ਸੰਯੁਕਤ ਅਰਬ ਅਮੀਰਾਤ ’ਚ ਸਾਡੀ ਕੋਈ ਜਾਇਦਾਦ ਨਹੀਂ, ਕੋਈ ਕੁਰਕੀ ਨਹੀਂ : ਹੋਨਾਸਾ

Sunday, Oct 06, 2024 - 05:19 PM (IST)

ਨਵੀਂ ਦਿੱਲੀ (ਭਾਸ਼ਾ) – ਮਾਮਾਅਰਥ ਬ੍ਰਾਂਡ ਦੀ ਮੂੂਲ ਕੰਪਨੀ ਹੋਨਾਸਾ ਕੰਜ਼ਿਊਮਰ ਲਿਮਟਿਡ ਨੇ ਕਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਉਸ ਦੀ ਕੋਈ ਜਾਇਦਾਦ ਕੁਰਕ ਨਹੀਂ ਕੀਤੀ ਜਾਵੇਗੀ ਕਿਉਂਕਿ ਉੱਥੇ ਉਸ ਦੀ ਕੋਈ ਜਾਇਦਾਦ ਹੀ ਨਹੀਂ ਹੈ। ਹਾਲਾਂਕਿ ਦੁਬਈ ਦੀ ਇਕ ਅਦਾਲਤ ਨੇ ਵੰਡ ਅਧਿਕਾਰ ਖਤਮ ਕਰਨ ਦੇ ਮੁੱਦੇ ’ਤੇ ਆਰ. ਐੱਸ. ਐੱਮ. ਜਨਰਲ ਟਰੇਡਿੰਗ ਐੱਲ. ਐੱਲ. ਸੀ. ਨਾਲ ਚੱਲ ਰਹੇ ਮੁਕੱਦਮੇ ’ਚ ਅਜਿਹੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ :    E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਕੰਪਨੀ ਡਰਮਾ ਤੇ ਐਕਵਾਲਾਜਿਕਾ ਬ੍ਰਾਂਡ ਦੀ ਵੀ ਮਾਲਕ ਹੈ। ਕੰਪਨੀ ਨੇ ਕਿਹਾ ਸੀ ਕਿ ਦੁਬਈ ਦੀ ਇਕ ਅਦਾਲਤ ਨੇ ਯੂ. ਏ. ਈ. ਵਿਚ ਉਸ ਦੀਆਂ ਜਾਇਦਾਦਾਂ ਕੁਰਕ ਕਰਨ ਦਾ ਹੁਕਮ ਦਿੱਤਾ ਹੈ ਪਰ ਹੋਨਾਸਾ ਕੰਜ਼ਿਊਮਰ ਜਨਰਲ ਟਰੇਡਿੰਗ ਐੱਲ. ਐੱਲ. ਸੀ. ਦਾ ਟਰੇਡ ਲਾਇਸੈਂਸ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੋਨਾਸਾ ਕੰਜ਼ਿਊਮਰ ਲਿਮਟਿਡ ਦੀ ਸਹਾਇਕ ਕੰਪਨੀ ਹੋਨਾਸਾ ਕੰਜ਼ਿਊਮਰ ਜਨਰਲ ਟਰੇਡਿੰਗ ਐੱਲ. ਐੱਲ. ਸੀ. ਨੂੰ ਇਸ ਹੁਕਮ ਤੋਂ ਛੋਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ :      AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ

ਆਰ. ਐੱਸ. ਐੱਮ. ਜਨਰਲ ਟਰੇਡਿੰਗ ਐੱਲ. ਐੱਲ. ਸੀ. (ਆਰ. ਐੱਮ. ਐੱਸ.) ਤੇ ਹੋਨਾਸਾ ਕੰਜ਼ਿਊਮਰ ਲਿਮਟਿਡ (ਹੋਨਾਸਾ) ਨੇ 6 ਜੂਨ ਨੂੰ ਦੁਬਈ ਵਿਚ ਕੋਰਟ ਆਫ ਮੈਰਿਟਸ ਵੱਲੋਂ ਪਾਸ ਅਹਿਤਿਆਤੀ ਕੁਰਕੀ ਦੇ ਹੁਕਮ ਖਿਲਾਫ ਬਿਆਨ ਦਾਖਲ ਕੀਤੇ ਸਨ। ਦੁਬਈ ਦੀ ਅਦਾਲਤ ਨੇ ਆਰ. ਐੱਮ. ਐੱਸ. ਤੇ ਹੋਨਾਸਾ ਵੱਲੋਂ ਦਾਖਲ ਦੋਵਾਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ

ਇਹ ਵੀ ਪੜ੍ਹੋ :     ਬੰਪਰ ਕਮਾਈ ਦਾ ਮੌਕਾ! ਜਲਦ ਆਉਣ ਵਾਲਾ ਹੈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News