ਅਸੀਂ ਹਰ ਚਾਰ ਸਾਲ ’ਚ ਇਕ ਨਵਾਂ HDFC ਬੈਂਕ ਬਣਾਵਾਂਗੇ : ਸ਼ਸ਼ੀਧਰ ਜਗਦੀਸ਼ਨ
Sunday, Jul 02, 2023 - 11:06 AM (IST)
ਮੁੰਬਈ (ਭਾਸ਼ਾ) – ਐੱਚ. ਡੀ. ਐੱਫ. ਸੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਸ਼ਸ਼ੀਧਰ ਜਗਦੀਸ਼ਨ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹਰ ਚਾਰ ਸਾਲ ’ਚ ਇਕ ਨਵਾਂ ਐੱਚ. ਡੀ. ਐੱਫ. ਸੀ. ਬੈਂਕ ਬਣਾਉਣ ਦਾ ਹੈ। ਮੂਲ ਕੰਪਨੀ ਐੱਚ. ਡੀ. ਐੱਫ. ਸੀ. ਨਾਲ ਐੱਚ. ਡੀ. ਐੱਫ.ਸੀ. ਬੈਂਕ ਦਾ ਰਲੇਵਾਂ ਹਾਲ ਹੀ ’ਚ ਸਫਲਤਾਪੂਰਵਕ ਪੂਰਾ ਹੋਇਆ ਹੈ। ਜਗਦੀਸ਼ਨ ਨੇ ਸ਼ਨੀਵਾਰ ਨੂੰ ਐੱਚ. ਡੀ. ਐੱਫ. ਸੀ. ਬੈਂਕ ’ਚ ਸ਼ਾਮਲ ਹੋਏ ਐੱਚ. ਡੀ. ਐੱਫ. ਸੀ. ਦੇ 4000 ਤੋਂ ਵੱਧ ਕਰਮਚਾਰੀਆਂ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਭਵਿੱਖ ਉੱਜਵਲ ਹੈ ਅਤੇ ਰਲੇਵੇੇਂ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਦਾ ਕੰਮ ਹੁਣ ਸ਼ੁਰੂ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਵਿੱਤੀ ਅਤੇ ਬੰਧਕ ਸੇਵਾਵਾਂ ਦਾ ਕਾਰੋਬਾਰ ਬਹੁਤ ਤੇਜ਼ੀ ਨਾਲ ਵਧਣ ਵਾਲਾ ਹੈ। ਇਕ ਸਾਂਝੀ ਇਕਾਈ ਵਜੋਂ ਐੱਚ. ਡੀ. ਐੱਫ. ਸੀ. ਬੈਂਕ ਇਕ ਵੱਡੇ ਅਤੇ ਵਧਦੇ ਡਿਸਟ੍ਰੀਬਿਊਸ਼ਨ ਨੈੱਟਵਰਕ ਅਤੇ ਗਾਹਕ ਆਧਾਰ, ਲੋੜੀਂਦੀ ਤੋਂ ਵੱਧ ਪੂੰਜੀ, ਜਾਇਦਾਦ ਦੀ ਸਿਹਤ ਗੁਣਵੱਤਾ ਅਤੇ ਚੰਗੇ ਮੁਨਾਫੇ ਨਾ ਲ ਵਿਕਾਸ ਲਈ ਸਭ ਤੋਂ ਚੰਗੀ ਸਥਿਤੀ ’ਚ ਹੋਵੇਗਾ।