ਕਿਉਂ ਸ਼ੋਹਰਤ ਤੋਂ ਦੂਰ ਰਹਿੰਦੇ ਹਨ ਅਰਬਪਤੀ ਜੈਕ ਮਾ?

Tuesday, Aug 29, 2017 - 03:39 PM (IST)

ਕਿਉਂ ਸ਼ੋਹਰਤ ਤੋਂ ਦੂਰ ਰਹਿੰਦੇ ਹਨ ਅਰਬਪਤੀ ਜੈਕ ਮਾ?

ਨਵੀਂ ਦਿੱਲੀ—ਅਲੀਬਾਬਾ ਗਰੁੱਪ ਦੇ ਕੋ-ਫਾਊਂਡਰ ਅਤੇ ਐਗਜ਼ੀਕਿਊਟਿਵ ਚੇਅਰਮੈਨ ਜੈਕ ਮਾ ਨੂੰ ਕੌਣ ਨਹੀਂ ਜਾਣਦਾ। ਉਨ੍ਹਾਂ ਦੀ ਕਾਮਯਾਬ ਦੇ ਕਿੱਸੇ ਕਿਸੇ ਤੋਂ ਛੁਪੇ ਨਹੀਂ ਹਨ। ਹਾਲ ਹੀ 'ਚ ਇਕ ਇਵੈਂਟ ਦੌਰਾਨ ਉਨ੍ਹਾਂ ਨੇ ਦਿਲ ਨੂੰ ਛੂਹਣ ਵਾਲੀ ਅਜਿਹੀ ਗੱਲ ਕਹੀਂ ਕਿ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਦਰਅਸਲ ਜੈਕ ਮਾ ਤੋਂ ਉਸ ਦੀ ਕਾਮਯਾਬੀ ਅਤੇ ਸ਼ੋਹਰਤ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ। ਇਸ ਸਵਾਲ ਦੇ ਜਵਾਬ 'ਚ ਜੈਕ ਮਾ ਨੇ ਉਥੇ ਮੌਜੂਦ ਲੋਕਾਂ ਨੂੰ ਕਾਮਯਾਬੀ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਮੈਂ ਪੈਸਾ, ਪਾਵਰ ਅਤੇ ਸ਼ੋਹਰਤ ਤੋਂ ਦੂਰੀ ਬਣਾ ਕੇ ਚੱਲਦਾ ਹੈ। ਇਹੀਂ ਮੇਰੀ ਜ਼ਿੰਦਗੀ ਦਾ ਮੰਤਰ ਹੈ। 
ਜੈਕ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜਿੰਨਾ ਹੋ ਸਕੇ ਪੈਸਾ, ਪਾਵਰ ਅਤੇ ਸ਼ੋਹਰਤ ਤੋਂ ਦੂਰ ਹੀ ਰਹੋ। ਜੇਕਰ ਤੁਸੀਂ ਆਪਣੇ ਕੋਲ ਪੈਸਾ ਰੱਖਦੇ ਹੋ ਤਾਂ ਵੀ ਤੁਸੀਂ ਪ੍ਰੇਸ਼ਾਨੀ 'ਚ ਪਵੋਗੇ, ਪਾਵਰਫੁੱਲ ਹੋਣ 'ਤੇ ਵੀ ਤੁਸੀਂ ਮੁਸ਼ਕਿਲ 'ਚ ਪੈ ਸਕਦੇ ਹੋ ਅਤੇ ਜੇਕਰ ਤੁਸੀਂ ਜ਼ਿਆਦਾ ਸ਼ੋਹਰਤ ਲੈ ਕੇ ਚੱਲੋਗੇ ਤਾਂ ਵੀ ਪਰੇਸ਼ਾਨੀ ਹੋਵੇਗੀ। ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਤਿੰਨ ਚੀਜ਼ਾਂ ਦੀ ਵਰਤੋਂ ਦੇ ਟਿਪਸ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਉਸ ਨਾਲ ਦੂਜਿਆਂ ਦੀ ਮਦਦ ਕਰੋ, ਜੇਕਰ ਤੁਹਾਡੇ ਕੋਲ ਪਾਵਰ ਹੈ ਤਾਂ ਇਸ ਦੀ ਵਰਤੋਂ ਦੂਜਿਆਂ ਦੇ ਉਤਾਰ-ਚੜਾਅ 'ਚ ਕਰੋਂ ਅਤੇ ਜੇਕਰ ਤੁਸੀਂ ਸ਼ੋਹਰਤ ਵਾਲੇ ਇਨਸਾਨ ਹੋ ਤਾਂ ਇਸ ਨੂੰ ਦੂਜਿਆਂ ਨੂੰ ਵੰਡੋ। 
ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚ ਸ਼ਾਮਲ ਜੈਕ ਲੋਕਾਂ ਦੀ ਖੂਬ ਮਦਦ ਕਰਦੇ ਹਨ। ਉਹ ਆਪਣੀ ਕਮਾਈ ਦਾ ਕਾਫੀ ਵੱਡਾ ਹਿੱਸਾ ਚੈਰਿਟੀ 'ਤੇ ਖਰਚ ਕਰਦੇ ਹਨ। ਮਾ ਚੀਨ ਦੇ ਸਭ ਤੋਂ ਵੱਡੇ ਚੈਰਿਟੀ ਕਰਨ ਵਾਲਿਆਂ 'ਚੋਂ ਇਕ ਹੈ। ਇਨ੍ਹਾਂ ਦੀ ਕੰਪਨੀ ਦੁਨੀਆਂ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਹੈ।


Related News