ਥੋਕ ਮਹਿੰਗਾਈ ਦਰ 'ਚ ਗਿਰਾਵਟ, ਦਸੰਬਰ 2021 'ਚ 13.56% ਰਹੀ
Friday, Jan 14, 2022 - 02:00 PM (IST)
ਨਵੀਂ ਦਿੱਲੀ - ਦਸੰਬਰ ਮਹੀਨੇ ਲਈ ਥੋਕ ਮਹਿੰਗਾਈ ਦਰ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਦਸੰਬਰ ਮਹੀਨੇ ਲਈ ਥੋਕ ਮੁੱਲ ਸੂਚਕ ਅੰਕ 13.56 ਫੀਸਦੀ ਰਿਹਾ। ਨਵੰਬਰ ਮਹੀਨੇ 'ਚ ਥੋਕ ਮਹਿੰਗਾਈ ਦਰ 14.23 ਫੀਸਦੀ 'ਤੇ ਰਹੀ ਸੀ। ਦਸੰਬਰ 2020 ਵਿੱਚ, ਥੋਕ ਮਹਿੰਗਾਈ ਦਰ ਸਿਰਫ਼ 1.95 ਪ੍ਰਤੀਸ਼ਤ ਸੀ। ਨਿਰਮਿਤ ਉਤਪਾਦਾਂ ਦੇ ਸੇਗਮੈਂਟ ਵਿੱਚ ਮਹਿੰਗਾਈ ਦਸੰਬਰ ਵਿੱਚ 10.62 ਫੀਸਦੀ ਰਹੀ, ਜਦੋਂ ਕਿ ਨਵੰਬਰ ਵਿੱਚ ਇਹ 11.92 ਫੀਸਦੀ ਰਹੀ ਸੀ।
ਸਬਜ਼ੀਆਂ ਦੇ ਸੇਗਮੈਂਟ ਵਿੱਚ ਮਹਿੰਗਾਈ ਦਰ ਨਵੰਬਰ ਵਿੱਚ 3.91 ਫੀਸਦੀ ਦੇ ਮੁਕਾਬਲੇ 31.56 ਫੀਸਦੀ ਰਹੀ। ਆਂਡੇ, ਮੀਟ, ਮੱਛੀ ਵਰਗ ਵਿੱਚ ਮਹਿੰਗਾਈ ਦਰ 6.68 ਫ਼ੀਸਦੀ ਰਹੀ ਜਦੋਂਕਿ ਨਵੰਬਰ ਵਿੱਚ ਇਹ ਮਹਿੰਗਾਈ 9.66 ਫੀਸਦੀ ਰਹੀ।
ਇਹ ਵੀ ਪੜ੍ਹੋ: ਪਾਕਿ ਦਾ ਵੱਡਾ ਫ਼ੈਸਲਾ: ਕ੍ਰਿਪਟੋਕਰੰਸੀ ਦੀ ਵਰਤੋਂ 'ਤੇ ਲਗਾਏਗਾ ਪਾਬੰਦੀ, Binance ਦੀ ਵੀ ਹੋਵੇਗੀ ਜਾਂਚ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।