ਸਟਾਕ ਮਾਰਕੀਟ 'ਤੇ ਦਿਸੇਗਾ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦਾ ਅਸਰ

Sunday, May 02, 2021 - 02:33 PM (IST)

ਮੁੰਬਈ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅਸਰ ਆਉਣ ਵਾਲੇ ਹਫ਼ਤੇ ਵਿਚ ਸਟਾਕ ਮਾਰਕੀਟ ਵਿਚ ਭਾਰੂ ਹੋ ਸਕਦਾ ਹੈ। ਇਸ ਦੇ ਨਾਲ ਹੀ, ਕੋਵਿਡ-19 ਮਹਾਮਾਰੀ ਦੀ ਸਥਿਤੀ 'ਤੇ ਵੀ ਨਿਵੇਸ਼ਕਾਂ ਦੀ ਨਜ਼ਰ ਹੋਵੇਗੀ। ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਅਤੇ ਚਾਰ ਰਾਜਾਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਐਤਵਾਰ ਨੂੰ ਹੋਈ। ਨਿਵੇਸ਼ਕਾਂ ਦੀ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਵਿਚ ਸਭ ਤੋਂ ਜ਼ਿਆਦਾ ਦਿਲਚਸਪੀ ਸੀ।

ਖ਼ਬਰ ਲਿਖੇ ਜਾਣ ਤੱਕ ਪੱਛਮੀ ਬੰਗਾਲ ਦੇ ਰੁਝਾਨਾਂ ਵਿਚ ਭਾਜਪਾ ਬਹੁਮਤ ਤੋਂ ਬਹੁਤ ਦੂਰ ਦਿਸੀ ਹੈ ਪਰ ਸੂਬੇ ਵਿਚ ਦੂਜੀ ਵੱਡੀ ਪਾਰਟੀ ਬਣ ਕੇ ਉਭਰਦੀ ਦਿਖਾਈ ਦੇ ਰਹੀ ਹੈ। ਇਸ ਦਾ ਆਉਣ ਵਾਲੇ ਹਫ਼ਤੇ ਵਿਚ ਸ਼ੇਅਰ ਬਾਜ਼ਾਰ ਵਿਚ ਅਸਰ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਵਿਧਾਨ ਸਭਾ ਚੋਣਾਂ ਦੇ ਨਤੀਜੇ ਪਿੱਛੋਂ ਛੇਤੀ ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ

ਇਸ ਤੋਂ ਪਹਿਲਾਂ ਵੱਖ-ਵੱਖ ਐਗਜ਼ਿਟ ਪੋਲਾਂ ਵਿਚ ਪੱਛਮੀ ਬੰਗਾਲ ਵਿਚ ਭਾਜਪਾ ਦੇ ਪੱਛੜ ਜਾਣ ਦੀ ਸੰਭਾਵਨਾ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਸੈਂਸੈਕਸ 948 ਅੰਕ ਤੇ ਨਿਫਟੀ 264 ਅੰਕ ਲੁੜਕ ਗਏ ਸਨ। ਬੀਤੇ ਹਫ਼ਤੇ ਦੇ ਪਹਿਲੇ ਚਾਰ ਦਿਨਾਂ ਦੌਰਾਨ ਸੈਂਸੈਕਸ ਅਤੇ ਨਿਫਟੀ ਵਿਚ ਬੜ੍ਹਤ ਦੇਖੀ ਗਈ, ਜਦੋਂ ਕਿ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰੀ ਗਿਰਾਵਟ ਰਹੀ। ਹਾਲਾਂਕਿ, ਪੂਰੇ ਹਫ਼ਤੇ ਦੌਰਾਨ ਸੈਂਸੈਕਸ ਕੁੱਲ 903.91 ਅੰਕ ਯਾਨੀ 1.89 ਫ਼ੀਸਦੀ ਮਜਬੂਤ ਹੋ ਕੇ 48,782.36 'ਤੇ ਬੰਦ ਹੋਇਆ। ਨਿਫਟੀ 289.75 ਅੰਕ ਯਾਨੀ 2.02 ਫ਼ੀਸਦੀ ਦੀ ਹਫ਼ਤਾਵਾਰੀ ਤੇਜ਼ੀ ਨਾਲ 14,631.10 'ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ- ਨਿਵੇਸ਼ਕਾਂ ਲਈ ਝਟਕਾ! FPIs ਨੇ ਇਕੁਇਟੀ ਬਾਜ਼ਾਰ 'ਚੋਂ 9600 ਕਰੋੜ ਰੁ: ਕੱਢੇ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News