ਕੀ ਹੁੰਦਾ ਹੈ Repo Rate ਅਤੇ Reverse Repo Rate ? ਜਾਣੋ ਦੋਵਾਂ ਦੇ ਵਿਚਲਾ ਅੰਤਰ

08/10/2023 3:40:43 PM

ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਲਗਾਤਾਰ ਤੀਜੀ ਵਾਰ ਨੀਤੀਗਤ ਦਰ ਰੇਪੋ ਨੂੰ 6.5 ਫ਼ੀਸਦੀ 'ਤੇ ਬਰਕਰਾਰ ਰੱਖਿਆ ਹੈ। ਇਸ ਦਾ ਮਤਲਬ ਹੈ ਕਿ ਮਕਾਨ, ਵਾਹਨ ਸਮੇਤ ਵੱਖ-ਵੱਖ ਕਰਜ਼ਿਆਂ 'ਤੇ ਮਹੀਨਾਵਾਰ ਕਿਸ਼ਤ (ਈ.ਐੱਮ.ਆਈ.) 'ਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਚਾਲੂ ਵਿੱਤੀ ਸਾਲ ਲਈ ਆਪਣੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਵੀ 6.5 ਫ਼ੀਸਦੀ 'ਤੇ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਮੌਜੂਦਾ ਵਿੱਤੀ ਸਾਲ 2023-24 ਲਈ ਮਹਿੰਗਾਈ ਦਾ ਅਨੁਮਾਨ ਵਧਾ ਕੇ 5.4 ਫ਼ੀਸਦੀ ਕਰ ਦਿੱਤਾ ਗਿਆ ਹੈ। RBI ਕ੍ਰੈਡਿਟ ਪਾਲਿਸੀ ਦੇ ਦੌਰਾਨ ਰੇਪੋ ਰੇਟ ਤੋਂ ਇਲਾਵਾ, ਤੁਸੀਂ CRR ਅਤੇ ਰਿਜ਼ਰਵ ਰੈਪੋ ਵਰਗੇ ਸ਼ਬਦ ਕਈ ਵਾਰ ਸੁਣੇ ਹੋਣਗੇ। ਇਸ ਲਈ ਅੱਜ ਅਸੀਂ ਤੁਹਾਡੇ ਰੈਪੋ ਰੇਟ ਅਤੇ ਰਿਜ਼ਰਵ ਰੈਪੋ ਵਿੱਚ ਅੰਤਰ ਬਾਰੇ ਦੱਸਣ ਜਾ ਰਹੇ ਹਾਂ।

ਇਹ ਵੀ ਪੜ੍ਹੋ : RBI Monetary Policy: ਕਰਜ਼ਦਾਰਾਂ ਨੂੰ ਨਹੀਂ ਲੱਗਾ ਝਟਕਾ, ਗਵਰਨਰ ਦਾਸ ਦੇ ਸੰਬੋਧਨ ਦੀਆਂ ਜਾਣੋ 12 ਵੱਡੀਆਂ ਗੱਲਾਂ

ਜਾਣੋ ਕੀ ਹੁੰਦਾ ਹੈ ਰੈਪੋ ਰੇਟ 
ਰੈਪੋ ਰੇਟ ਦਾ ਮਤਲਬ ਰਿਜ਼ਰਵ ਬੈਂਕ ਦੁਆਰਾ ਦੂਜੇ ਬੈਂਕਾਂ ਨੂੰ ਦਿੱਤੇ ਜਾਣ ਵਾਲੇ ਕਰਜ਼ ਦੀ ਦਰ। ਬੈਂਕ ਇਸ ਚਾਰਜ ਦੇ ਬਦਲੇ ਆਪਣੇ ਗਾਹਕਾਂ ਨੂੰ ਕਰਜ਼ਾ ਪ੍ਰਦਾਨ ਕਰਦਾ ਹੈ। ਰੇਪੋ ਦਰ ਘੱਟ ਹੋਣ ਦਾ ਮਤਲਬ ਹੈ ਕਿ ਗਾਹਕਾਂ ਨੂੰ ਘੱਟ ਵਿਆਜ ਦਰ 'ਤੇ ਹੋਮ ਲੋਨ ਅਤੇ ਵਾਹਨ ਲੋਨ ਵਰਗੇ ਲੋਨ ਮਿਲਦੇ ਹਨ। ਉਦਾਹਰਨ ਲਈ, ਜੇਕਰ HDFC ਬੈਂਕ RBI ਤੋਂ 4.40% ਦੀ ਦਰ 'ਤੇ 10 ਕਰੋੜ ਰੁਪਏ ਉਧਾਰ ਲੈਂਦਾ ਹੈ, ਤਾਂ ਇੱਕ ਸਾਲ ਬਾਅਦ HDFC ਬੈਂਕ ਨੂੰ ਮੁੜ ਭੁਗਤਾਨ ਮੁੱਲ ਵਜੋਂ 10.24 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਆਰਬੀਆਈ ਨੂੰ ਅਰਥਵਿਵਸਥਾ ਵਿੱਚ ਨਕਦੀ ਦੇ ਪ੍ਰਵਾਹ ਨੂੰ ਵਧਾਉਣਾ ਹੈ, ਤਾਂ ਰੈਪੋ ਦਰ ਘਟਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਵਪਾਰਕ ਬੈਂਕਾਂ ਨੂੰ ਆਰਬੀਆਈ ਤੋਂ ਉਧਾਰ ਲੈਣ ਅਤੇ ਲੋਕਾਂ ਨੂੰ ਪੈਸਾ ਉਧਾਰ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਆਰਥਿਕਤਾ ਦੀ ਵਿਕਾਸ ਦਰ ਵਿੱਚ ਸੁਧਾਰ ਹੁੰਦਾ ਹੈ।

ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ

ਜਾਣੋ ਕੀ ਹੁੰਦੀ ਹੈ ਰਿਵਰਸ ਰੇਪੋ ਰੇਟ
ਇਹ ਉਹ ਦਰ ਹੈ, ਜਿਸ 'ਤੇ ਬੈਂਕਾਂ ਨੂੰ ਉਹਨਾਂ ਆਪਣੀ ਤਰਫੋਂ ਆਰਬੀਆਈ ਕੋਲ ਜਮ੍ਹਾ ਪੈਸੇ 'ਤੇ ਵਿਆਜ ਮਿਲਦਾ ਹੈ। ਰਿਵਰਸ ਰੈਪੋ ਰੇਟ ਦੀ ਵਰਤੋਂ ਬਾਜ਼ਾਰਾਂ ਵਿੱਚ ਨਕਦੀ ਤਰਲਤਾ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਜਦੋਂ ਵੀ ਬਜ਼ਾਰ ਵਿੱਚ ਬਹੁਤ ਜ਼ਿਆਦਾ ਨਕਦੀ ਹੁੰਦੀ ਹੈ ਤਾਂ ਆਰਬੀਆਈ ਰਿਵਰਸ ਰੈਪੋ ਰੇਟ ਵਧਾ ਦਿੰਦਾ ਹੈ। ਇਸ ਨਾਲ ਬੈਂਕ ਵੱਧ ਤੋਂ ਵੱਧ ਵਿਆਜ ਕਮਾਉਣ ਲਈ ਉਸ ਕੋਲ ਆਪਣਾ ਪੈਸਾ ਜਮ੍ਹਾ ਕਰਵਾਉਂਦੇ ਹਨ। ਮੰਨ ਲਓ ਕਿ ਐਕਸਿਸ ਬੈਂਕ ਨੇ ਆਰਬੀਆਈ ਕੋਲ 3.35% ਦੀ ਦਰ ਨਾਲ 10 ਕਰੋੜ ਰੁਪਏ ਦੀ ਵਾਧੂ ਨਕਦੀ ਜਮ੍ਹਾਂ ਕਰਵਾਈ ਹੈ, ਤਾਂ ਇੱਕ ਸਾਲ ਬਾਅਦ ਐਕਸਿਸ ਬੈਂਕ ਨੂੰ ਆਰਬੀਆਈ ਤੋਂ ਬਦਲੇ ਵਿੱਚ 10.34 ਕਰੋੜ ਰੁਪਏ ਮਿਲਣਗੇ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News