WHATSAPP 'ਤੇ ਪਹਿਲੇ ਮਹੀਨੇ 'ਚ ਹੋਏ 3 ਲੱਖ ਤੋਂ ਵੱਧ UPI ਭੁਗਤਾਨ

Saturday, Dec 12, 2020 - 05:57 PM (IST)

WHATSAPP 'ਤੇ ਪਹਿਲੇ ਮਹੀਨੇ 'ਚ ਹੋਏ 3 ਲੱਖ ਤੋਂ ਵੱਧ UPI ਭੁਗਤਾਨ

ਮੁੰਬਈ— ਵਟਸਐਪ ਨੇ ਆਪਣੇ ਪਲੇਟਫਾਰਮ 'ਤੇ ਪੇਮੈਂਟ ਸਰਵਿਸ ਲਾਂਚ ਹੋਣ ਦੇ ਪਹਿਲੇ ਮਹੀਨੇ 'ਚ 13.87 ਕਰੋੜ ਰੁਪਏ ਮੁੱਲ ਦੇ 3.1 ਲੱਖ ਯੂ. ਪੀ. ਆਈ. ਭੁਗਤਾਨ ਦਰਜ ਕੀਤੇ ਹਨ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਵੱਲੋਂ ਨਵੰਬਰ ਮਹੀਨੇ 'ਚ ਹੋਏ ਯੂ. ਪੀ. ਆਈ. ਸਬੰਧੀ ਅੰਕੜੇ ਜਾਰੀ ਕੀਤੇ ਗਏ ਹਨ।

ਐੱਨ. ਪੀ. ਸੀ. ਆਈ. ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਵਟਸਐਪ ਨੇ ਆਪਣੇ ਪਲੇਟਫਾਰਮ 'ਤੇ 6 ਨਵੰਬਰ ਨੂੰ ਯੂ. ਪੀ. ਆਈ. ਸੁਵਿਧਾ ਪੇਸ਼ ਕੀਤੀ ਸੀ। ਹਾਲਾਂਕਿ, ਮੌਜੂਦਾ ਸਮੇਂ ਇਸ ਨੂੰ ਸਿਰਫ ਦੋ ਕਰੋੜ ਯੂਜ਼ਰਜ਼ ਤੱਕ ਹੀ ਇਸ ਸਰਵਿਸ ਨੂੰ ਪਹੁੰਚਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਇਸ ਵਿਚਕਾਰ, ਨਵੰਬਰ 'ਚ 96 ਕਰੋੜ ਯੂ. ਪੀ. ਆਈ. ਟ੍ਰਾਂਜੈਕਸ਼ਨ ਨਾਲ ਗੂਗਲ ਪੇ ਅਤੇ 86.84 ਕਰੋੜ ਯੂ. ਪੀ. ਆਈ. ਟ੍ਰਾਂਜੈਕਸ਼ਨ ਨਾਲ ਫੋਨਪੀ ਟਾਪ 'ਤੇ ਰਹੇ। ਹਾਲਾਂਕਿ, 1.75 ਲੱਖ ਕਰੋੜ ਰੁਪਏ ਮੁੱਲ ਦੇ ਹਿਸਾਬ ਨਾਲ ਫੋਨਪੀ ਟਾਪ 'ਤੇ ਰਿਹਾ, ਜਦੋਂ ਕਿ ਇਸ ਦੌਰਾਨ ਗੂਗਲ ਪੇ ਨੇ 1.65 ਲੱਖ ਕਰੋੜ ਰੁਪਏ ਮੁੱਲ ਦੇ ਯੂ. ਪੀ. ਆਈ. ਲੈਣ-ਦੇਣ ਦਰਜ ਕੀਤੇ। ਉੱਥੇ ਹੀ, ਐਮਾਜ਼ੋਨ ਪੇ 'ਤੇ 3,524.51 ਕਰੋੜ ਰੁਪਏ ਦੇ ਕੁੱਲ 3.71 ਕਰੋੜ ਯੂ. ਪੀ. ਆਈ. ਲੈਣ-ਦੇਣ ਹੋਏ। ਸਰਕਾਰ ਦੇ 'ਭੀਮ' ਐਪ ਨੇ ਪਿਛਲੇ ਮਹੀਨੇ 7,472.20 ਕਰੋੜ ਰੁਪਏ ਦੇ 2.35 ਕਰੋੜ ਯੂ. ਪੀ. ਆਈ. ਲੈਣ-ਦੇਣ ਦਰਜ ਕੀਤੇ। ਪੇਟੀਐੱਮ ਪੇਮੈਂਟਸ ਬੈਂਕ ਨੇ ਨਵੰਬਰ 'ਚ 28,986.93 ਕਰੋੜ ਰੁਪਏ ਦੇ 26 ਕਰੋੜ ਯੂ. ਪੀ. ਆਈ. ਲੈਣ-ਦੇਣ ਦਰਜ ਕੀਤੇ।


author

Sanjeev

Content Editor

Related News