ਹੁਣ ਨਹੀਂ ਲਗਾਉਣੇ ਪੈਣਗੇ ਬੈਂਕ ਦੇ ਚੱਕਰ, ਘਰ ਬੈਠੇ Whatsapp ਜ਼ਰੀਏ ਹੋ ਜਾਣਗੇ ਇਹ ਕੰਮ, ਜਾਣੋ ਕਿਵੇਂ

Wednesday, Jul 20, 2022 - 02:02 PM (IST)

ਹੁਣ ਨਹੀਂ ਲਗਾਉਣੇ ਪੈਣਗੇ ਬੈਂਕ ਦੇ ਚੱਕਰ, ਘਰ ਬੈਠੇ Whatsapp ਜ਼ਰੀਏ ਹੋ ਜਾਣਗੇ ਇਹ ਕੰਮ, ਜਾਣੋ ਕਿਵੇਂ

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਚਾਹੇ ਫੈਮਲੀ ਹੋਵੇ ਜਾਂ ਦਫਤਰ ਦਾ ਕੰਮਕਾਜ, ਇਹ ਹਰ ਥਾਂ ਸੰਪਰਕ ਦਾ ਆਸਾਨ ਜ਼ਰੀਆ ਬਣ ਚੁੱਕਾ ਹੈ। ਹੁਣ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗਾਹਕਾਂ ਲਈ ਇਕ ਨਵੀਂ ਸਰਵਿਸ ਲਾਂਚ ਕੀਤੀ ਹੈ। ਬੈਂਕ ਦੇ ਗਾਹਕ ਹੁਣ ਬਿਨਾਂ ਬ੍ਰਾਂਚ ਗਏ ਬੈਂਕ ਨਾਲ ਜੁੜੀਆਂ ਕੁਝ ਸੇਵਾਵਾਂ ਦਾ ਆਨਲਾਈਨ ਵਟਸਐਪ ’ਤੇ ਇਸਤੇਮਾਲ ਕਰ ਸਕਣਗੇ। ਐੱਸ.ਬੀ.ਆਈ. ਨੇ ਦੱਸਿਆ ਕਿ ਗਾਹਕ ਵਟਸਐਪ ਬੈਂਕਿੰਗ ਰਾਹੀਂ ਬੜੀ ਹੀ ਆਸਾਨੀ ਨਾਲ ਆਪਣਾ ਬੈਂਕ ਬੈਲੇਂਸ ਚੈੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹ ਆਪਣਾ ਮਿੰਨੀ ਸਟੇਟਮੈਂਟ ਵੀ ਵਟਸਐਪ ’ਤੇ ਪ੍ਰਾਪਤ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਬੈਂਕ ਦੇ ਨਵੇਂ ਸਰਵਿਸ ਨੰਬਰ +919022690226 ਨੂੰ ਆਪਣੇ ਮੋਬਾਇਲ ’ਚ ਸੇਵ ਕਰਨਾ ਹੋਵੇਗਾ। 

ਇਹ ਵੀ ਪੜ੍ਹੋ– ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਦੇਸ਼ ’ਚ 78 YouTube ਨਿਊਜ਼ ਚੈਨਲਾਂ ’ਤੇ ਲਗਾਈ ਰੋਕ

ਐੱਸ.ਬੀ.ਆਈ. ਨੇ ਇਕ ਟਵੀਟ ਕਰਕੇ ਕਿਹਾ, ‘ਤੁਹਾਡਾ ਬੈਂਕ ਹੁਣ ਵਟਸਐਪ ’ਤੇ ਹੈ। ਆਪਣੇ ਅਕਾਊਂਟ ਦੇ ਬੈਲੇਂਸ ਬਾਰੇ ਜਾਣੋ ਅਤੇ ਚੱਲਦੇ-ਫਿਰਦੇ ਮਿੰਨੀ ਸਟੇਟਮੈਂਟ ਵੇਖੋ।’

PunjabKesari

ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਸ ਸਾਵਧਾਨ! ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਇੰਝ ਕਰੋ ਰਜਿਸਟ੍ਰੇਸ਼ਨ

ਭਾਰਤੀ ਸਟੇਟ ਬੈਂਕ ਦੀ ਵਟਸਐਪ ਬੈਂਕਿੰਗ ਸਰਵਿਸ ਦੀ ਵਰਤੋਂ ਕਰਨ ਲਈ ਤੁਹਾਨੂੰ ਬੈਂਕ ਦੇ ਸਰਵਿਸ ਨੰਬਰ +919022690226 ਨੂੰ ਆਪਣੇ ਮੋਬਾਇਲ ’ਚ ਸੇਵ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੇ ਬੈਂਕ ’ਚ ਰਜਿਸਟਰਡ ਮੋਬਾਇਲ ਨੰਬਰ ਤੋਂ 7208933148 ਨੰਬਰ ’ਤੇ ਇਕ ਟੈਕਸਟ ਮੈਸੇਜ ਭੇਜਣਾ ਹੋਵੇਗਾ। ਇਸ ਵਿਚ ਤੁਹਾਨੂੰ WAREG ਟਾਈਪ ਕਰਕੇ ਆਪਣਾ ਅਕਾਊਂਟ ਨੰਬਰ ਪਾਉਣਾ ਹੋਵੇਗਾ। ਇਸ ਦਾ ਫਾਰਮੇਟ WAREG <space> Account Number ਹੋਵੇਗਾ।

ਇਹ ਵੀ ਪੜ੍ਹੋ– 4 ਸਾਲਾਂ ’ਚ ਦੇਸ਼ ’ਚ ਹੋਏ 36.29 ਲੱਖ ਸਾਈਬਰ ਹਮਲੇ, ਸਰਕਾਰ ਨੇ ਖ਼ੁਦ ਦਿੱਤੀ ਜਾਣਕਾਰੀ

 

ਇਹ ਵੀ ਪੜ੍ਹੋ– WhatsApp ਨੇ ਜਾਰੀ ਕੀਤੀ ਸ਼ਾਨਦਾਰ ਅਪਡੇਟ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ

ਸ਼ੁਰੂ ਕਰੋ ਚੈਟਿੰਗ

ਇਕ ਵਾਰ ਆਪਣਾ ਅਕਾਊਂਟ ਵਟਸਐਪ ਬੈਂਕਿੰਗ ਲਈ ਰਜਿਸਟਰ ਕਰਨ ਤੋਂ ਬਾਅਦ ਤੁਸੀਂ ਆਸਾਨੀ ਨਾਲ ਬੈਂਕ ਦੇ ਨਾਲ ਚੈਟਿੰਗ ਸ਼ੁਰੂ ਕਰ ਸਕਦੇ ਹੋ। ਤੁਹਾਨੂੰ ਬਸ ਐੱਸ.ਬੀ.ਆਈ. ਨੂੰ HI ਲਿਖ ਕੇ ਭੇਜਣਾ ਹੈ। ਜਿਸ ਤੋਂ ਬਾਅਦ ਤੁਹਾਨੂੰ ਬੈਂਕ ਵੱਲੋਂ ਇਹ ਮੈਸੇਜ ਆਏਗਾ।

Dear Customer,
Welcome to SBI WhatsApp Banking Services!
Please Choose from any of the option below.
1. Account Balance
2. Mini Statement
3. De-register from WhatsApp Banking
You may also type your query to get started.

24x7 ਮਿਲੇਗੀ ਸਰਵਿਸ

ਐੱਸ.ਬੀ.ਆਈ. ਨੇ ਦੱਸਿਆ ਕਿ ਬੈਂਕ ਦੀ ਇਸ ਸਰਵਿਸ ਦਾ ਫਾਇਦਾ ਗਾਹਕ ਕਿਸੇ ਵੀ ਸਮੇਂ ਲੈ ਸਕਦੇ ਹਨ। ਇਸ ਵਿਚ ਗਾਹਕ ਬੈਂਕ ਤੋਂ ਆਪਣੇ ਅਕਾਊਂਟ ਬੈਲੇਂਸ ਦੀ ਜਾਣਕਾਰੀ ਅਤੇ ਮਿੰਨੀ ਸਟੇਟਮੈਂਟ ਦੀ ਮੰਗ ਕਰ ਸਕਦੇ ਹਨ। 

ਇਹ ਵੀ ਪੜ੍ਹੋ– 'ਬਦਲ ਚੁੱਕਾ ਮੇਰਾ ਬਲੱਡ ਗਰੁੱਪ', ਰਾਮ ਰਹੀਮ ਨੇ ਹਨੀਪ੍ਰੀਤ ਨਾਲ ਲਾਈਵ ਹੋ ਕੇ ਕੀਤੀਆਂ ਇਹ ਗੱਲਾਂ


author

Rakesh

Content Editor

Related News