ਹਾਲੀਵੁੱਡ ਦੀ ਇਹ ਸਿੰਗਰ ਅੰਬਾਨੀ ਦੀ ਧੀ ਦੇ ਵਿਆਹ 'ਚ ਪਾਏਗੀ ਧਮਾਲਾਂ

Sunday, Dec 09, 2018 - 06:48 PM (IST)

ਹਾਲੀਵੁੱਡ ਦੀ ਇਹ ਸਿੰਗਰ ਅੰਬਾਨੀ ਦੀ ਧੀ ਦੇ ਵਿਆਹ 'ਚ ਪਾਏਗੀ ਧਮਾਲਾਂ

ਨਵੀਂ ਦਿੱਲੀ—ਬਾਲੀਵੁੱਡ ਤੋਂ ਲੈ ਕੇ ਅਮਰੀਕਾ ਦੀ ਰਾਜਨੇਤਾ ਹਿਲੇਰੀ ਕਲਿੰਟਨ ਤੱਕ ਸਾਰੇ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਪ੍ਰੀ-ਵੈਡਿੰਗ ਲਈ ਉਦੈਪੁਰ ਪਹੁੰਚ ਚੁੱਕੇ ਹਨ। ਇਸ ਦੌਰਾਨ ਈਸ਼ਾ-ਆਨੰਦ ਦੀ ਸੰਗੀਤ ਸੈਰੇਮਨੀ ਲਈ ਹਾਲੀਵੁੱਡ ਦੀ ਮਸ਼ਹੂਰ ਸਿੰਗਰ ਬਿਓਂਸੇ ਵੀ ਉਦੈਪੁਰ ਪਹੁੰਚ ਚੁੱਕੀ ਹੈ। ਦੱਸ ਦੇਈਏ ਕਿ ਖਬਰ ਆਈ ਸੀ ਕਿ ਬਿਓਂਸੇ ਇਸ ਜਸ਼ਨ 'ਚ ਆ ਨਹੀਂ ਪਾਵੇਗੀ ਪਰ ਹਾਲੀਵੁੱਡ ਸਿੰਗਰ ਸਾਲ ਦੀ ਸਭ ਤੋਂ ਸ਼ਾਨਦਾਰ ਵਿਆਹ ਦਾ ਹਿੱਸਾ ਬਣਨ ਪਹੁੰਚ ਚੁੱਕੀ ਹੈ। 

PunjabKesari
ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਬਿਓਂਨੇ ਸੰਗੀਤ ਦੀ ਸ਼ਾਮ ਨੂੰ ਲਾਈਵ ਪਰਫਾਰਮੈਂਸ ਦੇਵੇਗੀ। ਰਿਪੋਰਟ ਮੁਤਾਬਕ ਸੰਗੀਤ ਸੈਰੇਮਨੀ ਲਈ ਬਿਓਂਸੇ ਲਗਭਗ 15 ਕਰੋੜ ਰੁਪਏ ਲੈ ਰਹੀ ਹੈ। ਪ੍ਰੀ-ਵੈਡਿੰਗ ਸੈਲੀਬਿਰੇਸ਼ਨ ਲਈ ਦੋਵੇਂ ਪਰਿਵਾਰ ਫਿਲਹਾਲ ਉਦੈਪੁਰ 'ਚ ਹਨ ਜਿਥੇ ਬਾਲੀਵੁੱਡ ਦਾ ਹਰ ਸਿਤਾਰਾਂ ਆਪਣੀ ਹਾਜ਼ਰੀ ਲਗਾਉਣ ਪਹੁੰਚ ਚੁੱਕਾ ਹੈ।

PunjabKesari


author

Aarti dhillon

Content Editor

Related News