ਟਵੀਟਰ ''ਤੇ RBI ਸਭ ਤੋਂ ਲੋਕਪ੍ਰਸਿੱਧ ਕੇਂਦਰੀ ਬੈਂਕ, ''ਫਾਲੋਅਰਸ'' ਦੀ ਗਿਣਤੀ 7.45 ਲੱਖ

05/01/2020 1:41:46 AM

ਮੁੰਬਈ-ਭਾਰਤੀ ਰਿਜ਼ਰਵ ਬੈਂਕ ਵਿੱਤੀ ਤਾਕਤ 'ਚ ਬੇਸ਼ਕ ਅਮਰੀਕਾ ਅਤੇ ਯੂਰਪ ਦੇ ਕੇਂਦਰੀ ਬੈਂਕਾਂ ਤੋਂ ਪਿਛੇ ਹੈ ਪਰ ਇਹ ਲੋਕਪ੍ਰਸਿੱਧਤਾ 'ਚ ਸਭ ਤੋਂ ਅਗੇ ਹੈ। ਟਵੀਟਰ 'ਤੇ ਇਹ ਦੁਨੀਆ ਦਾ ਸਭ ਤੋਂ ਲੋਕਪ੍ਰਸਿੱਧ ਕੇਂਦਰੀ ਬੈਂਕ ਹੈ। ਟਵੀਟਰ ਖਾਸ ਕਰਕੇ ਕੋਵਿਡ-19 ਸੰਕਟਕਾਲ 'ਚ ਸੂਚਨਾਵਾਂ ਦੇ ਪ੍ਰਸਾਰ ਦਾ ਇਕ ਮਹੱਤਵਪੂਰਨ ਪਲੇਟਫਾਰਮ ਹੈ। ਇਹ ਕਾਰਣ ਹੈ ਕਿ ਦੁਨੀਆ ਦੇ ਕਈ ਪ੍ਰਮੁੱਖ ਕੇਂਦਰੀ ਬੈਂਕ ਟਵਿਟਰ 'ਤੇ ਸਰਗਰਮ ਹਨ। 85 ਸਾਲ ਪੁਰਾਣੇ ਆਰ.ਬੀ.ਆਈ. ਅਤੇ ਇਸ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਵੱਖ-ਵੱਖ ਟਵੀਟਰ ਅਕਾਊਂਟ ਹਨ।

ਦੁਨੀਆ ਦੇ ਪ੍ਰਮੁੱਖ ਕੇਂਦਰੀ ਬੈਂਕਾਂ ਦੇ ਟਵੀਟਰ ਅਕਾਊਂਟ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਆਰ.ਬੀ.ਆਈ. ਦੇ 'ਫਾਲੋਅਰਸ' ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਵੀਰਵਾਰ ਨੂੰ ਸਵੇਰ ਤਕ ਆਰ.ਬੀ.ਆਈ. ਦੇ ਟਵੀਟਰ ਹੈਂਡਲ ਦੀ ਗਿਣਤੀ 45 ਲੱਖ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਸਿਰਫ 20 ਅਪ੍ਰੈਲ ਨੂੰ ਆਰ.ਬੀ.ਆਈ. ਦੇ ਟਵੀਟਰ ਹੈਂਡਲ ਨਾਲ 1.31 ਲੱਖ ਨਵੇਂ 'ਫਾਲੋਅਰਸ' ਜੁੜੇ। ਅਧਿਕਾਰੀ ਨੇ ਕਿਹਾ ਕਿ ਮੌਜੂਦਾ ਅਭਿਆਨ ਕਾਰਣ ਆਰ.ਬੀ.ਆਈ. ਦੇ 'ਫਾਲੋਅਰਸ' ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਮਾਰਚ 2019 ਤੋਂ ਆਰ.ਬੀ.ਆਈ. ਦੇ 'ਫਾਲੋਅਰਸ' ਦੀ ਗਿਣਤੀ ਦੋਗੁਣਾ ਤੋਂ ਜ਼ਿਆਦਾ ਹੋ ਚੁੱਕੀ ਹੈ। ਇਹ 3,42,000 ਤੋਂ ਕਰੀਬ 7,45,000 'ਤੇ ਪਹੁੰਚ ਗਈ ਹੈ। ਆਰ.ਬੀ.ਆਈ. ਦਾ ਟਵੀਟਰ ਅਕਾਊਂਟ ਜਨਵਰੀ 2012 'ਚ ਸ਼ੁਰੂ ਹੋਇਆ ਸੀ।


Karan Kumar

Content Editor

Related News