ਥੋਕ ਮੁਦਰਾਸਫੀਤੀ ਜਨਵਰੀ 'ਚ ਵਧ ਕੇ 3.1 ਫੀਸਦੀ 'ਤੇ ਪਹੁੰਚੀ, ਦਸੰਬਰ 'ਚ ਸੀ 2.59 ਫੀਸਦੀ

Friday, Feb 14, 2020 - 01:48 PM (IST)

ਥੋਕ ਮੁਦਰਾਸਫੀਤੀ ਜਨਵਰੀ 'ਚ ਵਧ ਕੇ 3.1 ਫੀਸਦੀ 'ਤੇ ਪਹੁੰਚੀ, ਦਸੰਬਰ 'ਚ ਸੀ 2.59 ਫੀਸਦੀ

ਨਵੀਂ ਦਿੱਲੀ—ਥੋਕ ਮੁੱਲ ਸੂਚਕਾਂਕ 'ਤੇ ਆਧਾਰਿਤ ਭਾਰਤ ਦੀ ਸਾਲਾਨਾ ਮੁਦਰਾਸਫੀਤੀ ਦੀ ਦਰ ਜਨਵਰੀ 'ਚ ਵਧ ਕੇ 3.1 ਫੀਸਦੀ 'ਤੇ ਪਹੁੰਚ ਗਈ ਹੈ, ਜੋ ਇਸ ਤੋਂ ਪਹਿਲਾਂ ਦਸੰਬਰ 'ਚ 2.1 ਫੀਸਦੀ ਸੀ। ਇਹ ਜਾਣਕਾਰੀ ਅਧਿਕਾਰਿਕ ਅੰਕੜਿਆਂ 'ਚ ਸ਼ੁੱਕਰਵਾਰ ਨੂੰ ਸਾਹਮਣੇ ਆਈ ਹੈ।
ਵਪਾਰਕ ਅਤੇ ਉਦਯੋਗ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਥੋਕ ਮੁੱਲ ਸੂਚਕਾਂਕ ਆਧਾਰਿਕ ਮੁਦਰਾਸਫੀਤੀ, ਜਨਵਰੀ 2020 'ਚ ਵਧ ਕੇ 3.1 ਫੀਸਦੀ 'ਤੇ ਪਹੁੰਚ ਗਈ ਹੈ। ਮੁੱਖ ਰੂਪ ਨਾਲ ਪਿਆਜ਼ ਦੇ ਭਾਅ ਵਧਣ ਨਾਲ ਥੋਕ ਮਹਿੰਗਾਈ ਵਧੀ ਹੈ।
ਵਰਣਨਯੋਗ ਹੈ ਕਿ ਖੁਦਰਾ ਮੁਦਰਾਸਫੀਤੀ 'ਚ ਤੇਜ਼ੀ ਸੁਸਤ ਪੈਂਦੀ ਅਰਥਵਿਵਸਥਾ ਲਈ ਹੋਰ ਵੀ ਮੁਸ਼ਕਲਾਂ ਖੜੀਆਂ ਕਰਨ ਵਾਲੀ ਹੈ ਅਤੇ ਇਸ ਦੇ ਚੱਲਦੇ ਰਿਜ਼ਰਵ ਬੈਂਕ ਨੀਤੀਗਤ ਵਿਆਜ਼ ਦਰ 'ਚ ਕਟੌਤੀ ਕਰਨ ਤੋਂ ਰੁੱਕ ਜਾਵੇਗੀ। ਵਿਸ਼ੇਸ਼ਕਾਂ ਨੇ ਚਿਤਾਇਆ ਸੀ ਕਿ ਭਾਰਤ ਲਈ ਇਕ ਹੀ ਸਮੇਂ 'ਤੇ ਆਰਥਿਕ ਗਤੀਵਿਧੀਆਂ 'ਚ ਠਹਿਰਾਅ ਅਤੇ ਉੱਚ ਮੁਦਰਾਸਫੀਤੀ ਦੀ ਸਥਿਤੀ 'ਚ ਫਸਣ ਦਾ ਖਤਰਾ ਹੈ।


author

Aarti dhillon

Content Editor

Related News