ਵਾਲਮਾਰਟ ਇੰਡੀਆ ਨੇ ਸਮੀਰ ਅਗਰਵਾਲ ਨੂੰ ਉਪ ਮੁੱਖ ਕਾਰਜਕਾਰੀ ਅਧਿਕਾਰੀ ਬਣਾਇਆ
Wednesday, Jan 01, 2020 - 11:13 PM (IST)

ਨਵੀਂ ਦਿੱਲੀ (ਭਾਸ਼ਾ)-ਰਿਟੇਲ ਕੰਪਨੀ ਵਾਲਮਾਰਟ ਇੰਡੀਆ ਨੇ ਆਪਣੇ ਮੁੱਖ ਕਾਰੋਬਾਰੀ ਅਧਿਕਾਰੀ ਸਮੀਰ ਅਗਰਵਾਲ ਨੂੰ ਉਪ ਮੁੱਖ ਕਾਰਜਕਾਰੀ ਅਧਿਕਾਰੀ (ਉਪ-ਸੀ. ਈ. ਓ.) ਦੇ ਅਹੁਦੇ ’ਤੇ ਪ੍ਰਮੋਟ ਕੀਤਾ ਹੈ। ਕੰਪਨੀ ਨੇ ਕਿਹਾ ਕਿ ਅਗਰਵਾਲ ਦੀ ਨਿਯੁਕਤੀ ਅੱਜ ਤੋਂ ਪ੍ਰਭਾਵੀ ਹੋ ਗਈ ਹੈ। ਉਹ ਵਾਲਮਾਰਟ ਇੰਡੀਆ ਦੇ ਸੀ. ਈ. ਓ. ਕ੍ਰਿਸ਼ ਅਈਅਰ ਨੂੰ ਰਿਪੋਰਟ ਕਰਨਗੇ। ਵਾਲਮਾਰਟ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਉਹ ਸੰਚਾਲਨ, ਵਿਕਰੀ, ਮਾਰਕੀਟਿੰਗ, ਰੀਅਲ ਅਸਟੇਟ, ਕਰਿਆਨਾ ਵਿਕਾਸ ਪ੍ਰੋਗਰਾਮ, ਡਿਜੀਟਲ, ਈ-ਕਾਮਰਸ ਅਤੇ ਰਣਨੀਤੀ ’ਤੇ ਨਜ਼ਰ ਰੱਖਣਗੇ।