ਮਹਿੰਗਾਈ ਦੀ ਮਾਰ : ਦਸੰਬਰ ਦੇ ਮੁਕਾਬਲੇ ਜਨਵਰੀ 'ਚ ਥੋਕ ਮਹਿੰਗਾਈ ਦਰ ਵਧ ਕੇ ਹੋਈ 2.03 ਫ਼ੀਸਦ

Monday, Feb 15, 2021 - 02:38 PM (IST)

ਮਹਿੰਗਾਈ ਦੀ ਮਾਰ : ਦਸੰਬਰ ਦੇ ਮੁਕਾਬਲੇ ਜਨਵਰੀ 'ਚ ਥੋਕ ਮਹਿੰਗਾਈ ਦਰ ਵਧ ਕੇ ਹੋਈ 2.03 ਫ਼ੀਸਦ

ਨਵੀਂ ਦਿੱਲੀ - ਜਨਵਰੀ ਮਹੀਨੇ ਵਿਚ ਥੋਕ ਮੁੱਲ ਸੂਚਕ ਅੰਕ ਵਧ ਕੇ  2.03 ਫ਼ੀਸਦ ਤੱਕ ਪਹੁੰਚ ਗਿਆ ਹੈ। ਦਸੰਬਰ ਮਹੀਨੇ ਵਿਚ ਇਹ 1.22 ਫ਼ੀਸਦ 'ਤੇ ਸੀ। ਸੋਮਵਾਰ ਨੂੰ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਇਸ ਬਾਰੇ ਜਾਣਕਾਰੀ ਮਿਲੀ ਹੈ। ਪਿਛਲੇ ਸਾਲ ਦੀ ਇਸੇ ਮਿਆਦ ਵਿਚ ਇਹ 3.52 ਪ੍ਰਤੀਸ਼ਤ ਸੀ। ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਮਹੀਨਾਵਾਰ ਥੋਕ ਮਹਿੰਗਾਈ ਦਰ ਜਨਵਰੀ 2021 ਲਈ 2.03 ਫ਼ੀਸਦ ਹੈ। ਪਿਛਲੇ ਸਾਲ ਦੀ ਇਸੇ ਮਿਆਦ ਵਿਚ ਇਹ 3.52 ਪ੍ਰਤੀਸ਼ਤ ਸੀ।

ਇਹ ਫਰਵਰੀ 2020 ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਫਰਵਰੀ 2020 ਵਿਚ ਇਹ 2.26 ਫ਼ੀਸਦ ਸੀ। ਇਸ ਦੌਰਾਨ ਕੋਰ ਥੋਕ ਮਹਿੰਗਾਈ ਪਿਛਲੇ ਮਹੀਨੇ ਦੇ 4.1 ਫ਼ੀਸਦ ਤੋਂ ਵਧ ਕੇ 5.2 ਫ਼ੀਸਦ ਸੀ। ਜਨਵਰੀ 2021 ਵਿਚ ਖਾਧ(ਭੋਜਨ) ਪਦਾਰਥਾਂ ਦੀ ਮਹਿੰਗਾਈ ਵਿਚ ਨਰਮੀ ਆਈ, ਜਦੋਂਕਿ ਨਿਰਮਿਤ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ। ਜਨਵਰੀ ਵਿਚ ਖੁਰਾਕੀ ਮਹਿੰਗਾਈ ਦਰ -2.8 ਪ੍ਰਤੀਸ਼ਤ ਸੀ ਜਦੋਂ ਕਿ ਪਿਛਲੇ ਮਹੀਨੇ ਹੀ ਇਹ -1.11 ਪ੍ਰਤੀਸ਼ਤ ਸੀ।

ਇਹ ਵੀ ਪੜ੍ਹੋ : ਦੇਸ਼ ਭਰ ’ਚ ਅੱਜ ਤੋਂ ਲਾਜ਼ਮੀ ਹੋਇਆ 'ਫਾਸਟੈਗ', ਜਾਣੋ ਫਾਸਟੈਗ ਦੀ ਪੂਰੀ ਪ੍ਰਕਿਰਿਆ

ਇਸ ਸਮੇਂ ਦੌਰਾਨ ਸਬਜ਼ੀਆਂ ਅਤੇ ਆਲੂਆਂ ਦੀ ਮਹਿੰਗਾਈ ਦਰ -20.82 ਪ੍ਰਤੀਸ਼ਤ ਅਤੇ -22.04 ਪ੍ਰਤੀਸ਼ਤ ਸੀ। ਹਾਲਾਂਕਿ ਈਂਧਣ ਮਹਿੰਗਾਈ ਦਰ 4.78 ਪ੍ਰਤੀਸ਼ਤ ਰਹੀ। ਗੈਰ-ਖੁਰਾਕੀ ਵਸਤਾਂ ਦੀ ਕੀਮਤ ਵਿਚ 4.16 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਰਿਜ਼ਰਵ ਬੈਂਕ ਆਫ ਇੰਡੀਆ ਨੇ 5 ਫਰਵਰੀ ਨੂੰ ਖਤਮ ਹੋਈ ਮੁਦਰਾ ਨੀਤੀ ਦੀ ਬੈਠਕ ਵਿਚ ਨੀਤੀਗਤ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ। ਲਗਾਤਾਰ ਚੌਥੀ ਵਾਰ ਆਰਬੀਆਈ ਨੇ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ। ਆਰ.ਬੀ.ਆਈ. ਨੇ ਇਹ ਵੀ ਕਿਹਾ ਕਿ ਮਹਿੰਗਾਈ ਦਰ ਆਉਣ ਵਾਲੇ ਸਮੇਂ ਵਿਚ ਬਿਹਤਰ ਹੋਵੇਗੀ। ਪਿਛਲੇ ਹਫਤੇ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਪ੍ਰਚੂਨ ਮਹਿੰਗਾਈ ਦਰ 4.06 ਪ੍ਰਤੀਸ਼ਤ ਸੀ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਨਾਲ-ਨਾਲ ਅੱਜ LPG ਸਿਲੰਡਰ ਵੀ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News