ਆਧਾਰ ਕਾਰਡ ''ਚ ਪਤਾ ਬਦਲਨਾ ਹੋਵੇਗਾ ਆਸਾਨ,UIDAI ਛੇਤੀ ਸ਼ੁਰੂ ਕਰੇਗਾ ਨਹੀਂ ਸਰਵਿਸ

Thursday, Aug 02, 2018 - 03:11 PM (IST)

ਆਧਾਰ ਕਾਰਡ ''ਚ ਪਤਾ ਬਦਲਨਾ ਹੋਵੇਗਾ ਆਸਾਨ,UIDAI ਛੇਤੀ ਸ਼ੁਰੂ ਕਰੇਗਾ ਨਹੀਂ ਸਰਵਿਸ

ਨਵੀਂ ਦਿੱਲੀ—ਆਧਾਰ 'ਚ ਪਤਾ ਅਪਡੇਟ ਕਰਨਾ ਆਸਾਨ ਹੋਣ ਵਾਲਾ ਹੈ। ਭਾਰਤੀ ਵਿਸ਼ੇਸ਼ ਪਛਾਣ ਸੰਸਥਾ (ਯੂ.ਆਈ.ਡੀ.ਏ.ਆਈ.) ਅਗਲੇ ਸਾਲ ਅਪ੍ਰੈਲ 'ਚ ਨਵੀਂ ਸਰਵਿਸ ਲਿਆਵੇਗਾ। ਇਸ ਨਾਲ ਅਜਿਹੇ ਲੋਕਾਂ ਨੂੰ ਵੱਡੀ ਮਦਦ ਮਿਲੇਗੀ ਜਿਸ ਦੇ ਕੋਲ ਮੌਜੂਦਾ ਪਤਾ ਅਪਡੇਟ ਲਈ ਕੋਈ ਵੈਲਿਡ ਪਰੂਫ ਨਹੀਂ ਹੁੰਦਾ ਹੈ। ਸੀਕ੍ਰੇਟ ਪਿਨ ਵਾਲੇ ਲੈਟਰ ਦੇ ਰਾਹੀਂ ਅਜਿਹਾ ਆਸਾਨੀ ਨਾਲ ਕੀਤਾ ਜਾ ਸਕੇਗਾ। 
ਯੂ.ਆਈ.ਡੀ.ਏ.ਆਈ. ਵਲੋਂ ਮੰਗਲਵਾਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਅਜਿਹੇ ਵਾਸ਼ਿੰਦੇ ਜਿਨ੍ਹਾਂ ਦੇ ਕੋਲ ਵੈਲਿਡ ਪਤੇ ਦਾ ਪਰੂਫ ਨਹੀਂ ਹੈ ਉਹ ਸੀਕ੍ਰੇਟ ਪਿਨ ਲੈਟਰ ਦੇ ਰਾਹੀਂ ਐਡਰੈੱਸ ਵੈਰੀਫਿਕੇਸ਼ਨ ਦੀ ਰਿਕਵੈਸਟ ਪਾ ਸਕਦੇ ਹਨ। ਚਿੱਠੀ ਪ੍ਰਾਪਤ ਕਰਨ ਤੋਂ ਬਾਅਦ ਉਸ ਪਿਨ ਦੇ ਰਾਹੀਂ ਐੱਸ.ਐੱਸ.ਯੂ.ਪੀ. ਆਨਲਾਈਨ ਪੋਰਟਲ ਦੇ ਰਾਹੀਂ ਐਡਰੈੱਸ ਅਪਡੇਟ ਕੀਤਾ ਜਾ ਸਕਦਾ ਹੈ।
ਆਮ ਤੌਰ 'ਤੇ ਕਿਰਾਏ ਦੇ ਘਰਾਂ 'ਚ ਰਹਿਣ ਵਾਲੇ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਪਤਾ ਅਪਡੇਟ ਕਰਵਾਉਣ 'ਚ ਪ੍ਰੇਸ਼ਾਨੀ ਹੁੰਦੀ ਹੈ ਇਸ ਕਰਕੇ ਉਹ ਆਧਾਰ ਦੇ ਰਾਹੀਂ ਮਿਲਣ ਵਾਲੀਆਂ ਸੇਵਾਵਾਂ ਦਾ ਲਾਭ ਨਹੀਂ ਲੈ ਸਕਦੇ। 
1 ਅਪ੍ਰੈਲ 2019 ਤੋਂ ਲਾਗੂ ਹੋਣ ਜਾ ਰਹੇ ਨਵੇਂ ਸਿਸਟਮ ਦੇ ਤਹਿਤ, ਆਧਾਰਧਾਰਕ ਯੂ.ਆਈ.ਡੀ.ਏ.ਆਈ. ਵੈੱਬਸਾਈਟ ਰਾਹੀਂ 'ਸੀਕ੍ਰੇਟ ਪਿਨ ਵਾਲੇ ਆਧਾਰ ਲੈਟਰ' ਲਈ ਰਿਕਵੈਸਟ ਪਾ ਸਕਦੇ ਹਨ, ਜਿਵੇਂ ਕਿ ਡੈਬਿਟ ਅਤੇ ਕ੍ਰੈਡਿਟ ਕਾਰਡ ਐਕਟੀਵੇਟ ਕਰਨ ਲਈ ਬੈਂਕਾਂ ਵਲੋਂ ਪਿਨ ਦੇ ਨਾਲ ਚਿੱਠੀ ਭੇਜੀ ਜਾਂਦੀ ਹੈ। 
ਯੂ.ਆਈ.ਡੀ.ਏ.ਆਈ. ਅਧਿਕਾਰੀ ਮੁਤਾਬਕ ਸਰਵਿਸ ਦੀ ਸ਼ੁਰੂਆਤ ਤੋਂ ਪਹਿਲਾਂ ਇਕ ਪਾਇਲਟ ਪ੍ਰਾਜੈਕਟ ਲਾਗੂ ਕੀਤਾ ਜਾ ਸਕਦਾ ਹੈ। ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ 1 ਜਨਵਰੀ 2019 ਤੋਂ ਹੋਵੇਗੀ ਅਤੇ ਇਸ ਸੇਵਾ ਨੂੰ 1 ਅਪ੍ਰੈਲ 2019 ਤੋਂ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇਗਾ।
ਇਸ ਸਮੇਂ ਪਤੇ (ਪੰਜੀਕਰਣ ਜਾਂ ਅਪਡੇਟ) ਲਈ ਫਾਰਮ ਭਰਨ ਦੇ ਨਾਲ ਪਾਸਪੋਰਟ, ਬੈਂਕ ਪਾਸਬੁੱਕ, ਵੋਟਰ ਆਈ.ਡੀ.ਕਾਰਡ, ਡਰਾਈਵਿੰਗ ਲਾਈਸੈਂਸ, ਰਜਿਸਟਰਡ ਰੈਂਟ ਅਗਰੀਮੈਂਟ, ਮੈਰਿਜ ਸਰਟੀਫਿਕੇਟ ਵਰਗੇ 35 ਅਜਿਹੇਡਾਕੂਮੈਂਟਾਂ 'ਚੋਂ ਕੋਈ ਇਕ ਪਰੂਫ ਦੇ ਤੌਰ 'ਤੇ ਦੇਣਾ ਹੁੰਦਾ ਹੈ।   


Related News