8 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚੀ ਥੋਕ ਮਹਿੰਗਾਈ ਦਰ, ਅਕਤੂਬਰ 'ਚ 1.48 ਫ਼ੀਸਦੀ ਰਹੀ

Monday, Nov 16, 2020 - 03:04 PM (IST)

ਨਵੀਂ ਦਿੱਲੀ — ਅਕਤੂਬਰ 2020 ਲਈ ਥੋਕ ਮਹਿੰਗਾਈ ਦਰ(ਡਬਲਯੂਪੀਆਈ -Wholesale Price Index) ਵਲੋਂ ਅੰਕੜਾ ਜਾਰੀ ਕੀਤਾ ਗਿਆ ਹੈ। ਮਹੀਨਾ ਦਰ ਮਹੀਨਾ ਆਧਾਰ 'ਤੇ ਥੋਕ ਮਹਿੰਗਾਈ ਦਰ ਸਤੰਬਰ ਦੇ 1.32 ਪ੍ਰਤੀਸ਼ਤ ਤੋਂ ਵਧ ਕੇ 1.48 ਪ੍ਰਤੀਸ਼ਤ ਹੋ ਗਈ ਹੈ। ਪਿਛਲੇ ਇਕ ਸਾਲ ਵਿਚ ਇਹ ਤੀਜੀ ਵਾਰ ਲਗਾਤਾਰ ਵਾਧਾ ਹੋਇਆ ਹੈ। ਇਸਦੇ ਨਾਲ ਹੀ ਹੁਣ ਥੋਕ ਮਹਿੰਗਾਈ ਦਰ 8 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਖਾਣ ਪੀਣ ਦੀਆਂ ਵਸਤਾਂ ਦਾ ਡਬਲਯੂਪੀਆਈ ਘੱਟ ਕੇ 5.78 ਪ੍ਰਤੀਸ਼ਤ ਹੋ ਗਿਆ ਹੈ। ਇਹ ਸਤੰਬਰ ਵਿਚ 6.92 ਸੀ। ਅਕਤੂਬਰ ਵਿਚ ਨਿਰਮਾਣ ਉਤਪਾਦਾਂ ਦੀ ਕੀਮਤ ਵਿਚ ਭਾਰੀ ਵਾਧਾ ਹੋਇਆ ਹੈ। ਇਹ ਸਤੰਬਰ ਦੇ 1.61 ਪ੍ਰਤੀਸ਼ਤ ਦੇ ਮੁਕਾਬਲੇ ਵਧ ਕੇ 2.12 ਪ੍ਰਤੀਸ਼ਤ ਹੋ ਗਿਆ ਹੈ।

ਖੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਦਰ ਵਿਚ ਕਮੀ ਦੇ ਬਾਵਜੂਦ, ਖਾਣ ਪੀਣ ਦੀਆਂ ਵਸਤਾਂ ਦੀਆਂ ਥੋਕ ਅਤੇ ਪ੍ਰਚੂਨ ਕੀਮਤਾਂ ਦੇ ਸੰਬੰਧ ਵਿਚ ਚਿੰਤਾ ਬਣੀ ਹੋਈ ਹੈ। ਮਾਹਰ ਮੰਨਦੇ ਹਨ ਕਿ ਖਾਣ ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ ਹੁਣ ਸਬਜ਼ੀਆਂ ਅਤੇ ਫਲਾਂ ਤੋਂ ਇਲਾਵਾ ਹੋਰ ਚੀਜ਼ਾਂ ਉੱਤੇ ਵੀ ਆ ਰਹੀ ਹੈ। ਅਜਿਹੀ ਸਥਿਤੀ ਵਿਚ ਇਹ ਆਉਣ ਵਾਲੇ ਦਿਨਾਂ ਵਿਚ ਵਿਆਜ ਦਰਾਂ ਨੂੰ ਪ੍ਰਭਾਵਤ ਕਰ ਸਕਦਾ ਹੈ।

ਇਹ ਵੀ ਪੜ੍ਹੋ : ਅਸਥਾਈ ਕਾਮਿਆਂ ਲਈ ਨਵਾਂ ਸਰਕਾਰੀ ਨਿਯਮ, ਇਹ ਕੰਮ ਪੂਰੇ ਕਰਨ 'ਤੇ ਮਿਲਣਗੇ ਕਈ ਫਾਇਦੇ

ਲੰਬੇ ਅਤੇ ਸਖਤ ਤਾਲਾਬੰਦੀ ਤੋਂ ਬਾਅਦ ਦੇਸ਼ ਵਿਚ ਆਰਥਿਕ ਗਤੀਵਿਧੀਆਂ ਦੀ ਸ਼ੁਰੂਆਤ ਹੋਈ। ਮਾਰਚ ਤੋਂ ਬਾਅਦ ਅਗਸਤ 2020 ਵਿਚ ਪਹਿਲੀ ਵਾਰ ਇਹ ਅੰਕੜੇ ਸਕਾਰਾਤਮਕ ਦਾਇਰੇ ਵਿਚ ਆਏ ਸਨ।
ਥੋਕ ਵਿਚ ਵਿਕਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਬਾਰੇ ਜਾਣਕਾਰੀ ਡਬਲਯੂਪੀਆਈ ਦੁਆਰਾ ਉਪਲਬਧ ਹੁੰਦੀ ਹੈ। ਭਾਰਤ ਵਿਚ ਥੋਕ ਮੁੱਲ ਸੂਚਕਾਂਕ ਨੂੰ ਤਿੰਨ ਸਮੂਹਾਂ ਵਿਚ ਵੰਡਿਆ ਗਿਆ ਹੈ। ਬਾਲਣ ਅਤੇ ਊਰਜਾ, ਪ੍ਰਾਇਮਰੀ ਵਸਤੂਆਂ ਅਤੇ ਨਿਰਮਾਣ ਉਤਪਾਦ ਇਨ੍ਹਾਂ 'ਚ ਸ਼ਾਮਲ ਹਨ। ਇਹ ਤਿੰਨੋਂ ਸਮੂਹ ਕੁੱਲ ਡਬਲਯੂਪੀਆਈ ਵਿਚ ਕ੍ਰਮਵਾਰ 13.2 ਪ੍ਰਤੀਸ਼ਤ, 22.6 ਪ੍ਰਤੀਸ਼ਤ ਅਤੇ 64.2 ਪ੍ਰਤੀਸ਼ਤ ਯੋਗਦਾਨ ਪਾਉਂਦੇ ਹਨ।

ਇਹ ਵੀ ਪੜ੍ਹੋ : ਜਲਦ ਮਹਿੰਗੇ ਹੋ ਸਕਦੇ ਹਨ ਗ਼ਰੀਬਾਂ ਦੇ ਬਦਾਮ,ਇਸ ਕਾਰਨ ਵਧਣਗੇ ਮੂੰਗਫਲੀ ਦੇ ਭਾਅ

ਪ੍ਰਚੂਨ ਮਹਿੰਗਾਈ ਦਰ 6 ਸਾਲਾਂ ਵਿਚ ਸਭ ਤੋਂ ਵੱਧ

ਇਸ ਦੌਰਾਨ ਅਕਤੂਬਰ ਵਿਚ ਸਲਾਨਾ ਪ੍ਰਚੂਨ ਮਹਿੰਗਾਈ ਦਰ ਵਧ ਕੇ 7.61 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਹ ਸਤੰਬਰ ਵਿਚ 7.34 ਪ੍ਰਤੀਸ਼ਤ 'ਤੇ ਸੀ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਈ 2014 ਤੋਂ ਬਾਅਦ ਇਸ ਸਾਲ ਅਕਤੂਬਰ ਵਿਚ ਲੋਕਾਂ ਨੂੰ ਸਭ ਤੋਂ ਵੱਧ ਮਹਿੰਗਾਈ ਦੀ ਮਾਰ ਪਈ ਹੈ। ਖੁਰਾਕੀ ਕੀਮਤਾਂ ਵਿਚ ਭਾਰੀ ਵਾਧੇ ਕਾਰਨ ਸੀ.ਪੀ.ਆਈ. ਅਕਤੂਬਰ ਵਿਚ 7.61% 'ਤੇ ਪਹੁੰਚ ਗਈ ਸੀ। ਇਸ ਸਮੇਂ ਦੌਰਾਨ ਖੁਰਾਕੀ ਮਹਿੰਗਾਈ 11% ਤੱਕ ਪਹੁੰਚ ਗਈ। ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਛੇ ਸਾਲਾਂ ਵਿਚ ਸਭ ਤੋਂ ਵੱਧ ਹੋ ਗਈ ਹੈ।    

ਇਹ ਵੀ ਪੜ੍ਹੋ : ਕਿਸਾਨਾਂ ਨੂੰ ਹੁਣ ਖਾਦ ਖ਼ਰੀਦਣ 'ਤੇ ਮਿਲੇਗਾ 1 ਲੱਖ ਰੁਪਏ ਦਾ ਦੁਰਘਟਨਾ ਬੀਮਾ, IFFCO ਭਰੇਗੀ ਪ੍ਰੀਮੀਅਮ

 


Harinder Kaur

Content Editor

Related News