ਫੈਡਰਲ ਰਿਜ਼ਰਵ ਦੇ ਫੈਸਲੇ ਨਾਲ ਸ਼ੇਅਰ ਬਾਜ਼ਾਰ ''ਚ ਉਛਾਲ, ਨਿਵੇਸ਼ਕਾਂ ਨੂੰ 5.83 ਲੱਖ ਕਰੋੜ ਦਾ ਫਾਇਦਾ

Thursday, Mar 21, 2024 - 06:43 PM (IST)

ਫੈਡਰਲ ਰਿਜ਼ਰਵ ਦੇ ਫੈਸਲੇ ਨਾਲ ਸ਼ੇਅਰ ਬਾਜ਼ਾਰ ''ਚ ਉਛਾਲ, ਨਿਵੇਸ਼ਕਾਂ ਨੂੰ 5.83 ਲੱਖ ਕਰੋੜ ਦਾ ਫਾਇਦਾ

ਮੁੰਬਈ - ਮਜ਼ਬੂਤ ​​ਗਲੋਬਲ ਸੰਕੇਤਾਂ ਦੇ ਆਧਾਰ 'ਤੇ 21 ਮਾਰਚ ਨੂੰ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਅੱਜ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 540 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਜਦੋਂ ਕਿ ਨਿਫਟੀ ਫਿਰ 22,000 ਨੂੰ ਪਾਰ ਕਰ ਗਿਆ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਦੇ ਸੂਚਕ ਅੰਕ ਵੀ 2% ਤੋਂ ਵੱਧ ਦੇ ਵਾਧੇ ਨਾਲ ਬੰਦ ਹੋਏ। ਇਸ ਕਾਰਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਕਰੀਬ 5.83 ਲੱਖ ਕਰੋੜ ਰੁਪਏ ਦਾ ਲਾਭ ਹੋਇਆ। ਬਾਜ਼ਾਰ 'ਚ ਤੇਜ਼ੀ ਦਾ ਮੁੱਖ ਕਾਰਨ ਅਮਰੀਕੀ ਫੈਡਰਲ ਰਿਜ਼ਰਵ ਬੈਂਕ ਦਾ ਇਕ ਬਿਆਨ ਸੀ, ਜਿਸ 'ਚ ਉਸ ਨੇ 2024 'ਚ ਤਿੰਨ ਵਾਰ ਦਰਾਂ 'ਚ ਕਟੌਤੀ ਕਰਨ ਦੇ ਆਪਣੇ ਪੁਰਾਣੇ ਰੁਖ਼ ਨੂੰ ਬਰਕਰਾਰ ਰਖਣ ਦਾ ਸੰਕੇਤ ਦਿੱਤਾ। 

ਇਹ ਵੀ ਪੜ੍ਹੋ :   Infosys ਦੇ ਸੰਸਥਾਪਕ ਨਰਾਇਣ ਮੂਰਤੀ ਦਾ 4 ਮਹੀਨਿਆਂ ਦਾ ਪੋਤਾ ਬਣਿਆ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ

ਐਨਐਸਈ ਦੇ ਸਾਰੇ ਸੈਕਟਰਲ ਸੂਚਕਾਂਕ ਅੱਜ ਹਰੇ ਰੰਗ ਵਿੱਚ ਬੰਦ ਹੋਏ। ਨਿਫਟੀ ਰਿਐਲਟੀ 'ਚ ਸਭ ਤੋਂ ਜ਼ਿਆਦਾ 3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮੈਟਲ ਅਤੇ PSU ਬੈਂਕ ਸੂਚਕਾਂਕ 2 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਬੰਦ ਹੋਏ ਹਨ।

ਕਾਰੋਬਾਰ ਦੇ ਅੰਤ 'ਤੇ, BSE ਸੈਂਸੈਕਸ 539.50 ਅੰਕ ਜਾਂ 0.75% ਦੇ ਵਾਧੇ ਨਾਲ 72,641.19 'ਤੇ ਬੰਦ ਹੋਇਆ। ਜਦੋਂ ਕਿ NSE ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 172.85 ਅੰਕ ਜਾਂ 0.79% ਦੇ ਵਾਧੇ ਨਾਲ 22,011.95 ਦੇ ਪੱਧਰ 'ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ :    Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ

ਨਿਵੇਸ਼ਕਾਂ ਨੇ ਇੱਕ ਦਿਨ ਵਿੱਚ 5.83 ਲੱਖ ਕਰੋੜ ਰੁਪਏ ਕਮਾਏ

BSE 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਣ ਅੱਜ 21 ਮਾਰਚ ਨੂੰ ਵਧ ਕੇ 379.95 ਲੱਖ ਕਰੋੜ ਰੁਪਏ ਹੋ ਗਿਆ, ਜੋ ਕਿ ਇਸ ਦੇ ਪਿਛਲੇ ਵਪਾਰਕ ਦਿਨ ਭਾਵ ਬੁੱਧਵਾਰ 20 ਮਾਰਚ ਨੂੰ 374.12 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ, ਅੱਜ ਬੀਐਸਈ ਵਿੱਚ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਲਗਭਗ 5.83 ਲੱਖ ਕਰੋੜ ਰੁਪਏ ਵਧਿਆ ਹੈ ਜਾਂ ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਵੈਲਥ ਵਿਚ ਲਗਭਗ 5.83 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :    ਦੁਨੀਆ ਭਰ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਢੰਗ ਨਾਲ ਮਿਲਦਾ ਹੈ ਚੋਣ ਚੰਦਾ, ਜਾਣੋ ਪੂਰੀ ਪ੍ਰਕਿਰਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News