ਵਟਸਐਪ, ਸਕਾਈਪ ਵਰਗੀਆਂ ਸੇਵਾਵਾਂ ਦੀ ਰੈਗੂਲੇਸ਼ਨ ''ਤੇ ਫੈਸਲਾ ਮਈ ਆਖਰ ਤੱਕ : ਸ਼ਰਮਾ
Tuesday, Apr 23, 2019 - 08:33 PM (IST)

ਨਵੀਂ ਦਿੱਲੀ-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਕਿਹਾ ਹੈ ਕਿ ਵਟਸਐਪ ਅਤੇ ਸਕਾਈਪ ਵਰਗੀਆਂ ਓ. ਟੀ. ਟੀ. (ਓਵਰ-ਦਿ-ਟਾਪ) ਸੇਵਾਵਾਂ ਨੂੰ ਟਰਾਈ ਦੇ ਨਿਯਮਾਂ ਦੇ ਘੇਰੇ 'ਚ ਲਿਆਉਣ 'ਤੇ ਕੋਈ ਰਾਏ ਅਗਲੇ ਮਹੀਨੇ ਦੇ ਆਖਰ ਤਕ ਤੈਅ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਖੁੱਲ੍ਹੀ 'ਸੋਚ' ਰੱਖਣ ਅਤੇ ਯੂਰਪੀ ਮਾਡਲ ਅਤੇ ਹੋਰ ਦੇਸ਼ਾਂ 'ਚ ਅਪਣਾਏ ਗਏ ਚੰਗੇ ਉਪਰਾਲਿਆਂ ਨੂੰ ਧਿਆਨ 'ਚ ਰੱਖ ਕੇ ਫੈਸਲਾ ਕਰਨਾ ਹੋਵੇਗਾ। ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਾਰ ਦੌਰਾਨ ਕਿਹਾ ਕਿ ਟਰਾਈ ਨੇ ਯੂਰਪੀ ਸੰਘ ਦੀ ਰੈਗੂਲੇਟਰੀ ਸੰਸਥਾ (ਯਰੋਪੀ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਕੋਡ) ਤੇ ਹੋਰ ਦੇਸ਼ਾਂ 'ਚ ਪ੍ਰਚੱਲਤ ਕੁਝ ਸਭ ਤੋਂ ਚੰਗੀਆਂ ਵਿਵਸਥਾਵਾਂ ਦਾ ਅਧਿਐਨ ਕਰ ਲਿਆ ਹੈ। ਇਸ ਮਾਮਲੇ 'ਚ ਕਿਸੇ ਸਿੱਟੇ 'ਤੇ ਪੁੱਜਦੇ ਸਮੇਂ ਦੁਨੀਆ 'ਚ ਪ੍ਰਚੱਲਤ ਸ੍ਰੇਸ਼ਟ ਵਿਵਸਥਾਵਾਂ ਨੂੰ ਧਿਆਨ 'ਚ ਰੱਖਿਆ ਜਾਵੇਗਾ।