ਦਿੱਲੀ ’ਚ ਸਰਦੀ ਤੋਂ ਪਹਿਲਾਂ ਹੀ ਠੰਡਾ ਪਿਆ ਗਰਮ ਕੱਪੜਿਆਂ ਦਾ ਬਾਜ਼ਾਰ

10/05/2020 8:03:46 PM

ਨਵੀਂ ਦਿੱਲੀ–ਮੌਸਮ ਬਦਲਣ ਨਾਲ ਉੱਤਰ ਭਾਰਤ ’ਚ ਹੁਣ ਰਾਤ ਦਾ ਤਾਪਮਾਨ ਘੱਟ ਹੋਣ ਲੱਗਾ ਹੈ। ਆਉਣ ਵਾਲੇ ਦਿਨਾਂ ’ਚ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ। ਸਰਦੀ ਦੇ ਮੌਸਮ ਤੋਂ ਪਹਿਲਾਂ ਹੀ ਦਿੱਲੀ ਤੋਂ ਦੇਸ਼ ਦੇ ਹਰ ਹਿੱਸਿਆਂ ’ਚ ਗਰਮ ਕੱਪੜਿਆਂ ਦੀ ਸਪਲਾਈ ਸ਼ੁਰੂ ਹੋ ਜਾਂਦੀ ਸੀ ਪਰ ਇਸ ਵਾਰ ਅਕਤੂਬਰ ਆ ਗਿਆ ਅਤੇ ਹਾਲੇ ਵੀ ਗਰਮ ਕੱਪੜਿਆਂ ਦਾ ਬਾਜ਼ਾਰ ਠੰਡਾ ਪਿਆ ਹੋਇਆ ਹੈ।

ਦਿੱਲੀ ਹਿੰਦੁਸਤਾਨੀ ਮਾਰਕੇਂਟਾਈਲ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਸਿੰਘਾਨੀਆ ਦਾ ਕਹਿਣਾ ਹੈ ਕਿ ਕੋਵਿਡ-19 ਕਾਰਣ ਬਾਜ਼ਾਰ ’ਚ ਅਨਿਸ਼ਚਿਤਤਾ ਦਾ ਮਾਹੌਲ ਹੈ। ਇਸ ਦਾ ਅਸਰ ਗਰਮ ਕੱਪੜਿਆਂ ਦੇ ਕਾਰੋਬਾਰ ’ਤੇ ਵੀ ਪੈ ਰਿਹਾ ਹੈ। ਹੋਰ ਸਾਲਾਂ ਦੇ ਕਾਰੋਬਾਰ ’ਤੇ ਨਜ਼ਰ ਮਾਰੀਏ ਤਾਂ ਅਕਤੂਬਰ ਦੇ ਮਹੀਨੇ ਗਰਮ ਕੱਪੜਿਆਂ ਦੀ ਮੰਗ ਅਤੇ ਸਪਲਾਈ ਸਿਖਰ ’ਤੇ ਹੁੰਦੀ ਸੀ ਪਰ ਇਸ ਸਾਲ ਅਜਿਹਾ ਨਹੀਂ ਦਿਖਾਈ ਦੇ ਰਿਹਾ ਹੈ।

ਬਾਹਰ ਨਿਕਲਣਾ ਹੋਵੇਗਾ ਸ਼ੁਰੂ ਤਾਂ ਵਧੇਗੀ ਵਿਕਰੀ
ਅਰੁਣ ਸਿੰਘਾਨੀਆ ਦਾ ਕਹਿਣਾ ਹੈ ਕਿ ਹਾਲੇ ਮਾਰਕੀਟ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਸਕਦੇ। ਗਾਹਕ ਬਹੁਤ ਦਿਨਾਂ ਤੋਂ ਘਰ ’ਚ ਬੈਠੇ ਹਨ। ਉਹ ਬਾਹਰ ਨਿਕਲਣਗੇ ਤਾਂ ਨਿਸ਼ਚਿਤ ਰੂਪ ਨਾਲ ਕੱਪੜਿਆਂ ਦੀ ਵਿਕਰੀ ਵਧੇਗੀ। 15 ਅਕਤੂਬਰ ਤੋਂ ਬਾਅਦ ਸਮਾਜਿਕ ਪ੍ਰੋਗਰਾਮਾਂ ’ਚ ਢਿੱਲ ਦਿੱਤੀ ਗਈ ਹੈ ਤਾਂ ਕੱਪੜੇ ਦਾ ਬਿਜਨਸ ਵੀ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਗਰਮ ਕੱਪੜੇ ਦੀ ਸਭ ਤੋਂ ਵੱਡੀ ਮਾਰਕੀਟ ਦਿੱਲੀ ਹੈ। ਪੂਰੇ ਹਿੰਦੁਸਤਾਨ ’ਚ ਇਥੋਂ ਮਾਲ ਜਾਂਦਾ ਹੈ। ਹੁਣ ਕਿਸੇ ਸੂਬੇ ’ਚ ਜਿਥੇ ਕੋਰੋਨਾ ਦੇ ਕੇਸ ਜ਼ਿਆਦਾ ਆ ਰਹੇ ਹਨ, ਉਥੋਂ ਦੇ ਟ੍ਰੇਡਰਸ ਮਾਲ ਖਰੀਦਣ ਤੋਂ ਪਰਹੇਜ਼ ਕਰਨਗੇ। ਅੱਜ ਦੀ ਤਰੀਕ ’ਚ ਤਾਂ ਕਾਰੋਬਰੀਆਂ ’ਚ ਸਰਦੀ ਦੇ ਸੀਜ਼ਨ ਨੂੰ ਲੈ ਕੇ ਕੋਈ ਉਤਸ਼ਾਹ ਨਹੀਂ ਹੈ ਕਿਉਂਕਿ ਕੰਮ ਹੁੰਦਾ ਹੈ, ਤਾਂ ਹੀ ਮਨ ਲਗਦਾ ਹੈ। 6 ਮਹੀਨਿਆਂ ’ਚ ਬਹੁਤ ਵੱਡੀ ਆਬਾਦੀ ਘਰਾਂ ’ਚ ਬੈਠੀ ਹੈ, ਜਿਸ ਦਾ ਬੁਰਾ ਅਸਰ ਕੱਪੜਾ ਵਪਾਰੀਆਂ ’ਤੇ ਪਿਆ ਹੈ। ਲੋਕ ਪ੍ਰੋਗਰਾਮ, ਵਿਆਹ-ਸ਼ਾਦੀ, ਦਫਤਰ, ਮਾਰਕੀਟ ਜਾਂ ਰਿਸ਼ਤੇਦਾਰਾਂ ਦੇ ਘਰ ਜਾਣਗੇ ਤਾਂ ਕੱਪੜਾ ਖਰੀਦਣਗੇ। ਹਾਲੇ ਅਜਿਹਾ ਨਾ ਦੇ ਬਰਾਬਰ ਹੋ ਰਿਹਾ ਹੈ। ਵਪਾਰੀਆਂ ਦੇ ਮਨ ’ਚ ਵੀ ਦੁਚਿੱਤੀ ਹੈ ਕਿ ਕਿ ਇਸ ਸਰਦੀ ’ਚ ਗਰਮ ਕੱਪੜਿਆਂ ਦਾ ਬਿਜ਼ਨੈੱਸ ਕਿਹੋ ਜਿਹਾ ਰਹੇਗਾ?

ਇਸ ਵਾਰ ਘੱਟ ਆਇਆ ਚੀਨ ਤੋਂ ਮਾਲ
ਰੈਡੀਮੇਡ ਗਾਰਮੈਂਟਸ ਕਲਾਥ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਵੰਤ ਸਿੰਘ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਸਰਦੀ ਖਤਮ ਹੋਣ ਦੇ 1-2 ਮਹੀਨਿਆਂ ਬਾਅਦ ਹੀ ਗਰਮ ਕੱਪੜਿਆਂ ਦਾ ਆਰਡਰ ਲੈਣਾ-ਦੇਣਾ ਸ਼ੁਰੂ ਹੋ ਜਾਂਦਾ ਹੈ। 80 ਫੀਸਦੀ ਗਰਮ ਕੱਪੜੇ ਤਾਂ ਚੀਨ ਤੋਂ ਆਉਂਦੇ ਹਨ। ਪਿਛਲੇ ਸਾਲਾਂ ’ਚ ਹਿੰਦੁਸਤਾਨੀ ਕਾਰੋਬਾਰੀ ਗਰਮ ਕੱਪੜਿਆਂ ਦੀ ਖਰੀਦਦਾਰੀ ਕਰਨ ਜੂਨ-ਜੁਲਾਈ ’ਚ ਹੀ ਚੀਨ ਚਲੇ ਜਾਂਦੇ ਸਨ। ਇਹ ਮਾਲ ਅਗਸਤ ਤੱਕ ਭਾਰਤ ਆ ਜਾਂਦਾ ਸੀ। ਇਸ ਵਾਰ ਵਟਸਐਪ, ਈ-ਮੇਲ ਅਤੇ ਫੋਨ ਰਾਹੀਂ ਚੀਨ ਤੋਂ ਮਾਲ ਮੰਗਵਾਇਆ ਤਾਂ ਗਿਆ ਹੈ ਪਰ ਇਸ ਵਾਰ ਇਹ ਘੱਟ ਗਿਣਤੀ ’ਚ ਆਇਆ ਹੈ। ਹਾਲੇ ਕਾਰੋਬਾਰੀਆਂ ’ਚ ਦੁਚਿੱਤੀ ਹੈ ਕਿ ਸੀਜ਼ਨ ’ਚ ਕਿੰਨਾ ਬਿਜ਼ਨੈੱਸ ਉਠ ਸਕੇਗਾ?

ਟਰੇਨਾਂ ਨਾ ਚੱਲਣ ਦਾ ਦਿਖਾਈ ਦੇ ਰਿਹੈ ਅਸਰ
ਸਤਵੰਤ ਸਿੰਘ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਕਾਰੋਬਾਰੀ ਤਾਂ ਦਿੱਲੀ ਟਰੇਨ ਰਾਹੀਂ ਹੀ ਆਉਂਦੇ ਸਨ। ਇਸ ਸਮੇਂ ਰੈਗੁਲਰ ਟਰੇਨਾ ਨਹੀਂ ਚੱਲ ਰਹੀਆਂ ਹਨ। ਫਲਾਈਟਸ ਦਾ ਕਿਰਾਇਆ ਮਹਿੰਗਾ ਹੈ। ਹੁਣ ਤੱਕ ਸ਼੍ਰੀਨਗਰ, ਲੱਦਾਖ, ਲੇਹ, ਧਰਮਸ਼ਾਲਾ ਵਰਗੇ ਉੱਚੇ ਖੇਤਰਾਂ ਦੇ ਵਪਾਰੀ ਮਾਲ ਲੈ ਕੇ ਜਾਂਦੇ ਸਨ। ਸਟਾਕ ਇਕੱਠਾ ਕਰ ਲੈਂਦੇ ਸਨ, ਕਿਉਂਕਿ ਬਾਅਦ ’ਚ ਬਰਫ ਪੈਣ ’ਤੇ ਰਸਤੇ ਬੰਦ ਹੋ ਜਾਂਦੇ ਹਨ। ਹੁਣ ਥੋੜਾ-ਬਹੁਤ ਮਾਲ ਮੰਗਵਾ ਰਹੇ ਹਨ। ਹਾਲੇ ਪੂਰਾ ਮਾਹੌਲ ਬਾਜ਼ਾਰ ’ਤੇ ਅਨਿਸ਼ਚਿਤ ਹੈ। ਨਵੰਬਰ ’ਚ ਵਿਆਹਾਂ ਦਾ ਸੀਜ਼ਨ ਹੈ। ਉਮੀਦ ਹੈ ਕਿ ਲੋਕ ਗਰਮ ਕੱਪੜੇ ਜ਼ਰੂਰ ਖਰੀਦਣਗੇ।


Sanjeev

Content Editor

Related News