ਪੁਰਾਣੀ ਕਾਰ ਖਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਹੋਵੇਗੀ ਪਰੇਸ਼ਾਨੀ
Wednesday, Nov 21, 2018 - 02:32 PM (IST)

ਨਵੀਂ ਦਿੱਲੀ — ਦੇਸ਼ ਵਿਚ ਪੁਰਾਣੀਆਂ ਕਾਰਾਂ ਦੀ ਖਰੀਦ-ਵਿਕਰੀ ਦਾ ਕਾਰੋਬਾਰ ਕਾਫੀ ਪੁਰਾਣਾ ਹੈ। ਇਥੋਂ ਤੱਕ ਕਿ ਲਗਜ਼ਰੀ ਕਾਰ ਮੇਕਰ ਵੀ ਭਾਰਤ ਦੇ ਪੁਰਾਣੀ ਕਾਰ ਬਾਜ਼ਾਰ ਨੂੰ ਫੋਕਸ ਕਰ ਰਹੇ ਹਨ। ਜੇਕਰ ਤੁਸੀਂ ਵੀ ਪੁਰਾਣੀ ਕਾਰ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਬਾਅਦ ਵਿਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕੇ। ਇਨ੍ਹਾਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਇਕ ਵਧੀਆ ਡੀਲ ਨੂੰ ਅੰਜਾਮ ਦੇ ਸਕਦੇ ਹੋ।
- ਪੁਰਾਣੀ ਕਾਰ ਖਰੀਦਣ ਸਮੇਂ ਤੁਹਾਨੂੰ ਆਨਰਸ਼ਿਪ ਟਰਾਂਸਫਰ ਕਰਵਾਉਣਾ ਹੁੰਦਾ ਹੈ, ਜਿਸ ਲਈ ਫੋਟੋਕਾਪੀ ਨਹੀਂ ਸਗੋਂ ਅਸਲੀ ਦਸਤਾਵੇਜਾਂ ਦੀ ਜ਼ਰੂਰਤ ਹੁੰਦੀ ਹੈ। ਇਸ ਵਿਚ ਰੋਡ ਟੈਕਸ ਰਸੀਦ, ਜੇਕਰ ਕਾਰ ਦੋ ਫਿਊਲ 'ਤੇ ਚਲ ਰਹੀ ਹੈ ਤਾਂ ਡੁਅਲ ਫਿਊਲ ਸਰਟੀਫਿਕੇਟ, ਖੇਤਰੀ ਟਰਾਂਸਪੋਰਟ ਦਫਤਰ(ਆਰ.ਟੀ.ਓ.) ਵਲੋਂ ਜਾਰੀ ਕੀਤਾ ਗਿਆ ਨੋ ਓਬਜੈਕਸ਼ਨ ਸਰਟੀਫਿਕੇਟ(NOC) ਸ਼ਾਮਲ ਹੈ।
- ਵੇਚਣ ਵਾਲੇ ਕੋਲੋਂ ਵਾਹਨ ਦੀ ਰਸੀਦ ਮੰਗੋ, ਜਿਹੜੀ ਕਿ ਤੁਹਾਡੇ ਵਲੋਂ ਖਰੀਦੇ ਗਏ ਵਾਹਨ ਦਾ ਸਬੂਤ ਹੋਵੇਗਾ। ਰਸੀਦ ਵਿਚ ਡੀਲਰ ਦਾ ਪੂਰਾ ਪਤਾ ਅਤੇ ਪਹੁੰਚ ਦਾ ਵੇਰਵਾ ਹੋਣਾ ਚਾਹੀਦਾ ਹੈ। ਇਸ ਸਬੂਤ ਦੀ ਫੋਟੋ ਕਾਪੀ ਨਹੀਂ ਸਗੋਂ ਅਸਲੀ ਦਸਤਾਵੇਜ਼ ਹੋਣੇ ਚਾਹੀਦੇ ਹਨ।
- ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) ਤੁਹਾਡੀ ਕਾਰ ਦਾ ਸਭ ਤੋਂ ਮਹੱਤਵਪੂਰਣ ਦਸਤਾਵੇਜ਼ ਹੈ ਇਸ ਵਿਚ ਕਾਰ ਦਾ ਸਾਰਾ ਵੇਰਵਾ ਹੁੰਦਾ ਹੈ ਜਿਵੇਂ ਕਿ ਰਜਿਸਟਰੇਸ਼ਨ ਨੰਬਰ, ਚੈਸਿਸ ਨੰਬਰ ਅਤੇ ਇੰਜਣ ਨੰਬਰ ਆਦਿ। ਇਸ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਇਸਦੀ ਅਸਲੀ ਕਾਪੀ ਦੀ ਮੰਗ ਕਰੋ। ਹੋ ਸਕਦਾ ਹੈ ਕਿ ਪਸੰਦ ਕੀਤੇ ਵਾਹਨ ਦਾ ਪਹਿਲਾਂ ਕਦੇ ਇੰਜਣ ਬਦਲਿਆ ਗਿਆ ਹੋਵੇ ਇਸ ਲਈ ਇਹ ਜ਼ਰੂਰੀ ਹੈ ਕਿ ਆਰ.ਸੀ. ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੋਵੇ।
- ਡੀ.ਆਰ.ਸੀ. ਦਾ ਅਰਥ ਹੈ 'ਡੁਪਲੀਕੇਟ ਰਜਿਸਟ੍ਰੇਸ਼ਨ ਸਰਟੀਫਿਕੇਟ' ਇਸਦਾ ਅਰਥ ਹੁੰਦਾ ਹੈ ਕਿ ਇਹ ਅਸਲੀ ਨਹੀਂ ਹੈ। ਜੇਕਰ ਤੁਸੀਂ ਕਿਸੇ ਹੋਰ ਸੂਬੇ ਤੋਂ ਕਾਰ ਖਰੀਦਦੇ ਹੋ ਅਤੇ ਵਾਹਨ ਨੂੰ ਆਪਣੇ ਸੂਬੇ 'ਚ ਲੈ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵਾਧੂ ਰੋਡ ਟੈਕਸ ਭਰਨਾ ਪੈ ਸਕਦਾ ਹੈ, ਜਿਸ ਦੀ ਲਾਗਤ ਕਾਰ ਦੀ ਕੀਮਤ ਦੇ ਫੀਸਦੀ ਦੇ ਰੂਪ ਵਿਚ ਹੋਵੇਗੀ। ਇਹ ਵੱਖ-ਵੱਖ ਸੂਬਿਆਂ ਲਈ ਵੱਖ ਵੱਖ ਹੋ ਸਕਦੀ ਹੈ।
- ਇਹ ਇਕ ਸਾਧਾਰਨ ਪਰ ਜ਼ਰੂਰੀ ਸਰਟੀਫਿਕੇਟ ਹੈ ਜਿਹੜਾ ਕਿ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋ। ਇਙ ਸਰਟੀਫਿਕੇਟ ਲੈਣਾ ਵੀ ਨਾ ਭੁੱਲੋ।
- ਪੁਰਾਣੀ ਕਾਰ ਦੇ ਮਾਮਲੇ ਵਿਚ ਚੰਗੀ ਗੱਲ ਇਹ ਹੈ ਕਿ ਨਵੀਂ ਬੀਮਾ ਪਾਲਸੀ ਖਰੀਦਣ ਦੀ ਬਜਾਏ ਤੁਹਾਨੂੰ ਸਿਰਫ ਪਾਲਸੀ ਦੀ ਆਨਰਸ਼ਿਪ ਹੀ ਬਦਲਣੀ ਪੈਂਦੀ ਹੈ। ਬੀਮੇ ਬਾਰੇ ਇਹ ਜ਼ਰੂਰ ਪੁੱਛੋ ਕਿ ਪਹਿਲਾਂ ਕਦ ਕੋਈ ਕਲੇਮ ਲਿਆ ਹੈ ਜਾਂ ਨਹੀਂ ਅਤੇ ਇਸ ਦੀ ਮਿਆਦ ਕਦੋਂ ਖਤਮ ਹੋਣ ਵਾਲੀ ਹੈ। ਕੋਈ ਪ੍ਰੀਮੀਅਮ ਪੈਂਡਿੰਗ ਤਾਂ ਨਹੀਂ ।
- ਜ਼ਰੂਰੀ ਨਹੀਂ ਕਿ ਕਾਰ ਖਰੀਦਣ ਲਈ ਤੁਸੀਂ ਹੀ ਲੋਨ ਲੈ ਰਹੇ ਹੋਵੋ, ਹੋ ਸਕਦਾ ਹੈ ਕਿ ਵਾਹਨ ਵੇਚਣ ਵਾਲੇ ਨੇ ਵੀ ਇਸ ਲਈ ਲੋਨ ਲਿਆ ਹੋਵੇ। ਇਸ ਦੀ ਜਾਣਕਾਰੀ ਲਈ ਫਾਰਮ 32 ਅਤੇ ਫਾਰਮ 35 ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਕਾਰ ਵੇਚਣ ਵਾਲੇ ਨੇ ਜਿਸ ਲੈਂਡਰ ਕੋਲੋਂ ਕਾਰ ਲਈ ਹੈ ਉਸਦੇ ਐੱਨ.ਓ.ਸੀ. ਦੀ ਵੀ ਮੰਗ ਕਰੋ।
ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਪੁਰਾਣੀ ਕਾਰ ਦੀ ਖਰੀਦਦਾਰੀ 'ਚ ਨਹੀਂ ਹੋਵੇਗੀ ਪਰੇਸ਼ਾਨੀ।