ਵਿੰਡਫਾਲ ਗੇਨ ਟੈਕਸ : ਡੀਜ਼ਲ ਨਿਰਯਾਤ ਟੈਕਸ ਵਿਚ ਫਿਰ ਹੋਇਆ ਵਾਧਾ, ਏ.ਟੀ.ਐੱਫ . ਵੀ ਹੋਇਆ ਮਹਿੰਗਾ,

Thursday, Sep 01, 2022 - 03:28 PM (IST)

ਵਿੰਡਫਾਲ ਗੇਨ ਟੈਕਸ : ਡੀਜ਼ਲ ਨਿਰਯਾਤ ਟੈਕਸ ਵਿਚ ਫਿਰ ਹੋਇਆ ਵਾਧਾ, ਏ.ਟੀ.ਐੱਫ . ਵੀ ਹੋਇਆ ਮਹਿੰਗਾ,


ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਡੀਜ਼ਲ, ਹਵਾਈ ਜਹਾਜ਼ ਦੇ ਈਂਧਨ ਅਤੇ ਕੱਚੇ ਤੇਲ ਦੇ ਨਿਰਯਾਤ'ਤੇ ਵਿੰਡਫਾਲ ਗੇਨ ਟੈਕਸ 'ਚ ਭਾਰੀ ਵਾਧਾ ਹੋਇਆ ਹੈ। ਹਾਲਾਂਕਿ ਪੈਟਰੋਲ ਨੂੰ ਇਸ ਤੋਂ ਦੂਰ ਰੱਖਿਆ ਗਿਆ ਹੈ।

ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਡੀਜ਼ਲ ਦੇ ਨਿਰਯਾਤ ਟੈਕਸ ਨੂੰ 7  ਰੁਪਏ ਪ੍ਰਤੀ ਲੀਟਰਤੋਂ ਵਧਾ ਕੇ 13.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। (ATF) Aviation Turbine Fuel ਨਿਰਯਾਤ 'ਤੇ ਵਿੰਡਫਾਲ ਗੇਨਸ ਟੈਕਸ ਦੀ ਦਰ ਵੀ 2 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 9 ਪ੍ਰਤੀ  ਰੁਪਏ ਲੀਟਰ ਕਰ ਦਿੱਤੀ ਗਈ ਹੈ। ਪੈਟਰੋਲ ਦੇ ਨਿਰਯਾਤ 'ਤੇ ਜ਼ੀਰੋ ਟੈਕਸ ਦੀ ਵਿਵਸਥਾ ਜਾਰੀ ਰਹੇਗੀ। 

ਨੋਟੀਫਿਕੇਸ਼ਨ ਮੁਤਾਬਕ ਘਰੇਲੂ ਪੱਧਰ 'ਤੇ ਪੈਦਾ ਹੋਣ ਵਾਲੇ ਕੱਚੇ ਤੇਲ 'ਤੇ ਟੈਕਸ 13,000 ਰੁਪਏ ਤੋਂ ਵਧਾ ਕੇ 13,300 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਕਦਮ ਨਾਲ  ONGC ਅਤੇ ਵੇਦਾਂਤਾ ਲਿਮਟਿਡ ਵਰਗੇ ਕੱਚੇ ਉਤਪਾਦਕਾਂ ਦੇ ਮੁਨਾਫੇ 'ਤੇ ਅਸਰ ਪਵੇਗਾ।

ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਵਿਚ ਚੁੱਕਿਆ ਗਿਆ ਹੈ ਜਦੋਂ ਭਾਰਤ ਦਾ ਵਪਾਰ ਘਾਟਾ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਇਸ ਮਹੀਨੇ ਦੀ ਪਹਿਲੀ ਤਾਰੀਖ ਨੂੰ ਜਾਰੀ ਕੀਤੇ ਗਏ ਅੰਕੜਿਆਂ 'ਚ ਪਾਇਆ ਗਿਆ ਕਿ ਭਾਰਤ ਦਾ ਵਪਾਰ ਘਾਟਾ ਜੁਲਾਈ 'ਚ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਵਸਤੂਆਂ ਦੀਆਂ ਉੱਚੀਆਂ ਕੀਮਤਾਂ ਅਤੇ ਰੁਪਏ ਦੀ ਗਿਰਾਵਟ ਕਾਰਨ ਮਹਿੰਗੇ ਆਯਾਤ ਕਾਰਨ ਅਜਿਹਾ ਹੋਇਆ ਹੈ।


author

Harnek Seechewal

Content Editor

Related News