ਫਿੱਚ ਨੇ ਘਟਾਈ ਅਮਰੀਕਾ ਦੀ ਕ੍ਰੈਡਿਟ ਰੇਟਿੰਗ, ਜਾਣੋ ਦੁਨੀਆ 'ਚ ਕਿੱਥੇ ਖੜ੍ਹਾ ਹੈ ਭਾਰਤ

Wednesday, Aug 02, 2023 - 09:42 PM (IST)

ਫਿੱਚ ਨੇ ਘਟਾਈ ਅਮਰੀਕਾ ਦੀ ਕ੍ਰੈਡਿਟ ਰੇਟਿੰਗ, ਜਾਣੋ ਦੁਨੀਆ 'ਚ ਕਿੱਥੇ ਖੜ੍ਹਾ ਹੈ ਭਾਰਤ

ਵਾਸ਼ਿੰਗਟਨ (ਭਾਸ਼ਾ) – ਫਿੱਚ ਰੇਟਿੰਗਸ ਨੇ ਅਮਰੀਕਾ ਸਰਕਾਰ ਦੀ ਕ੍ਰੈਡਿਟ ਰੇਟਿੰਗ (ਸਾਖ) ਨੂੰ ਘਟਾ ਦਿੱਤਾ ਹੈ। ਫਿੱਚ ਨੇ ਯੂਐੱਸ ਰੇਟਿੰਗ ਨੂੰ ਘਟਾ ਕੇ AAA ਤੋਂ AA+ ਕਰ ਦਿੱਤਾ ਹੈ। 2011 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਅਮਰੀਕਾ ਦੀ ਰੇਟਿੰਗ ਘਟਾਈ ਗਈ ਹੈ। ਰੇਟਿੰਗ ਏਜੰਸੀ ਨੇ ਸੰਘੀ, ਸੂਬਾ ਅਤੇ ਸਥਾਨਕ ਪੱਧਰ ’ਤੇ ਵਧਦੇ ਕਰਜ਼ੇ ਅਤੇ ਪਿਛਲੇ ਦੋ ਦਹਾਕਿਆਂ ਵਿਚ ਕੰਮਕਾਜ ਦੇ ਸੰਚਾਲਨ ਦੇ ਮਾਪਦੰਡਾਂ ਵਿੱਚ ਲਗਾਤਾਰ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਉਠਾਇਆ ਹੈ। ਫਿੱਚ ਨੇ ਅਮਰੀਕਾ ਸਰਕਾਰ ਦੀ ਰੇਟਿੰਗ ਨੂੰ ਇਕ ਸਥਾਨ ਘਟਾ ਕੇ ਟ੍ਰਿਪਲ ਏ (ਏ ਏ ਏ) ਤੋਂ ਏ. ਏ. ਪਲੱਸ ਕਰ ਦਿੱਤਾ ਹੈ। ਹਾਲਾਂਕਿ ਇਹ ਹੁਣ ਵੀ ਨਿਵੇਸ਼ ਸ਼੍ਰੇਣੀ ਦੀ ਰੇਟਿੰਗ ਹੈ।

ਇਹ ਵੀ ਪੜ੍ਹੋ : ਮਸ਼ਹੂਰ ਰੂਸੀ Food Influencer ਝੰਨਾ ਸੈਮਸੋਨੋਵਾ ਦਾ ਦਿਹਾਂਤ, ਜਾਣੋ ਕਿੰਝ ਹੋਈ ਮੌਤ

ਇਸ ਪੱਧਰ ’ਤੇ ਸਭ ਤੋਂ ਉੱਚੀ ਰੇਟਿੰਗ

ਫਿੱਚ ਨੇ ਕਿਹਾ ਕਿ ਇਹ ਇਸ ਪੱਧਰ ’ਤੇ ਸਭ ਤੋਂ ਉੱਚੀ ਰੇਟਿੰਗ ਹੈ। ਫਿੱਚ ਦਾ ਇਹ ਕਦਮ ਦਰਸਾਉਂਦਾ ਹੈ ਕਿ ਵਧਦੇ ਸਿਆਸੀ ਧਰੁਵੀਕਰਣ ਅਤੇ ਖ਼ਰਚ ਅਤੇ ਟੈਕਸਾਂ ’ਤੇ ਅਮਰੀਕਾ ਵਿਚ ਵਾਰ-ਵਾਰ ਹੋਣ ਵਾਲੇ ਡੈੱਡਲਾਕ ਕਾਰਣ ਅਮਰੀਕੀ ਕਰਜ਼ਦਾਤਿਆਂ ਨੂੰ ਭਾਰੀ ਕੀਮਤ ਅਦਾ ਕਰਨੀ ਪੈ ਸਕਦੀ ਹੈ। ਕ੍ਰੈਡਿਟ ਰੇਟਿੰਗ ਵਿਚ ਕਮੀ ਅਮਰੀਕਾ ਸਰਕਾਰ ਲਈ ਕਰਜ਼ੇ ਦੀ ਲਾਗਤ ਵਧਾ ਸਕਦੀ ਹੈ। ਅਮਰੀਕਾ ਦੇ ਇਤਿਹਾਸ ਵਿਚ ਇਹ ਦੂਜਾ ਮੌਕਾ ਹੈ, ਜਦੋਂ ਉਸ ਦੀ ਸਾਖ ਘਟਾਈ ਗਈ ਹੈ। ਇਸ ਤੋਂ ਪਹਿਲਾਂ 2011 ਵਿਚ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਸ ਨੇ ਸਰਕਾਰ ਦੀ ਕਰਜ਼ੇ ਦੀ ਲਿਮਟ ’ਤੇ ਚੱਲੇ ਲੰਬੇ ਡੈੱਡਲਾਕ ਤੋਂ ਬਾਅਦ ਉਸ ਦੀ ਏ. ਏ. ਏ. ਰੇਟਿੰਗ ਨੂੰ ਘਟਾ ਦਿੱਤਾ ਸੀ। ਫਿੱਚ ਵਲੋਂ ਅਮਰੀਕਾ ਦੀ ਰੇਟਿੰਗ ਵਧਾਉਣ ਤੋਂ ਬਾਅਦ ਦੁਨੀਆ ਭਰ ਦੇ ਬਾਜ਼ਾਰ ਡਿੱਗ ਗਏ, ਜਿਸ ਕਾਰਣ ਨਿਵੇਸ਼ਕਾਂ ਦੀ ਸ਼ਾਮਤ ਆ ਗਈ।

PunjabKesari

ਭਾਰਤੀ ਬਾਜ਼ਾਰ ਵੀ ਡਰਿਆ

ਅਮਰੀਕੀ ਅਰਥਵਿਵਸਥਾ ਲਈ ਇਸ ਖਤਰੇ ਦੀ ਘੰਟੀ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਮੌਜੂਦਾ ਸਮੇਂ 'ਚ ਸੈਂਸੈਕਸ 1.03 ਫ਼ੀਸਦੀ ਜਾਂ 685 ਅੰਕਾਂ ਦੀ ਗਿਰਾਵਟ ਤੋਂ ਬਾਅਦ 65773 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ 50 ਸ਼ੇਅਰਾਂ ਵਾਲਾ ਨਿਫਟੀ 1.04 ਫ਼ੀਸਦੀ ਜਾਂ 205 ਅੰਕ ਡਿੱਗ ਕੇ 19527 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦਾ ਮਾੜਾ ਪ੍ਰਭਾਵ ਭਾਰਤ ਵਿੱਚ ਹੀ ਨਹੀਂ ਸਗੋਂ ਏਸ਼ੀਆ ਦੇ ਹੋਰ ਬਾਜ਼ਾਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਹਾਂਗ ਸੇਂਗ ਕਰੀਬ 2 ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਏ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News