ਅਪ੍ਰੈਲ ''ਚ ਥੋਕ ਮਹਿੰਗਾਈ ਵਧ ਕੇ 8.3% ''ਤੇ ਪਹੁੰਚੀ, ਆਮ ਜਨਤਾ ਦੀਆਂ ਵਧੀਆਂ ਮੁਸ਼ਕਲਾਂ
Thursday, May 14, 2026 - 12:27 PM (IST)
ਬਿਜ਼ਨੈੱਸ ਡੈਸਕ : ਦੇਸ਼ ਵਿੱਚ ਮਹਿੰਗਾਈ ਦੀ ਮਾਰ ਲਗਾਤਾਰ ਜਾਰੀ ਹੈ। ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ, ਅਪ੍ਰੈਲ ਮਹੀਨੇ ਵਿੱਚ ਥੋਕ ਮਹਿੰਗਾਈ ਦਰ (WPI) ਤੇਜ਼ੀ ਨਾਲ ਵਧ ਕੇ 8.3 ਫੀਸਦੀ ਤੱਕ ਪਹੁੰਚ ਗਈ ਹੈ। ਇਹ ਵਾਧਾ ਮੌਜੂਦਾ ਲੜੀ ਵਿੱਚ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 8ਵੇਂ ਤਨਖਾਹ ਕਮਿਸ਼ਨ ਤਹਿਤ ਸੈਲਰੀ 'ਚ ਇਤਿਹਾਸਕ ਵਾਧੇ ਦੀ ਤਿਆਰੀ! ਇਨ੍ਹਾਂ ਸੂਬਿਆਂ 'ਚ ਮੁਕੰਮਲ ਹੋਏ ਮੀਟਿੰਗਾਂ ਦੇ ਦੌਰ
ਮਾਰਚ ਦੇ ਮੁਕਾਬਲੇ ਵੱਡਾ ਉਛਾਲ
ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਮਾਰਚ ਮਹੀਨੇ ਵਿੱਚ ਥੋਕ ਮਹਿੰਗਾਈ ਦਰ 3.88 ਫੀਸਦੀ ਸੀ, ਜੋ ਅਪ੍ਰੈਲ ਵਿੱਚ ਵਧ ਕੇ ਸਿੱਧੀ 8.3 ਫੀਸਦੀ ਹੋ ਗਈ ਹੈ। ਮਹਿੰਗਾਈ ਵਿੱਚ ਆਏ ਇਸ ਅਚਾਨਕ ਉਛਾਲ ਨੇ ਆਰਥਿਕ ਮਾਹਿਰਾਂ ਅਤੇ ਆਮ ਜਨਤਾ ਦੀ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਘਰੇਲੂ LPG ਸਿਲੰਡਰ ਦੀ ਡਿਲੀਵਰੀ ਲਈ OTP ਸਿਸਟਮ ਹੋਵੇਗਾ ਖ਼ਤਮ! BHC ਨੇ ਤੇਲ ਕੰਪਨੀਆਂ ਨੂੰ ਦਿੱਤੇ ਨਿਰਦੇਸ਼
ਇਹ ਹਨ ਮਹਿੰਗਾਈ ਵਧਣ ਦੇ ਮੁੱਖ ਕਾਰਨ
ਕੱਚਾ ਤੇਲ ਅਤੇ ਕੁਦਰਤੀ ਗੈਸ
ਖਣਿਜ ਤੇਲ (Mineral Oils)
ਧਾਤਾਂ (Metals)
ਨਿਰਮਿਤ ਉਤਪਾਦ (Manufactured Products)
ਇਹ ਵੀ ਪੜ੍ਹੋ : EPFO ਦਾ ਕਰੋੜਾਂ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ: ਹੁਣ ਕਿਸੇ ਵੀ ਸਮੇਂ ਕਢਵਾ ਸਕੋਗੇ PF ਦੇ ਪੈਸੇ, ਜਾਣੋ ਨਵਾਂ ਸਿਸਟਮ
ਬਾਲਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਦਾ ਅਸਰ ਹੁਣ ਪੂਰੀ ਆਰਥਿਕਤਾ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਆਮ ਆਦਮੀ 'ਤੇ ਕੀ ਹੋਵੇਗਾ ਅਸਰ?
ਮਾਹਿਰਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਬਾਲਣ ਦੀ ਲਾਗਤ ਵਿੱਚ ਉਛਾਲ ਦਾ ਸਿੱਧਾ ਅਸਰ ਘਰੇਲੂ ਬਾਜ਼ਾਰ 'ਤੇ ਪਿਆ ਹੈ। ਇਸ ਕਾਰਨ ਆਵਾਜਾਈ (Transport), ਉਤਪਾਦਨ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਸਕਦਾ ਹੈ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਮਈ ਤੋਂ 5 ਕਿੱਲੋ ਵਾਲਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ 261 ਰੁਪਏ ਮਹਿੰਗਾ ਹੋ ਚੁੱਕਾ ਹੈ, ਜਿਸ ਨੇ ਪਹਿਲਾਂ ਹੀ ਮਹਿੰਗਾਈ ਦਾ ਝਟਕਾ ਦਿੱਤਾ ਹੋਇਆ ਹੈ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
