ਦੁਨੀਆ ’ਚ ਵੱਜੇਗਾ ਭਾਰਤੀ ਸਾਮਾਨ ਦਾ ਡੰਕਾ, ਹਰ ਸਾਲ 10 ਅਰਬ ਡਾਲਰ ਦਾ ਮਾਲ ਖਰੀਦੇਗੀ ਵਾਲਮਾਰਟ
Monday, May 22, 2023 - 10:46 AM (IST)
ਨਵੀਂ ਦਿੱਲੀ (ਭਾਸ਼ਾ) - ਅੰਤਰਰਾਸ਼ਟਰੀ ਬਾਜ਼ਾਰ ’ਚ ਭਾਰਤੀ ਸਾਮਾਨ ਦਾ ਡੰਕਾ ਵੱਜਣ ਲੱਗਾ ਹੈ। ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਭਾਰਤ ਤੋਂ ਸਾਮਾਨ ਮੰਗਾ ਰਹੀਆਂ ਹਨ। ਇਸ ਕ੍ਰਮ ’ਚ ਵਾਲਮਾਰਟ ਭਾਰਤ ਤੋਂ ਵੱਡੇ ਪੈਮਾਨੇ ਉੱਤੇ ਸਾਮਾਨ ਖਰੀਦਣ ਦੀ ਤਿਆਰੀ ਕਰ ਰਹੀ ਹੈ। ਵਾਲਮਾਰਟ ਰੈਵੇਨਿਊ ਦੇ ਲਿਹਾਜ਼ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ। ਅਮਰੀਕਾ ਦੀ ਇਹ ਦਿੱਗਜ ਰਿਟੇਲ ਕੰਪਨੀ ਭਾਰਤੀ ਸਪਲਾਇਰਜ਼ ਤੋਂ ਖਿਡੌਣੇ, ਜੁੱਤੇ ਅਤੇ ਸਾਈਕਲ ਖਰੀਦਣ ਉੱਤੇ ਵਿਚਾਰ ਕਰ ਰਹੀ ਹੈ । ਕੰਪਨੀ ਦਾ ਟੀਚਾ ਭਾਰਤ ਤੋਂ ਆਪਣੀ ਬਰਾਮਦ 2027 ਤੱਕ ਵਧਾ ਕੇ 10 ਅਰਬ ਡਾਲਰ ਕਰਨ ਦਾ ਹੈ। ਕੰਪਨੀ ਨਾਲ ਹੀ ਫੂਡ, ਫਾਰਮਾਸਿਊਟੀਕਲਸ, ਮੈਡੀਕਲ, ਕੱਪੜੇ ਆਦਿ ਸ਼੍ਰੇਣੀਆਂ ’ਚ ਨਵੇਂ ਸਪਲਾਇਰਜ਼ ਤਿਆਰ ਕਰਨਾ ਚਾਹੁੰਦੀ ਹੈ। ਆਈਕਿਆ ਵਰਗੀਆਂ ਕੌਮਾਂਤਰੀ ਪ੍ਰਚੂਨ ਕੰਪਨੀਆਂ ਪਹਿਲਾਂ ਤੋਂ ਹੀ ਆਪਣੇ ਅੰਤਰਰਾਸ਼ਟਰੀ ਬਾਜ਼ਾਰ ਲਈ ਭਾਰਤ ਤੋਂ ਖਿਡੌਣਿਆਂ ਦੀ ਖਰੀਦ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਵਿਦੇਸ਼ ’ਚ ਘੁੰਮਣ ਨਾਲ 20 ਫੀਸਦੀ ਟੈਕਸ ਤੋਂ ਘਬਰਾਏ ਟਰੈਵਲ ਏਜੰਟ, ਕਾਰੋਬਾਰ ’ਤੇ ਹੋਵੇਗਾ ਅਸਰ
ਵਾਲਮਾਰਟ ਦੇ ਪ੍ਰਮੋਟਰ ਨੇ ਕਿਹਾ ਕਿ ਕੰਪਨੀ ਫੂਡ, ਫਾਰਮਾਸਿਊਟੀਕਲਸ, ਹੈਲਥ ਐਂਡ ਵੈੱਲਨੈੱਸ ਅਤੇ ਕੱਪੜੇ ਆਦਿ ਸ਼੍ਰੇਣੀਆਂ ’ਚ ਨਵੇਂ ਸਪਲਾਈਕਰਤਾ ਤਿਆਰ ਕਰਨਾ ਚਾਹੁੰਦੀ ਹੈ। ਵਾਲਮਾਰਟ ਦਾ ਮੁੱਖ ਦਫਤਰ ਬੇਂਟਨਵਿਲੇ, ਅਰਕੰਸਾਸ ’ਚ ਹੈ। ਕੰਪਨੀ ਦੇ ਅਧਿਕਾਰੀਆਂ ਨੇ ਇੱਥੇ ਵੱਖ-ਵੱਖ ਘਰੇਲੂ ਖਿਡੌਣਾ ਵਿਨਿਰਮਾਤਾਵਾਂ ਦੇ ਨਾਲ ਬੈਠਕ ਕੀਤੀ ਹੈ। ਕੰਪਨੀ ਨੇ ਖਿਡੌਣਾ ਵਿਨਿਰਮਾਤਾਵਾਂ ਨੂੰ ਆਪਣੀਆਂ ਜ਼ਰੂਰਤਾਂ ਅਤੇ ਲੋੜ ਗੁਣਵੱਤਾ ਮਾਪਦੰਡਾਂ ਬਾਰੇ ਦੱਸਿਆ ਕਿਉਂਕਿ ਉਹ ਖਰੀਦ ਲਈ ਘਰੇਲੂ ਖਿਡੌਣਾ ਵਿਨਿਰਮਾਤਾਵਾਂ ਦੇ ਨਾਲ ਸਿੱਧੇ ਸੰਪਰਕ ’ਚ ਹੈ। ਪ੍ਰਮੋਟਰ ਨੇ ਕਿਹਾ ਕਿ ਉਦਯੋਗ ਅਤੇ ਅੰਤ੍ਰਿਕ ਵਪਾਰ ਸੰਵਰਧਨ ਵਿਭਾਗ ਨੇ ਇਸ ਨੂੰ ਸਾਕਾਰ ਕਰਨ ’ਚ ਭੂਮਿਕਾ ਨਿਭਾਈ ਹੈ। ਵਿਭਾਗ ਦੇ ਅਧਿਕਾਰੀਆਂ ਨੇ ਹੀ ਵਾਲਮਾਰਟ ਅਤੇ ਖਿਡੌਣਾ ਸੰਘ ਨੂੰ ਨਾਲ ਲਿਆਉਣ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਕਾਲੇ ਧਨ ਨੂੰ ਖ਼ਤਮ ਕਰਨ ਲਈ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣਾ ਇਕ ਮਾਸਟਰ ਸਟ੍ਰੋਕ!
ਖਿਡੌਣਿਆਂ ਉੱਤੇ ਇੰਪੋਰਟ ਡਿਊਟੀ
ਅਪ੍ਰੈਲ-ਦਸੰਬਰ, 2022-23 ਦੌਰਾਨ ਭਾਰਤ ਨੇ 1017 ਕਰੋੜ ਰੁਪਏ ਦੇ ਖਿਡੌਣਿਆਂ ਦੀ ਬਰਾਮਦ ਕੀਤੀ। ਇਸ ਤੋਂ ਪਹਿਲਾਂ 2021-22 ’ਚ ਦੇਸ਼ ਤੋਂ 2601 ਕਰੋਡ਼ ਰੁਪਏ ਦੇ ਖਿਡੌਣਿਆਂ ਦੀ ਬਰਾਮਦ ਹੋਈ ਸੀ। ਅਪ੍ਰੈਲ-ਦਸੰਬਰ 2013-14 ’ਚ ਦੇਸ਼ ਤੋਂ 167 ਕਰੋਡ਼ ਰੁਪਏ ਦੇ ਖਿਡੌਣਿਆਂ ਦੀ ਬਰਾਮਦ ਹੋਈ ਸੀ। 2021-22 ’ਚ ਦੇਸ਼ ’ਚ ਖਿਡੌਣਿਆਂ ਦੀ ਬਰਾਮਦ ’ਚ 70 ਫੀਸਦੀ ਗਿਰਾਵਟ ਆਈ ਅਤੇ ਇਸ ਦੌਰਾਨ ਸਿਰਫ 870 ਕਰੋਡ਼ ਰੁਪਏ ਦੇ ਖਿਡੌਣੇ ਇੰਪੋਰਟ ਹੋਏ। ਫਰਵਰੀ 2020 ’ਚ ਸਰਕਾਰ ਨੇ ਖਿਡੌਣਿਆਂ ਉੱਤੇ ਇੰਪੋਰਟ ਡਿਊਟੀ 20 ਫੀਸਦੀ ਤੋਂ ਵਧਾ ਕੇ 60 ਫੀਸਦੀ ਕਰ ਦਿੱਤੀ ਸੀ ਅਤੇ ਇਸ ਸਾਲ ਇਸ ਨੂੰ ਵਧਾ ਕੇ 70 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦਾ ਮਕਸਦ ਘਰੇਲੂ ਖਿਡੌਣਾ ਉਦਯੋਗ ਨੂੰ ਬੜ੍ਹਾਵਾ ਦੇਣਾ ਹੈ।
ਇਹ ਵੀ ਪੜ੍ਹੋ : 2000 ਦੇ ਨੋਟ ਬਦਲਣ ਨੂੰ ਲੈ ਕੇ SBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।