ਵਰਚੁਅਲ ਕਰੰਸੀ ''ਤੇ RBI ਗਵਰਨਰ ਦਾ ਵੱਡਾ ਬਿਆਨ, ਆਖੀ ਇਹ ਗੱਲ
Saturday, Jan 14, 2023 - 01:46 PM (IST)
ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕ੍ਰਿਪਟੋਕਰੰਸੀ ਨੂੰ ਲੈ ਕੇ ਇਕ ਵਾਰ ਫਿਰ ਤੋਂ ਵੱਡੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰਿਪਟੋ ਕਰੰਸੀ ਇੱਕ ਧੋਖਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਦੁਹਰਾਇਆ ਕਿ ਕ੍ਰਿਪਟੋਕਰੰਸੀ ਜੂਏ ਦੇ ਬਰਾਬਰ ਹੈ, ਕਿਉਂਕਿ ਉਨ੍ਹਾਂ ਦਾ ਕਥਿਤ ਮੁੱਲ ਸਿਰਫ ਵਿਸ਼ਵਾਸ ਦਿਵਾਉਂਦਾ ਹੈ।
ਦਾਸ ਨੇ ਇੱਕ ਮੀਡੀਆ ਇਵੈਂਟ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕ੍ਰਿਪਟੋ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਦਾ ਕੋਈ ਅੰਦਰੂਨੀ ਮੁੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਸਮਰਥਕ ਕਰਨ ਵਾਲੇ ਇਸ ਨੂੰ ਸੰਪੱਤੀ ਜਾਂ ਵਿੱਤੀ ਉਤਪਾਦ ਕਹਿੰਦੇ ਹਨ, ਪਰ ਇਸ ਦਾ ਕੋਈ ਅੰਦਰੂਨੀ ਮੁੱਲ ਨਹੀਂ ਹੈ। ਕ੍ਰਿਪਟੋਕਰੰਸੀ ਦੇ ਵਾਧੇ ਦਾ ਮੁਕਾਬਲਾ ਕਰਨ ਲਈ, ਕੇਂਦਰੀ ਬੈਂਕ ਨੇ ਹਾਲ ਹੀ 'ਚ ਪਾਇਲਟ ਮੋਡ 'ਚ ਆਪਣੀ ਈ-ਰੁਪਏ ਜਾਂ ਕੇਂਦਰੀ ਬੈਂਕ ਡਿਜੀਟਲ ਮੁਦਰਾ (ਸੀ.ਬੀ.ਡੀ.ਸੀ.) ਨੂੰ ਲਾਂਚ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਹਰੇਕ ਸੰਪੱਤੀ, ਹਰੇਕ ਵਿੱਤੀ ਉਤਪਾਦ 'ਚ ਕੁਝ ਅੰਤਰੀਵ (ਮੁੱਲ) ਹੋਣਾ ਚਾਹੀਦਾ ਹੈ, ਪਰ ਕ੍ਰਿਪਟੋ ਦੇ ਮਾਮਲੇ 'ਚ ਕੋਈ ਅੰਦਰੂਨੀ ਨਹੀਂ ਹੈ। ਇਸ ਲਈ ਬਿਨਾਂ ਕਿਸੇ ਅੰਤਰੀਵ ਤੋਂ ਕੋਈ ਵੀ ਚੀਜ਼, ਜਿਸ ਦਾ ਮੁੱਲ ਪੂਰੀ ਤਰ੍ਹਾਂ ਵਿਸ਼ਵਾਸ 'ਤੇ ਨਿਰਭਰ ਹੈ, 100 ਫੀਸਦੀ ਅਟਕਲਾਂ ਤੋਂ ਇਲਾਵਾ ਕੁਝ ਨਹੀਂ ਹੈ ਜਾਂ ਇਸ ਨੂੰ ਬਹੁਤ ਸਪੱਸ਼ਟ ਤੌਰ 'ਤੇ ਕਹੀਏ ਤਾਂ ਇਹ ਜੂਆ ਹੈ।
ਦਾਸ ਨੇ ਕਿਹਾ, ਕਿਉਂਕਿ ਅਸੀਂ ਆਪਣੇ ਦੇਸ਼ 'ਚ ਜੂਏ ਦੀ ਇਜਾਜ਼ਤ ਨਹੀਂ ਦਿੰਦੇ ਹਾਂ, ਅਤੇ ਜੇਕਰ ਤੁਸੀਂ ਜੂਏ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ, ਤਾਂ ਇਸ ਨੂੰ ਜੂਏ ਵਾਂਗ ਸਮਝੋ ਅਤੇ ਜੂਏ ਲਈ ਨਿਯਮ ਬਣਾਓ। ਪਰ ਕ੍ਰਿਪਟੋ ਇੱਕ ਵਿੱਤੀ ਉਤਪਾਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਬੀ.ਡੀ.ਸੀ ਪੈਸੇ ਦਾ ਭਵਿੱਖ ਹਨ ਅਤੇ ਇਨ੍ਹਾਂ ਨੂੰ ਅਪਣਾਉਣ ਨਾਲ ਲੌਜਿਸਟਿਕਸ ਅਤੇ ਛਪਾਈ ਦੀ ਲਾਗਤ ਨੂੰ ਬਚਾਉਣ 'ਚ ਮਦਦ ਮਿਲ ਸਕਦੀ ਹੈ।