ਵਿਪਰੋ ਡਿਜੀਟਲ ਦੀ ਹੋਈ ਰੈਸ਼ਨਲ ਇੰਟਰੈਕਸ਼ਨ

Friday, Feb 21, 2020 - 11:48 PM (IST)

ਵਿਪਰੋ ਡਿਜੀਟਲ ਦੀ ਹੋਈ ਰੈਸ਼ਨਲ ਇੰਟਰੈਕਸ਼ਨ

ਨਵੀਂ ਦਿੱਲੀ (ਭਾਸ਼ਾ)-ਵਿਪਰੋ ਡਿਜੀਟਲ ਨੇ ਰੈਸ਼ਨਲ ਇੰਟਰੈਕਸ਼ਨ ਦਾ ਅਕਵਾਇਰ ਪੂਰਾ ਕਰ ਲਿਆ ਹੈ। ਹਾਲਾਂਕਿ ਕੰਪਨੀ ਨੇ ਇਸ ਸੌਦੇ ਦੀ ਵਿੱਤੀ ਜਾਣਕਾਰੀ ਜਨਤਕ ਨਹੀਂ ਕੀਤੀ ਹੈ। ਕੰਪਨੀ ਨੇ ਕਿਹਾ ਕਿ ਵਿਪਰੋ ਡਿਜੀਟਲ ਸੂਚਨਾ ਤਕਨੀਕੀ ਕੰਪਨੀ ਵਿਪਰੋ ਦੀ ਡਿਜੀਟਲ ਇਕਾਈ ਹੈ। ਰੈਸ਼ਨਲ ਇੰਟਰੈਕਸ਼ਨ ਗਾਹਕਾਂ ਨੂੰ ਡਿਜੀਟਲ ਤਜਰਬੇ ਪ੍ਰਦਾਨ ਕਰਦੀ ਹੈ। ਰੈਸ਼ਨਲ 2009 ’ਚ ਬਣੀ ਅਤੇ ਇਸ ਦਾ ਮੁੱਖ ਦਫਤਰ ਵਾਸ਼ਿੰਗਟਨ ’ਚ ਹੈ। ਕੰਪਨੀ ਦੇ ਸਿਆਟੇਲ, ਬੇਲੇਵਿਊ, ਡਬਲਿਨ ਅਤੇ ਸਿਡਨੀ ’ਚ ਦਫਤਰ ਹਨ ਅਤੇ ਉਸ ਦੇ ਕਰਮਚਾਰੀਆਂ ਦੀ ਗਿਣਤੀ 300 ਤੋਂ ਜ਼ਿਆਦਾ ਹੈ।


author

Karan Kumar

Content Editor

Related News