ਜੇਕਰ ਕੋਚਰ ਅਹੁਦਾ ਛੱਡਦੀ ਹੈ ਤਾਂ ਉਨ੍ਹਾਂ ਤੋਂ ਬਾਅਦ ਨਵਾਂ ਐੱਮ. ਡੀ.-ਸੀ. ਈ. ਓ. ਕੌਣ ਬਣੇਗਾ

Friday, Apr 20, 2018 - 03:32 AM (IST)

ਜੇਕਰ ਕੋਚਰ ਅਹੁਦਾ ਛੱਡਦੀ ਹੈ ਤਾਂ ਉਨ੍ਹਾਂ ਤੋਂ ਬਾਅਦ ਨਵਾਂ ਐੱਮ. ਡੀ.-ਸੀ. ਈ. ਓ. ਕੌਣ ਬਣੇਗਾ

ਮੁੰਬਈ-ਆਈ. ਸੀ. ਆਈ. ਸੀ. ਆਈ. ਬੈਂਕ 'ਚ ਭਾਰੀ ਹਿੱਸੇਦਾਰੀ ਰੱਖਣ ਵਾਲੇ ਫੰਡ ਹਾਊਸਿਜ਼ ਦੇ ਮੁਖੀਆਂ ਨੇ ਬੈਂਕ ਦੇ ਗੈਰ-ਕਾਰਜਕਾਰੀ ਚੇਅਰਮੈਨ ਐੱਮ. ਕੇ. ਸ਼ਰਮਾ ਨਾਲ ਮੁਲਾਕਾਤ ਕਰ ਕੇ ਚੰਦਾ ਕੋਚਰ ਦੇ ਖਿਲਾਫ ਲੱਗੇ ਦੋਸ਼ਾਂ ਸਮੇਤ ਸਾਰੇ ਮੁੱਦਿਆਂ 'ਤੇ ਗੱਲ ਕੀਤੀ। ਸੂਤਰਾਂ ਅਨੁਸਾਰ ਕੋਚਰ 'ਤੇ ਵੀਡੀਓਕਾਨ ਲੋਨ ਘਪਲੇ ਦੇ ਦੋਸ਼ ਲੱਗੇ ਹਨ, ਜਿਸ ਨਾਲ ਫੰਡ ਹਾਊਸਿਜ਼ ਘਬਰਾਏ ਹੋਏ ਹਨ। ਇਸ 'ਚ ਅਹਿਮ ਚਰਚਾ ਚੰਦਾ ਕੋਚਰ ਦੇ ਉੱਤਰਾਧਿਕਾਰੀ ਨੂੰ ਲੈ ਕੇ ਵੀ ਹੋਈ ਕਿ ਜੇਕਰ ਕੋਚਰ ਅਹੁਦਾ ਛੱਡਦੀ ਹੈ ਤਾਂ ਉਨ੍ਹਾਂ ਤੋਂ ਬਾਅਦ ਨਵਾਂ ਐੱਮ. ਡੀ.-ਸੀ. ਈ. ਓ. ਕੌਣ ਬਣੇਗਾ।
 ਬੈਂਕ ਦੇ ਇਕ ਸੂਤਰ ਨੇ ਦੱਸਿਆ ਕਿ ਮਿਊਚੁਅਲ ਫੰਡ ਹਾਊਸਿਜ਼ ਦੀਆਂ ਚਿੰਤਾਵਾਂ ਨੂੰ ਲੈ ਕੇ ਬੈਂਕ ਦੇ ਚੇਅਰਮੈਨ ਐੱਮ. ਕੇ. ਸ਼ਰਮਾ ਦੇ ਨਾਲ ਉਨ੍ਹਾਂ ਦੇ ਮੁਖੀਆਂ ਦੀ ਮੀਟਿੰਗ ਹੋਈ। ਇਸ 'ਚ ਚੰਦਾ ਕੋਚਰ ਤੋਂ ਬਾਅਦ ਬੈਂਕ ਦੀ ਕਾਰਜਕਾਰੀ ਕਮਾਨ ਕਿਸ ਦੇ ਹੱਥ 'ਚ ਹੋਵੇਗੀ, ਇਸ 'ਤੇ ਵੀ ਚਰਚਾ ਕੀਤੀ ਗਈ। ਯਾਨੀ ਚੰਦਾ ਕੋਚਰ ਨੇ ਜੇਕਰ ਆਈ. ਸੀ. ਆਈ. ਸੀ. ਆਈ. ਬੈਂਕ ਦੇ ਐੱਮ. ਡੀ. ਐਂਡ ਸੀ. ਈ. ਓ. ਦਾ ਆਹੁਦਾ ਛੱਡਿਆ ਤਾਂ ਉਨ੍ਹਾਂ ਤੋਂ ਬਾਅਦ ਇਸ ਅਹੁਦੇ 'ਤੇ ਕੌਣ ਹੋਵੇਗਾ। 
ਬੈਂਕ 'ਚ ਫੰਡ ਹਾਊਸਿਜ਼ ਦਾ 30,000 ਕਰੋੜ ਤੋਂ ਜ਼ਿਆਦਾ ਲੱਗਾ ਹੈ 
ਬਾਜ਼ਾਰ ਦੇ ਅੰਕੜਿਆਂ ਅਨੁਸਾਰ ਫੰਡ ਹਾਊਸਿਜ਼ ਦਾ ਆਈ. ਸੀ. ਆਈ. ਸੀ. ਆਈ. ਬੈਂਕ 'ਚ 30,000 ਕਰੋੜ ਤੋਂ ਜ਼ਿਆਦਾ ਰੁਪਇਆ ਲੱਗਾ ਹੈ। ਆਈ. ਸੀ. ਆਈ. ਸੀ. ਆਈ. ਦੇਸ਼ ਦਾ ਸਭ ਤੋਂ ਵੱਡਾ ਨਿੱਜੀ ਬੈਂਕ ਹੈ। ਘਰੇਲੂ, ਗਲੋਬਲ ਇੰਸਟੀਚਿਊਸ਼ਨਸ ਅਤੇ ਫੰਡ ਹਾਊਸਿਜ਼ ਦੀ ਬੈਂਕ 'ਚ ਹਿੱਸੇਦਾਰੀ 72 ਫ਼ੀਸਦੀ ਤੋਂ ਜ਼ਿਆਦਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਹੋਈਆਂ ਕਈ ਬੈਠਕਾਂ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਰਮਾ ਨੇ ਲੀਡਰਸ਼ਿਪ ਨੂੰ ਲੈ ਕੇ ਸਟੇਕ ਹੋਲਡਰਾਂ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ ਹੈ। ਬੈਂਕ ਦੇ ਕੋਲ ਕੋਚਰ ਤੋਂ ਬਾਅਦ ਦੂਜੀ ਕਤਾਰ ਦੇ ਲੀਡਰਾਂ ਦਾ ਮਜ਼ਬੂਤ ਪੂਲ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਕੋਚਰ 'ਤੇ ਲੱਗੇ ਦੋਸ਼ਾਂ ਨੂੰ ਬੈਂਕ ਨੇ ਖਾਰਿਜ ਕੀਤਾ ਹੈ।


Related News