖਿੱਚ ਕੇ ਲੈ ਜਾਣਾ ਹੁੰਦਾ ਹੈ ਪਰ ਇਹ ਗੰਨ ਖੁਦ ਮੂਵ ਕਰ ਸਕਦੀ ਹੈ। ਇਹ ਦੋ-ਚਾਰ ਗੋਲੇ ਸੁੱਟ ਕੇ ਤੁਰੰਤ ਆਪਣੀ ਸਥਿਤੀ ਬਦਲ ਸਕਦੀ ਹੈ। ਜੇਕਰ ਦੁਸ਼ਮਣ ਇਸ ਦੀ ਲੋਕੇਸ਼ਨ ਨੂੰ ਟਰੈਕ ਕਰ ਲੈਣ ਤਾਂ ਵੀ ਨਿਸ਼ਾਨਾ ਨਹੀਂ ਲਗਾ ਸਕਦੇ।


Related News