ਫਾਕਸਵੈਗਨ ਦੀ ਪੋਲੋ ਤੇ ਵੈਂਟੋ ਦੀਆਂ ਕੀਮਤਾਂ ''ਚ ਹੋਣ ਜਾ ਰਿਹਾ ਹੈ ਇੰਨਾ ਵਾਧਾ

Thursday, Dec 24, 2020 - 06:25 PM (IST)

ਫਾਕਸਵੈਗਨ ਦੀ ਪੋਲੋ ਤੇ ਵੈਂਟੋ ਦੀਆਂ ਕੀਮਤਾਂ ''ਚ ਹੋਣ ਜਾ ਰਿਹਾ ਹੈ ਇੰਨਾ ਵਾਧਾ

ਨਵੀਂ ਦਿੱਲੀ- ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੀ ਹੈਚਬੈਕ ਪੋਲੋ ਅਤੇ ਸਿਡਾਨ ਵੈਂਟੋ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਜਨਵਰੀ 2021 ਤੋਂ ਇਨ੍ਹਾਂ ਦੀਆਂ ਕੀਮਤਾਂ ਵਿਚ 2.5 ਫ਼ੀਸਦੀ ਤੱਕ ਵਾਧਾ ਹੋ ਜਾਏਗਾ।

ਫਾਕਸਵੈਗਨ ਇਸ ਘੋਸ਼ਣਾ ਦੇ ਨਾਲ ਹੀ ਉਨ੍ਹਾਂ ਕਾਰ ਕੰਪਨੀਆਂ ਵਿਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੇ ਪਹਿਲਾਂ ਹੀ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਹੈ।

ਹੁਣ ਤੱਕ ਮਾਰੂਤੀ ਸੁਜ਼ੂਕੀ ਇੰਡੀਆ, ਰੋਨੋ ਇੰਡੀਆ, ਹੌਂਡਾ ਕਾਰਸ, ਮਹਿੰਦਰਾ ਐਂਡ ਮਹਿੰਦਰਾ, ਫੋਰਡ ਇੰਡੀਆ, ਇਸੁਜ਼ੂ, ਬੀ. ਐੱਮ. ਡਬਲਿਊ ਇੰਡੀਆ, ਔਡੀ ਇੰਡੀਆ ਜਨਵਰੀ ਤੋਂ ਕੀਮਤਾਂ ਵਿਚ ਵਾਧਾ ਕਰਨ ਦਾ ਐਲਾਨ ਕਰ ਚੁੱਕੀਆਂ ਹਨ। ਇਸ ਤੋਂ ਇਲਾਵਾ ਦੋਪਹੀਆ ਵਾਹਨ ਨਿਰਮਾਤਾ ਹੀਰੋ ਮੋਟੋ ਕਾਰਪ ਵੀ ਕੀਮਤਾਂ ਵਧਾਉਣ ਦੀ ਘੋਸ਼ਣਾ ਕਰ ਚੁੱਕੀ ਹੈ।

ਇਹ ਵੀ ਪੜ੍ਹੋ- LPG ਸਿਲੰਡਰ ਕੀਮਤਾਂ ਨੂੰ ਲੈ ਕੇ ਅਪ੍ਰੈਲ 2021 ਤੋਂ ਬਦਲ ਸਕਦਾ ਹੈ ਇਹ ਨਿਯਮ

ਫਾਕਸਵੈਗਨ ਕਾਰਸ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਹੈ, ''ਤਮਾਮ ਜ਼ਰੂਰੀ ਸਮਾਨਾ ਅਤੇ ਸੇਵਾਵਾਂ ਦੀ ਲਾਗਤ ਵਧਣ ਕਾਰਨ ਫਾਕਸਵੈਗਨ ਇੰਡੀਆ ਜਨਵਰੀ 2021 ਤੋਂ ਆਪਣੀ ਪੋਲੋ ਅਤੇ ਵੈਂਟੋ ਦੇ ਸਾਰੇ ਮਾਡਲਾਂ ਦੀ ਕੀਮਤ 2.5 ਫ਼ੀਸਦੀ ਤੱਕ ਵਧਾਉਣ ਦੀ ਘੋਸ਼ਣਾ ਕਰਦੀ ਹੈ।'' ਗੌਰਤਲਬ ਹੈ ਕਿ ਫਾਕਵੈਗਨ ਦੀ ਪੋਲੋ ਦੀ ਕੀਮਤ 5.88 ਲੱਖ ਰੁਪਏ ਅਤੇ ਵੈਂਟੋ ਦੀ 8.94 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਇਹ ਵੀ ਪੜ੍ਹੋ- ਨਵੇਂ ਸਾਲ ਤੋਂ ਟੀ. ਵੀ., ਫਰਿੱਜ ਤੇ AC ਕੀਮਤਾਂ 'ਚ ਹੋ ਸਕਦਾ ਹੈ ਇੰਨਾ ਵਾਧਾ


author

Sanjeev

Content Editor

Related News