ਸ਼ੇਅਰ ਬਾਜ਼ਾਰ ਦੀ ਕਮਜ਼ੋਰ ਸ਼ੁਰੂਆਤ, ਸੈਂਸੈਕਸ 200 ਅੰਕ ਟੁੱਟਾ
Monday, Mar 11, 2024 - 10:51 AM (IST)
ਮੁੰਬਈ (ਭਾਸ਼ਾ) - ਅਮਰੀਕੀ ਬਾਜ਼ਾਰਾਂ ਵਿਚ ਕਮਜ਼ੋਰੀ ਅਤੇ ਬੈਂਕਿੰਗ ਸਟਾਕਾਂ ਵਿਚ ਬਿਕਵਾਲੀ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਪ੍ਰਮੁੱਖ ਸਟਾਕ ਸੂਚਕਾਂਕ ਵਿਚ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ 'ਚ ਮੁਨਾਫਾ ਬੁਕਿੰਗ ਕਾਰਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 204.64 ਅੰਕ ਡਿੱਗ ਕੇ 73,914.75 'ਤੇ ਖੁੱਲ੍ਹਿਆ। ਨਿਫਟੀ 49.15 ਅੰਕ ਡਿੱਗ ਕੇ 22,444.40 'ਤੇ ਆ ਗਿਆ।
ਟਾਪ ਲੂਜ਼ਰਜ਼
ਟਾਟਾ ਸਟੀਲ, ਕੋਟਕ ਮਹਿੰਦਰਾ ਬੈਂਕ, ਟੈਕ ਮਹਿੰਦਰਾ, ਐਚਡੀਐਫਸੀ ਬੈਂਕ, ਇਨਫੋਸਿਸ , ਟਾਟਾ ਮੋਟਰਜ਼
ਟਾਪ ਗੇਨਰਜ਼
ਬਜਾਜ ਫਿਨਸਰਵ, ਅਲਟਰਾਟੈੱਕ ਸੀਮੈਂਟ, ਆਈਟੀਸੀ, ਬਜਾਜ ਫਾਈਨਾਂਸ
ਗਲੋਬਲ ਬਾਜ਼ਾਰਾਂ ਦਾ ਹਾਲ
ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.68 ਫੀਸਦੀ ਡਿੱਗ ਕੇ 81.52 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਮਹਾਸ਼ਿਵਰਾਤਰੀ ਦੇ ਮੌਕੇ 'ਤੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਹੇ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 7,304.11 ਕਰੋੜ ਰੁਪਏ ਦੇ ਸ਼ੇਅਰ ਖਰੀਦੇ।