Volkswagen Virtus ਨੂੰ ਮਿਲਿਆ ਸ਼ਾਨਦਾਰ ਹੁੰਗਾਰਾ, 4 ਮਹੀਨਿਆਂ ''ਚ 9,000 ਯੂਨਿਟਾਂ ਦੀ ਹੋਈ ਵਿਕਰੀ

Saturday, Oct 08, 2022 - 05:37 PM (IST)

ਨਵੀਂ ਦਿੱਲੀ - Volkswagen India ਨੇ ਇਸ ਸਾਲ ਜੂਨ 'ਚ ਭਾਰਤੀ ਬਾਜ਼ਾਰ 'ਚ ਆਪਣੀ ਸੇਡਾਨ ਕਾਰ Volkswagen Virtus ਨੂੰ ਲਾਂਚ ਕੀਤਾ ਸੀ। ਇਸ ਕਾਰ ਨੂੰ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਹੁਣ ਕੰਪਨੀ ਨੇ ਘੋਸ਼ਣਾ ਕੀਤੀ ਹੈ ਕਿ ਵਰਟਸ ਨੇ ਆਪਣੇ ਲਾਂਚ ਦੇ ਚਾਰ ਮਹੀਨਿਆਂ ਵਿੱਚ 9,000 ਤੋਂ ਵੱਧ ਯੂਨਿਟ ਵੇਚੇ ਹਨ।

ਇਹ ਵੀ ਪੜ੍ਹੋ : ਦੇਸ਼ ਦੇ 8 ਸ਼ਹਿਰਾਂ 'ਚ ਸ਼ੁਰੂ ਹੋਈ Airtel ਦੀ 5G ਸੇਵਾ, ਜਾਣੋ ਕਿੰਨਾ ਕਰਨਾ ਹੋਵੇਗਾ ਭੁਗਤਾਨ

Volkswagen Virtus ਨੂੰ ਦੋ ਵੱਖ-ਵੱਖ ਇੰਜਣ ਵਿਕਲਪਾਂ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਇਕ 1.5-ਲੀਟਰ TSI EVO ਇੰਜਣ ਜਿਸ ਵਿਚ ACT ਮਿਲੇਗਾ ਅਤੇ ਦੂਜਾ 1.0-ਲੀਟਰ TSI ਇੰਜਣ ਹੈ। ਇਹ ਦੋਵਾਂ ਨੂੰ 6-ਸਪੀਡ ਮੈਨੂਅਲ ਗਿਅਰਬਾਕਸ ਅਤੇ ਆਟੋਮੈਟਿਕ ਟਾਰਕ ਕਨਵਰਟਰ ਨਾਲ ਜੋੜਿਆ ਗਿਆ ਹੈ।

ਫੀਚਰਜ਼

Volkswagen Virtus ਵਿਚ 20.32 ਸੈਂਟੀਮੀਟਰ ਡਿਜੀਟਲ ਕਾਕਪਿਟ ਦੇ ਨਾਲ , ਇੱਕ ਵੱਡੀ 10-ਇੰਚ ਟੱਚਸਕ੍ਰੀਨ ਇਨਫੋਟੇਨਮੈਂਟ ਡਿਸਪਲੇਅ, ਫਲੈਟ-ਬੋਟਮ ਸਟੀਅਰਿੰਗ ਵ੍ਹੀਲ, ਡਿਊਲ-ਟੋਨ ਇੰਟੀਰੀਅਰ ਥੀਮ, 6 ਏਅਰਬੈਗ, ਇਲੈਕਟ੍ਰਾਨਿਕ ਸਥਿਰਤਾ ਕੰਟਰੋਲ, ਮਲਟੀ-ਕਲੀਜ਼ਨ ਬ੍ਰੇਕ , ਹਿੱਲ ਹੋਲਡ ਕੰਟਰੋਲ ਅਤੇ ਟਾਇਰ ਪ੍ਰੈਸ਼ਰ ਡਿਫਲੇਸ਼ਨ ਵਾਰਨਿੰਗ ਸਮੇਤ ਬਹੁਤ ਸਾਰੀਆਂ ਕਿਸਮ ਦੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ।

ਕੀਮਤ

Volkswagen India ਨੇ ਹਾਲ ਹੀ ਵਿੱਚ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ ਵਿੱਚ 2 ਫੀਸਦੀ ਦਾ ਵਾਧਾ ਕੀਤਾ ਹੈ। ਕੀਮਤ ਵਿੱਚ ਵਾਧੇ ਤੋਂ ਬਾਅਦ, Virtus ਦੀ ਕੀਮਤ 11.32 ਲੱਖ ਰੁਪਏ ਤੋਂ ਵਧ ਕੇ 18.42 ਲੱਖ ਰੁਪਏ ਐਕਸ-ਸ਼ੋਰੂਮ ਹੋ ਗਈ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਮਿਲੇਗਾ 10 ਹਜ਼ਾਰ 'ਚ ਲੈਪਟਾਪ! Reliance Jio ਬਣਾ ਰਿਹੈ ਇਹ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।    

 


Harinder Kaur

Content Editor

Related News