ਦਿੱਲੀ 'ਚ ਬਚਿਆ ਹੈ ਸਿਰਫ 3 ਤੋਂ 4 ਦਿਨਾਂ ਦਾ ਸਟਾਕ, ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ

12/04/2020 6:23:32 PM

ਨਵੀਂ ਦਿੱਲੀ — ਕਿਸਾਨ ਵਿਰੋਧ ਪ੍ਰਦਰਸ਼ਨ 8 ਦਿਨਾਂ ਤੋਂ ਦਿੱਲੀ ਸਰਹੱਦ 'ਤੇ ਜਾਰੀ ਹੈ। ਹਾਲਾਂਕਿ ਕਿਸਾਨਾਂ ਦੀ ਤਰਫੋਂ ਕੋਈ ਰੇਲ ਗੱਡੀਆਂ ਨਹੀਂ ਰੋਕੀਆਂ ਜਾ ਰਹੀਆਂ ਹਨ। ਇਸਦੇ ਬਾਵਜੂਦ ਦਿੱਲੀ ਵਿਚ ਸਬਜ਼ੀਆਂ ਸਮੇਤ ਹੋਰ ਕਈ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਵਪਾਰੀਆਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਆਲੂਆਂ ਦੀ ਕੀਮਤਾਂ ਨੂੰ ਲੈ ਕੇ ਹੈ। ਪਹਿਲੀ ਗੱਲ ਕਿ 3-4 ਦਿਨਾਂ ਤੋਂ ਵੱਧ ਸਮੇਂ ਲਈ ਮੰਡੀਆਂ ਵਿਚ ਆਲੂ ਦਾ ਭੰਡਾਰ ਨਹੀਂ ਹੁੰਦਾ ਦੂਜਾ ਇਸ ਸਮੇਂ ਸਿਰਫ਼ ਪੰਜਾਬ ਤੋਂ ਹੀ ਆਲੂ ਦੇ ਟਰੱਕ ਦਿੱਲੀ ਆ ਰਹੇ ਹਨ। ਜਿਸ ਕਾਰਨ ਅਗਲੇ ਕੁਝ ਦਿਨਾਂ ਵਿਚ ਆਲੂ ਹੋਰ ਮਹਿੰਗਾ ਹੋ ਸਕਦਾ ਹੈ।

ਪੰਜਾਬ ਤੋਂ ਦਿੱਲੀ ਜਾ ਰਹੇ ਟਰੱਕਾਂ ਦੀ ਹੋਈ ਘਾਟ

ਜਿਸ ਸਮੇਂ ਤੋਂ ਕਿਸਾਨ ਦਿੱਲੀ ਬਾਰਡਰ 'ਤੇ ਪਹੁੰਚੇ ਹਨ, ਉਦੋਂ ਤੋਂ ਪੰਜਾਬ ਤੋਂ ਦਿੱਲੀ ਜਾ ਰਹੇ ਆਲੂ ਟਰੱਕਾਂ ਵਿਚ ਕਮੀ ਆਈ ਹੈ। ਟਰੱਕ ਦਿੱਲੀ ਜਾਣ ਦੀ ਬਜਾਏ ਦੂਜੇ ਸੂਬਿਆਂ ਵਿਚ ਜਾ ਰਹੇ ਹਨ। ਆਲੂ ਉਤਪਾਦਕ ਕਿਸਾਨ ਕਮੇਟੀ ਦੇ ਜਨਰਲ ਸਕੱਤਰ ਦਾ ਕਹਿਣਾ ਹੈ ਕਿ“ਪੱਛਮੀ ਉੱਤਰ ਪ੍ਰਦੇਸ਼ ਵਿਚ ਇਸ ਸਮੇਂ ਸਿਰਫ ਪੁਰਾਣਾ ਆਲੂ ਹੀ ਹੈ। ਜਦਕਿ ਪੰਜਾਬ ਤੋਂ ਨਵਾਂ ਆਲੂ ਆ ਰਿਹਾ ਹੈ ਅਤੇ ਸਰਦੀਆਂ ਦੇ ਮੌਸਮ ਵਿਚ ਬਾਜ਼ਾਰ ਵਿਚ ਨਵੇਂ ਆਲੂਆਂ ਦੀ ਮੰਗ ਵਧ ਹੁੰਦੀ ਹੈ। ਇਸ ਲਈ ਦਿੱਲੀ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਆਲੂ 'ਤੇ ਹੀ ਨਿਰਭਰ ਹੈ।

ਇਹ ਵੀ ਦੇਖੋ - ਲਾਟਰੀ,ਸੱਟੇਬਾਜ਼ੀ ਜਾਂ ਜੂਏ 'ਤੇ GST ਲਗਾਉਣਾ ਸਮਾਨਤਾ ਦੇ ਅਧਿਕਾਰਾਂ ਦਾ ਘਾਣ ਨਹੀਂ: ਸੁਪਰੀਮ ਕੋਰਟ

ਦਿੱਲੀ ਵਿਚ ਆਲੂਆਂ ਦੇ ਭਾਅ

ਦਿੱਲੀ ਦੀ ਆਜ਼ਾਦਪੁਰ ਮੰਡੀ ਵਿਚ ਆਲੂ ਵਪਾਰੀਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਤੋਂ ਬਾਅਦ 50 ਕਿਲੋ ਆਲੂ ਦਾ ਇਕ ਥੈਲਾ 1500-1600 ਵਿਕ ਰਿਹਾ ਹੈ ਜੋ ਕੁਝ ਦਿਨ ਪਹਿਲਾਂ ਤੱਕ ਇਹ 1200-1300 ਰੁਪਏ ਵਿਕ ਰਿਹਾ ਸੀ।
ਸੰਭਾਵਨਾ ਹੈ ਕਿ ਨਵਾਂ ਆਲੂ ਜੋ ਕਿ 40 ਰੁਪਏ ਪ੍ਰਤੀ ਕਿੱਲੋ ਅਤੇ ਪੁਰਾਣਾ ਆਲੂ 45 ਤੋਂ 50 ਰੁਪਏ ਵਿਚ ਵਿਕ ਰਿਹਾ ਸੀ, ਉਸ ਦੇ ਬਾਰਡਰ ਸੀਲ ਹੋਣ ਕਾਰਨ ਮਹਿੰਗਾ ਹੋਣ ਦੀ ਸੰਭਾਵਨਾ ਵਧ ਗਈ ਹੈ। ਆਲੂਆਂ ਦੇ ਨਾਲ ਟਮਾਟਰ ਦੀ ਕੀਮਤ ਵੀ ਵਧਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ। ਹੁਣ ਤੱਕ ਇਸ ਨੂੰ ਥੋਕ ਵਿਚ 30 ਤੋਂ 32 ਰੁਪਏ ਵਿਚ ਵੇਚਿਆ ਜਾ ਰਿਹਾ ਸੀ। ਪਰ ਅਗਲੇ ਦੋ-ਚਾਰ ਦਿਨਾਂ ਵਿਚ ਇਸ ਦੀ ਥੋਕ ਕੀਮਤ 60 ਰੁਪਏ ਤੋਂ ਉੱਪਰ ਜਾਣ ਦੀ ਵੀ ਉਮੀਦ ਹੈ।

ਇਹ ਵੀ ਦੇਖੋ - ਇਹ ਹਨ ਦੇਸ਼ ਦੀਆਂ ਸਭ ਤੋਂ ਅਮੀਰ ਬੀਬੀਆਂ, ਕਮਾਈ ਦੇ ਮਾਮਲੇ 'ਚ ਕਈ ਮਰਦਾਂ ਨੂੰ ਛੱਡਿਆ ਪਿੱਛੇ

ਨੋਟ - ਲਗਾਤਾਰ ਵਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸ਼ੇਅਰ ਕਰੋ।


Harinder Kaur

Content Editor

Related News