ਖੁਦਰਾ ਮਹਿੰਗਾਈ ਤੋਂ ਬਾਅਦ ਥੋਕ ਮਹਿੰਗਾਈ ਦਰ ''ਚ ਵੀ ਗਿਰਾਵਟ, ਫਰਵਰੀ ''ਚ 3.85 ਫ਼ੀਸਦੀ ਰਹੀ ਹੋਲਸੇਲ ਮਹਿੰਗਾਈ
Tuesday, Mar 14, 2023 - 01:09 PM (IST)
ਬਿਜ਼ਨੈੱਸ ਡੈਸਕ- ਖੁਦਰਾ ਮਹਿੰਗਾਈ ਦਰ ਤੋ ਬਾਅਦ ਥੋਕ ਮੁੱਲ ਆਧਾਰਿਤ ਮਹਿੰਗਾਈ ਦਰ 'ਚ ਵੀ ਗਿਰਾਵਟ ਆਈ ਹੈ। ਫਰਵਰੀ ਮਹੀਨੇ 'ਚ ਥੋਕ ਮੁੱਲ ਆਧਾਰਿਤ ਮਹਿੰਗਾਈ ਦਰ 3.85 ਫ਼ੀਸਦੀ ਰਹੀ ਹੈ। ਜਨਵਰੀ 2023 'ਚ ਥੋਕ ਮਹਿੰਗਾਈ ਦਰ 4.73 ਫ਼ੀਸਦੀ ਰਹੀ ਸੀ। ਦਸੰਬਰ 'ਚ ਥੋਕ ਮਹਿੰਗਾਈ ਦਰ ਦਾ 4.95 ਫ਼ੀਸਦੀ ਰਿਹਾ ਸੀ। ਵਣਜ ਮੰਤਰਾਲੇ ਨੇ ਇਹ ਅੰਕੜੇ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਇਸ ਤੋਂ ਪਹਿਲਾਂ ਸੋਮਵਾਰ ਨੂੰ ਸੰਖਿਅਕੀ ਮੰਤਰਾਲੇ ਨੇ ਖੁਦਰਾ ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ ਸਨ ਜਿਸ ਮੁਤਾਬਕ ਫਰਵਰੀ 2023 'ਚ ਖੁਦਰਾ ਮਹਿੰਗਾਈ ਦਰ 6.4 ਫ਼ੀਸਦੀ ਰਹੀ ਹੈ, ਜਦਕਿ ਫਰਵਰੀ 2023 'ਚ ਖੁਦਰਾ ਮਹੀਨੇ ਦਰ 6.52 ਫ਼ੀਸਦੀ ਰਹੀ ਹੈ।
ਇਹ ਵੀ ਪੜ੍ਹੋ- ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੋਏ ਭਾਰਤੀ ਬਾਜ਼ਾਰ, ਅਡਾਨੀ ਮਾਮਲੇ ਦਾ ਕੋਈ ਅਸਰ ਨਹੀਂ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।