ਕਾਲੇ ਧਨ ਨੂੰ ਖ਼ਤਮ ਕਰਨ ਲਈ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣਾ ਇਕ ਮਾਸਟਰ ਸਟ੍ਰੋਕ!

Sunday, May 21, 2023 - 05:35 PM (IST)

ਕਾਲੇ ਧਨ ਨੂੰ ਖ਼ਤਮ ਕਰਨ ਲਈ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣਾ ਇਕ ਮਾਸਟਰ ਸਟ੍ਰੋਕ!

ਨਵੀਂ ਦਿੱਲੀ (ਇੰਟ.) – ਆਰ. ਬੀ. ਆਈ. ਨੇ19 ਮਈ ਨੂੰ ਦੇਰ ਸ਼ਾਮ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਜੋ ਕਾਫੀ ਸੋਚਿਆ-ਸਮਝਿਆ ਕਦਮ ਹੈ। ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਬਿਲਕੁਲ ਨਹੀਂ ਕਿਹਾ ਕਿ ਉਹ 2000 ਰੁਪਏ ਦੇ ਨੋਟਾਂ ਨੂੰ ਰਵਾਇਤ ’ਚੋਂ ਬਾਹਰ ਕਰ ਰਿਹਾ ਹੈ ਜਾਂ ਡੀਮੋਨੇਟਾਈਜ਼ ਕਰ ਰਿਹਾ ਹੈ। ਉਸ ਨੇ ਇਹ ਕਿਹਾ ਕਿ ਆਰ. ਬੀ. ਆਈ. ਚਾਹੁੰਦਾ ਹੈ ਕਿ 2000 ਰੁਪਏ ਦੇ ਨੋਟਾਂ ਦਾ ਜੋ ਟੀਚਾ ਹੈ, ਉਹ ਖਦਮ ਹੋ ਗਿਆ ਹੈ ਅਤੇ ਉਸ ਨੂੰ ਹੁਣ ਵਾਪਸ ਲੈ ਰਿਹਾ ਹੈ ਪਰ ਉਹ ਲੀਗਲ ਟੈਂਡਰ ਬਣਿਆ ਰਹੇਗਾ। ਇਸ ਫੈਸਲੇ ਦੇ ਪਿੱਛੇ ਸਰਕਾਰ ਨਾ ਹੋਵੇ, ਅਜਿਹਾ ਬਿਲਕੁੱਲ ਨਹੀਂ ਹੋ ਸਕਦਾ। ਅਸਲ ’ਚ ਸਰਕਾਰ ਨੇ ਦੇਸ਼ ’ਚੋਂ ਕਾਲੇ ਧਨ ਨੂੰ ਖਤਮ ਕਰਨ ਦਾ ਇਕ ਮਾਸਟਰ ਸਟ੍ਰੋਕ ਖੇਡ ਦਿੱਤਾ ਹੈ।

ਇਹ ਵੀ ਪੜ੍ਹੋ : ਭਾਰਤ 'ਚ ਕਦੇ ਚੱਲਦੇ ਸਨ 10 ਤੇ 5 ਹਜ਼ਾਰ ਦੇ ਨੋਟ, ਜਾਣੋ ਦੇਸ਼ 'ਚ ਕਦੋਂ-ਕਦੋਂ ਹੋਈ ਨੋਟਬੰਦੀ

2000 ਰੁਪਏ ਦੇ ਨੋਟਾਂ ’ਚ ਜਮ੍ਹਾ ਕਾਲਾ ਧਨ?

ਅਸਲ ’ਚ ਬੀਤੇ ਕੁੱਝ ਸਮੇਂ ਤੋਂ ਮਾਰਕੀਟ ’ਚੋਂ 2000 ਰੁਪਏ ਦੇ ਨੋਟ ਗਾਇਬ ਹੋ ਗਏ ਹਨ। ਇਸ ਦੇ ਕੁੱਝ ਕਾਰਣ ਪ੍ਰਮੁੱਖ ਹਨ। ਇਕ ਤਾਂ ਬੈਂਕਾਂ ਨੇ ਏ. ਟੀ. ਐੱਮ. ’ਚ 2,000 ਰੁਪਏ ਦੇ ਨੋਟ ਰੱਖਣੇ ਬੰਦ ਕਰ ਦਿੱਤੇ ਸਨ। ਦੂਜੇ ਪਾਸੇ ਬੀਤੇ ਪੰਜ ਸਾਲਾਂ ਤੋਂ ਆਰ. ਬੀ. ਆਈ. ਨੇ ਵੀ 2 ਹਜ਼ਾਰ ਰੁਪਏ ਦੇ ਨੋਟਾਂ ਨੂੰ ਛਾਪਣਾ ਬੰਦ ਕਰ ਦਿੱਤਾ ਸੀ। ਅਜਿਹੇ ’ਚ ਸਵਾਲ ਉੱਠ ਰਿਹਾ ਸੀ ਕਿ ਆਖਿਰ 2 ਹਜ਼ਾਰ ਰੁਪਏ ਦੇ ਨੋਟ ਹਨ ਕਿੱਥੇ? ਕੀ ਲੋਕਾਂ ਨੇ 2000 ਰੁਪਏ ਦੇ ਨੋਟਾਂ ਵਜੋਂ ਕਾਲਾ ਧਨ ਰੱਖਣਾ ਸ਼ੁਰੂ ਕਰ ਦਿੱਤਾ ਹੈ। ਕਈ ਵਾਰ ਇਸ ਦਾ ਜ਼ਿਕਰ ਵੀ ਹੋਇਆ ਅਤੇ ਜਿੱਥੇ ਵੀ ਛਾਪੇਮਾਰੀ ਪਈ, ਉੱਥੋਂ ਜ਼ਿਆਦਾਤਰ ਨੋਟ 2000 ਰੁਪਏ ਦੇ ਹੀ ਮਿਲੇ। ਇਸ ਕਾਰਣ ਸ਼ੱਕ ਯਕੀਨ ’ਚ ਬਦਲ ਰਿਹਾ ਸੀ ਕਿ ਕਈ ਲੋਕਾਂ ਨੇ ਆਪਣੇ ਕਾਲੇ ਧਨ ਨੂੰ ਵੱਡੇ ਨੋਟਾਂ ਵਜੋਂ ਲਕੋ ਕੇ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ : ਜੇਕਰ ਤੁਹਾਡੇ ਘਰ ਵੀ ਪਏ ਹਨ ਸੋਨੇ ਦੇ ਗਹਿਣੇ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ

ਮਾਰਚ 2023 ਤੱਕ ਸਰਕੂਲੇਸ਼ਨ ’ਚ ਰਹਿ ਗਏ 10.8 ਫੀਸਦੀ

ਨਵੰਬਰ 2016 ਵਿਚ 2000 ਰੁਪਏ ਦੇ ਨੋਟਾਂ ਨੂੰ ਉਸ ਸਮੇਂ ਸਰਕੂਲੇਸ਼ਨ ’ਚ ਲਿਆਂਦਾ ਗਿਆ ਜਦੋਂ 500 ਅਤੇ 100 ਦੇ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਆਰ. ਬੀ. ਆਈ. ਨੇ ਸਪੱਸ਼ਟ ਕਰ ਦਿੱਤਾ ਹੈ ਕਿ 2000 ਰੁਪਏ ਦੇ ਨੋਟਾਂ ਨੂੰ ਲਿਆਉਣ ਦਾ ਟੀਚਾ ਪੂਰਾ ਹੋ ਚੁੱਕਾ ਹੈ। ਹੁਣ ਸਿਸਟਮ ਦੂਜੇ ਬੈਂਕ ’ਚ ਲੋੜੀਂਦੀ ਮਾਤਰਾ ’ਚ ਹੈ। ਕਿਸੇ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਆਰ. ਬੀ. ਆਈ. ਮੁਤਾਬਕ ਮਾਰਚ 2017 ਤੋਂ ਪਹਿਲਾਂ 2000 ਰੁਪਏ ਦੇ ਕੁੱਲ ਨੋਟਾਂ ’ਚ 89 ਫੀਸਦੀ ਕਰ ਦਿੱਤੇ ਗਏ ਸਨ। 31 ਮਾਰਚ 2018 ਤੱਕ 2000 ਰੁਪਏ ਦੇ ਨੋਟ ਸਰਕੂਲੇਸ਼ਨ ’ਚ 6.73 ਲੱਖ ਕਰੋੜ ਰੁਪਏ ਸਨ। 31 ਮਾਰਚ, 2023 ਵਿਚ ਇਨ੍ਹਾਂ ਨੋਟਾਂ ਦਾ ਸਰਕੂਲੇਸ਼ਨ 10.8 ਫੀਸਦੀ ਯਾਨੀ 3.62 ਲੱਖ ਕਰੋੜ ਰੁਪਏ ਰਹਿ ਗਿਆ ਹੈ।

ਇਹ ਵੀ ਪੜ੍ਹੋ : ਕੀ ਤੁਹਾਡੇ ਮਨ 'ਚ ਵੀ ਨੇ 2,000 ਦੇ ਨੋਟਾਂ ਨਾਲ ਜੁੜੇ ਕਈ ਸਵਾਲ? ਜਾਣੋ RBI ਦੇ ਜਵਾਬ

2000 ਦਾ ਨੋਟ ਵਾਪਸ ਲੈਣ ਨਾਲ ਅਰਥਵਿਵਸਥਾ ’ਤੇ ਨਹੀਂ ਪਵੇਗਾ ਪ੍ਰਭਾਵ : ਗਰਗ

ਨਵੀਂ ਦਿੱਲੀ (ਭਾਸ਼ਾ)–ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਕਿ 2000 ਰੁਪਏ ਦਾ ਨੋਟ ਵਾਪਸ ਲਿਆ ਜਾਣਾ ‘ਬਹੁਤ ਵੱਡੀ ਘਟਨਾ’ ਨਹੀਂ ਹੈ ਅਤੇ ਇਸ ਨਾਲ ਅਰਥਵਿਵਸਥਾ ਜਾਂ ਮੁਦਰਾ ਨੀਤੀ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ 2000 ਰੁਪਏ ਦੇ ਨੋਟ ਨੂੰ 2016 ’ਚ ਨੋਟਬੰਦੀ ਦੇ ਸਮੇਂ ‘ਅਸਥਾਈ ਕਾਰਣਾਂ’ ਕਰ ਕੇ ਮੁਦਰਾ ਦੀ ਅਸਥਾਈ ਕਮੀ ਨੂੰ ਦੂਰ ਕਰਨ ਲਈ ਲਿਆਂਦਾ ਗਿਆ ਸੀ। ਗਰਗ ਨੇ ਕਿਹਾ ਕਿ ਪਿਛਲੇ ਪੰਜ-ਛੇ ਸਾਲਾਂ ’ਚ ਡਿਜੀਟਲ ਭੁਗਤਾਨ ’ਚ ਭਾਰੀ ਵਾਧੇ ਤੋਂ ਬਾਅਦ 2000 ਰੁਪਏ ਦਾ ਨੋਟ (ਜੋ ਅਸਲ ’ਚ ਹੋਰ ਮੁੱਲ ਵਰਗ ਦੇ ਨੋਟਾਂ ਦੀ ਥਾਂ ’ਤੇ ਲਿਆਂਦਾ ਗਿਆ ਸੀ) ਵਾਪਸ ਨਾਲ ਕੁੱਲ ਮੁਦਰਾ ਪ੍ਰਵਾਹ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਇਸ ਲਈ ਮੁਦਰਾ ਨੀਤੀ ’ਤੇ ਵੀ ਕੋਈ ਪ੍ਰਭਾਵ ਨਹੀਂ ਪਵੇਗਾ।

ਇਹ ਵੀ ਪੜ੍ਹੋ :  Oracle ਨੇ ਇੱਕ ਝਟਕੇ ਵਿੱਚ ਨੌਕਰੀ ਤੋਂ ਕੱਢੇ 3000 ਕਰਮਚਾਰੀ

ਗੈਰ-ਕਾਨੂੰਨੀ ਲੈਣ-ਦੇਣ ’ਚ ਹੁੰਦੀ ਹੈ 2000 ਦੇ ਨੋਟ ਦੀ ਵਰਤੋਂ : ਪਨਗੜ੍ਹੀਆ

ਨੀਤੀ ਆਯੋਗ ਦੇ ਸਾਬਕਾ ਉੱਪ-ਪ੍ਰਧਾਨ ਅਰਵਿੰਦ ਪਨਗੜ੍ਹੀਆ ਨੇ ਕਿਹਾ ਕਿ 2000 ਦਾ ਨੋਟ ਵਾਪਸ ਮੰਗਵਾਉਣ ਦੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਫੈਸਲੇ ਨਾਲ ਅਰਥਵਿਵਸਥਾ ’ਤੇ ਕੋਈ ਸਿੱਧਾ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਅਜਿਹੇ ਵਾਪਸ ਹੋਏ ਨੋਟਾਂ ਦੀ ਥਾਂ ’ਤੇ ਉਸੇ ਕੀਮਤ ’ਚ ਘੱਟ ਮੁੱਲ ਵਰਗ ਦੇ ਨੋਟ ਜਾਰੀ ਕਰ ਦਿੱਤੇ ਜਾਣਗੇ। ਪਨਗੜ੍ਹੀਆ ਨੇ ਕਿਹਾ ਕਿ ਇਸ ਕਦਮ ਦੇ ਪਿੱਛੇ ਸੰਭਾਵਿਤ ਮਕਸਦ ਨਾਜਾਇਜ਼ ਧਨ ਦੀ ਆਵਾਜਾਈ ਨੂੰ ਹੋਰ ਮੁਸ਼ਕਲ ਬਣਾਉਣਾ ਹੈ। ਪਨਗੜ੍ਹੀਅਾ ਨੇ ਕਿਹਾ ਕਿ 2000 ਰੁਪਏ ਦੇ ਨੋਟ ਮੌਜੂਦਾ ਸਮੇਂ ’ਚ ਜਨਤਾ ਦੇ ਹੱਥਾਂ ’ਚ ਕੁੱਲ ਨਕਦੀ ਦਾ ਸਿਰਫ 10.8 ਫੀਸਦੀ ਹਨ ਅਤੇ ਇਸ ਤੋਂ ਵੀ ਵੱਧ ਰਾਸ਼ੀ ਦੀ ਵਰਤੋਂ ਸੰਭਵ ਹੀ ਗੈਰ-ਕਾਨੂੰਨੀ ਲੈਣ-ਦੇਣ ’ਚ ਹੁੰਦੀ ਹੈ।

ਇਹ ਵੀ ਪੜ੍ਹੋ : SEBI ਨੇ ਮੇਹੁਲ ਚੋਕਸੀ ਨੂੰ ਭੇਜਿਆ 5.35 ਕਰੋੜ ਦਾ ਨੋਟਿਸ, ਕਿਹਾ- 15 ਦਿਨਾਂ ਦੇ ਅੰਦਰ ਕਰੋ ਭੁਗਤਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News