ਫਲਿੱਪਕਾਰਟ ਨੂੰ ਖਰੀਦ ਸਕਦੈ ਵਾਲਮਾਰਟ, ਜਲਦ ਹੋਵੇਗਾ ਸੌਦਾ

Friday, Apr 13, 2018 - 09:55 AM (IST)

ਫਲਿੱਪਕਾਰਟ ਨੂੰ ਖਰੀਦ ਸਕਦੈ ਵਾਲਮਾਰਟ, ਜਲਦ ਹੋਵੇਗਾ ਸੌਦਾ

ਨਵੀਂ ਦਿੱਲੀ— ਦੇਸ਼ ਦੀ ਵੱਡੀ ਈ-ਕਾਮਰਸ ਕੰਪਨੀਆਂ 'ਚੋਂ ਇਕ ਫਲਿੱਪਕਾਰਟ ਆਪਣੀ ਹਿੱਸੇਦਾਰੀ ਅਮਰੀਕਾ ਦੀ ਸਭ ਤੋਂ ਵੱਡੀ ਪ੍ਰਚੂਨ ਕੰਪਨੀ ਵਾਲਮਾਰਟ ਨੂੰ ਵੇਚਣ ਜਾ ਰਹੀ ਹੈ। ਵਾਲਮਾਰਟ ਦੀ ਫਲਿੱਪਕਾਰਟ 'ਚ 51 ਫੀਸਦੀ ਹਿੱਸਾ ਖਰੀਦਣ ਦੀ ਯੋਜਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸੌਦਾ ਅੰਤਿਮ ਦੌਰ 'ਚ ਹੈ। ਮੰਨਿਆ ਜਾ ਰਿਹਾ ਹੈ ਕਿ ਜੂਨ ਤਕ ਇਹ ਸੌਦਾ ਪੂਰਾ ਹੋ ਸਕਦਾ ਹੈ। ਐਮਾਜ਼ੋਨ ਅਤੇ ਵਾਲਮਾਰਟ ਦੋਵੇਂ ਹੀ ਫਲਿੱਪਕਾਰਟ ਨੂੰ ਖਰੀਦਣ ਦੀ ਦੌੜ 'ਚ ਸਨ ਪਰ ਵਾਲਮਾਰਟ ਇਸ 'ਚ ਅੱਗੇ ਨਿਕਲ ਗਿਆ ਹੈ। ਜੇਕਰ ਐਮਾਜ਼ੋਨ ਅਤੇ ਫਲਿੱਪਕਾਰਟ ਵਿਚਕਾਰ ਸੌਦਾ ਹੁੰਦਾ, ਤਾਂ ਇਹ ਸੌਦਾ ਮੁਕਾਬੇਲਾਬਾਜ਼ੀ ਕਮਿਸ਼ਨ (ਸੀ. ਸੀ. ਆਈ.) 'ਚ ਅਟਕ ਸਕਦਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਫਲਿੱਪਕਾਰਟ ਆਪਣੀ ਹਿੱਸੇਦਾਰੀ ਵਾਲਮਾਰਟ ਨੂੰ ਇਸ ਲਈ ਵੇਚਣਾ ਚਾਹੁੰਦੀ ਹੈ ਕਿਉਂਕਿ ਕੰਪਨੀ ਨੂੰ ਲੱਗਦਾ ਹੈ ਕਿ ਵਾਲਮਾਰਟ ਨਾਲ ਆਸਾਨੀ ਨਾਲ ਅਤੇ ਜਲਦੀ ਸੌਦਾ ਹੋ ਸਕਦਾ ਹੈ। ਵਾਲਮਾਰਟ ਫਿਲਹਾਲ ਭਾਰਤ 'ਚ ਆਨਲਾਈਨ ਸਾਮਾਨ ਨਹੀਂ ਵੇਚਦੀ ਹੈ।

ਰਿਪੋਰਟਾਂ ਮੁਤਾਬਕ ਵਾਲਮਾਰਟ ਨੇ ਫਲਿੱਪਕਾਰਟ ਨੂੰ ਖਰੀਦਣ ਲਈ 1000-1200 ਕਰੋੜ ਡਾਲਰ ਦਾ ਆਫਰ ਦਿੱਤਾ ਹੈ। ਇਸ ਨੂੰ ਭਾਰਤੀ ਕਰੰਸੀ 'ਚ ਬਦਲਿਆ ਜਾਵੇ ਤਾਂ ਇਹ ਰਕਮ 65-78 ਕਰੋੜ ਰੁਪਏ ਬਣਦੀ ਹੈ। ਜੇਕਰ ਇਹ ਸੌਦਾ ਪੂਰਾ ਹੁੰਦਾ ਹੈ, ਤਾਂ ਭਾਰਤ 'ਚ ਈ-ਕਾਮਰਸ ਬਾਜ਼ਾਰ 'ਤੇ ਅਮਰੀਕੀ ਕੰਪਨੀਆਂ ਦਾ ਦਬਦਬਾ ਹੋ ਜਾਵੇਗਾ। ਮੌਜੂਦਾ ਸਮੇਂ ਭਾਰਤ 'ਚ ਈ-ਕਾਮਰਸ ਬਾਜ਼ਾਰ 'ਤੇ ਫਲਿੱਪਕਾਰਟ ਅਤੇ ਐਮਾਜ਼ੋਨ ਵਿਚਕਾਰ ਮੁਕਾਬਲਾ ਹੈ। ਇਸ ਸੌਦੇ ਨਾਲ ਫਲਿੱਪਕਾਰਟ ਨੂੰ ਐਮਾਜ਼ੋਨ ਨਾਲ ਮੁਕਾਬਲਾ ਕਰਨ 'ਚ ਮਦਦ ਮਿਲੇਗੀ। ਜ਼ਿਕਰਯੋਗ ਹੈ ਕਿ 2007 'ਚ ਆਪਣੀ ਸ਼ੁਰੂਆਤ ਤੋਂ ਲੈ ਕੇ ਫਲਿੱਪਕਾਰਟ ਨੇ ਕਦੇ ਵੀ ਕੋਈ ਲਾਭ ਨਹੀਂ ਦਰਜ ਕੀਤਾ। ਫਲਿੱਪਕਾਰਟ ਦੀ ਸਥਾਪਨਾ 2007 'ਚ ਬਿੰਨੀ ਬਾਂਸਲ ਅਤੇ ਸਚਿਨ ਬਾਂਸਲ ਨੇ ਕੀਤੀ ਸੀ, ਦੋਵੇਂ ਹੀ ਐਮਾਜ਼ੋਨ ਦੇ ਸਾਬਕਾ ਕਰਮਚਾਰੀ ਰਹਿ ਚੁੱਕੇ ਹਨ। ਹਾਲਾਂਕਿ 2012 'ਚ ਐਮਾਜ਼ੋਨ ਦੇ ਭਾਰਤ 'ਚ ਦਾਖਲ ਹੋਣ ਨਾਲ ਕਾਫੀ ਕੁਝ ਤੇਜ਼ੀ ਨਾਲ ਬਦਲ ਗਿਆ। ਦੋਹਾਂ 'ਚ ਮੁਕਾਬਲੇਬਾਜ਼ੀ ਨਾਲ ਫਲਿੱਪਕਾਰਟ ਨੂੰ ਕਾਫੀ ਨੁਕਸਾਨ ਸਹਿਣਾ ਪਿਆ।


Related News