Volkswagen ਨੇ ਭਾਰਤੀ ਅਧਿਕਾਰੀਆਂ ਖਿਲਾਫ ਦਰਜ ਕੀਤਾ ਕੇਸ, 12000 ਕਰੋੜ ਰੁਪਏ ਦਾ ਹੈ ਮਾਮਲਾ
Tuesday, Feb 04, 2025 - 02:18 PM (IST)
ਨਵੀਂ ਦਿੱਲੀ — ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਨੇ ਭਾਰਤੀ ਟੈਕਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਟੈਕਸ ਧੋਖਾਧੜੀ ਨਾਲ ਸਬੰਧਤ ਹੈ। ਇਸ ਮਾਮਲੇ 'ਚ ਟੈਕਸ ਅਧਿਕਾਰੀਆਂ ਨੇ ਕੰਪਨੀ ਨੂੰ 1.4 ਅਰਬ ਡਾਲਰ (ਕਰੀਬ 12 ਹਜ਼ਾਰ ਕਰੋੜ ਰੁਪਏ) ਦਾ ਨੋਟਿਸ ਜਾਰੀ ਕੀਤਾ ਸੀ। ਬਾਅਦ ਵਿਚ ਕੰਪਨੀ ਦੀ ਭਾਰਤੀ ਇਕਾਈ ਨੇ ਬੰਬਈ ਹਾਈ ਕੋਰਟ ਵਿਚ ਟੈਕਸ ਅਧਿਕਾਰੀਆਂ ਦੇ ਖਿਲਾਫ ਕੇਸ ਦਾਇਰ ਕੀਤਾ। ਭਾਰਤ ਵਿੱਚ ਵੋਲਕਸਵੈਗਨ ਸਮੂਹ ਦੀ ਅਗਵਾਈ ਇਸ ਸਮੇਂ ਸਕੋਡਾ ਆਟੋ ਵੋਲਕਸਵੈਗਨ ਇੰਡੀਆ ਕਰ ਰਹੀ ਹੈ। ਇਸ ਮਾਮਲੇ ਦੀ ਸੁਣਵਾਈ ਕੱਲ੍ਹ 5 ਫਰਵਰੀ ਨੂੰ ਬੰਬੇ ਹਾਈ ਕੋਰਟ ਵਿੱਚ ਹੋਵੇਗੀ।
ਇਹ ਵੀ ਪੜ੍ਹੋ : ਅਦਾਕਾਰ ਆਲੋਕ ਨਾਥ ਤੇ ਸ਼੍ਰੇਅਸ ਤਲਪੜੇ ਦੀਆਂ ਵਧੀਆਂ ਮੁਸੀਬਤਾਂ, ਲੱਗੇ ਗੰਭੀਰ ਦੋਸ਼
ਕੀ ਹੈ ਪੂਰਾ ਮਾਮਲਾ?
ਸਤੰਬਰ 2024 ਵਿੱਚ, ਭਾਰਤੀ ਕਸਟਮ ਵਿਭਾਗ ਨੇ ਸਕੋਡਾ ਆਟੋ ਵੋਲਕਸਵੈਗਨ ਇੰਡੀਆ 'ਤੇ ਵੋਲਕਸਵੈਗਨ, ਸਕੋਡਾ ਅਤੇ ਔਡੀ ਕਾਰਾਂ ਨੂੰ ਵੱਖਰੇ ਪਾਰਟਸ ਦੇ ਰੂਪ ਵਿੱਚ ਦਰਾਮਦ ਕਰਕੇ ਟੈਕਸ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਕੰਪਨੀ ਨੇ ਕਾਰ ਨੂੰ ਪਾਰਟਸ ਵਿੱਚ ਦਰਾਮਦ ਕਰਕੇ ਟੈਕਸ ਬਚਾਇਆ, ਜਿਸ ਨਾਲ ਸਰਕਾਰ ਨੂੰ ਨੁਕਸਾਨ ਹੋਇਆ। ਇਸ ਮਾਮਲੇ ਵਿੱਚ, ਕੰਪਨੀ ਨੂੰ 1.4 ਬਿਲੀਅਨ ਡਾਲਰ ਦਾ ਟੈਕਸ ਨੋਟਿਸ ਸੌਂਪਿਆ ਗਿਆ ਸੀ।
ਹੁਣ ਕੰਪਨੀ ਨੇ ਦਰਜ ਕਰਵਾਇਆ ਮਾਮਲਾ
ਨੋਟਿਸ ਮਿਲਣ ਤੋਂ ਬਾਅਦ ਕੰਪਨੀ ਨੇ ਟੈਕਸ ਅਧਿਕਾਰੀਆਂ ਦੇ ਖਿਲਾਫ ਜਵਾਬੀ ਮੁਕੱਦਮਾ ਦਾਇਰ ਕੀਤਾ ਹੈ। ਇਸ ਵਿੱਚ ਕੰਪਨੀ ਨੇ 1.4 ਬਿਲੀਅਨ ਡਾਲਰ ਦੀ ਮੰਗ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਰਿਪੋਰਟ ਮੁਤਾਬਕ, ਕੰਪਨੀ ਨੇ ਦਲੀਲ ਦਿੱਤੀ ਹੈ ਕਿ ਟੈਕਸ ਦੀ ਮੰਗ ਕਾਰਾਂ ਦੇ ਪਾਰਟਸ ਲਈ ਸਰਕਾਰ ਦੇ ਆਯਾਤ ਟੈਕਸ ਨਿਯਮਾਂ ਦੇ ਉਲਟ ਹੈ। ਇਸ ਨਾਲ ਭਾਰਤ ਵਿੱਚ ਕੰਪਨੀ ਦੀ ਕਾਰੋਬਾਰੀ ਯੋਜਨਾ ਲਈ ਮੁਸ਼ਕਲਾਂ ਪੈਦਾ ਹੋਣਗੀਆਂ।
ਇਹ ਵੀ ਪੜ੍ਹੋ : ਕੁੜੀ ਜੇ ਧਰਮ ਪਰਿਵਰਤਨ ਕਰ ਲਵੇ ਤਾਂ ਕੀ ਮਿਲੇਗਾ ਜੱਦੀ ਜਾਇਦਾਦ 'ਚ ਹੱਕ? ਜਾਣੋਂ ਨਿਯਮ
ਕੰਪਨੀ ਨੇ ਟੈਕਸ ਬਾਰੇ ਕੀ ਕਿਹਾ?
ਕੰਪਨੀ ਨੇ ਕਿਹਾ ਕਿ ਉਸ ਨੂੰ ਜ਼ਿਆਦਾ ਟੈਕਸ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਉਸ ਨੇ ਕਾਰ ਦੇ ਪਾਰਟਸ ਨੂੰ 'ਕਿੱਟ' ਦੇ ਤੌਰ 'ਤੇ ਇਕੱਠੇ ਦਰਾਮਦ ਨਹੀਂ ਕੀਤਾ, ਸਗੋਂ ਵੱਖਰੇ ਤੌਰ 'ਤੇ ਆਰਡਰ ਕੀਤਾ ਹੈ। ਕੰਪਨੀ ਨੇ ਇਹ ਵੀ ਦਲੀਲ ਦਿੱਤੀ ਕਿ ਉਸਨੇ ਭਾਰਤ ਵਿੱਚ ਆਪਣੀਆਂ ਕਾਰਾਂ ਬਣਾਉਣ ਲਈ ਸਥਾਨਕ ਪੁਰਜ਼ਿਆਂ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ : ਮਕਾਨ ਮਾਲਕਾਂ ਲਈ ਵੱਡੀ ਰਾਹਤ! ਹੁਣ 2 ਘਰਾਂ ਦੇ ਮਾਲਕ ਨੂੰ ਵੀ ਮਿਲੇਗੀ ਟੈਕਸ ਛੋਟ
'ਵਿਦੇਸ਼ੀ ਨਿਵੇਸ਼ਕ ਦੁਖੀ'
ਕੰਪਨੀ ਨੇ ਅਦਾਲਤ ਨੂੰ ਦੱਸਿਆ ਕਿ ਟੈਕਸ ਵਿਵਾਦ ਕਾਰਨ ਭਾਰਤ 'ਚ ਉਸ ਦਾ 1.5 ਅਰਬ ਡਾਲਰ ਦਾ ਨਿਵੇਸ਼ ਖਤਰੇ 'ਚ ਹੈ। ਇਸ ਤੋਂ ਇਲਾਵਾ ਇਹ ਵਿਦੇਸ਼ੀ ਨਿਵੇਸ਼ ਦੇ ਮਾਹੌਲ ਲਈ ਵੀ ਚੰਗਾ ਨਹੀਂ ਹੈ। ਕੰਪਨੀ ਨੇ ਆਪਣੇ ਮਾਮਲੇ 'ਚ ਕਿਹਾ ਹੈ ਕਿ ਨੋਟਿਸ ਨਾਲ ਵਿਦੇਸ਼ੀ ਨਿਵੇਸ਼ਕਾਂ ਨੂੰ ਠੇਸ ਪਹੁੰਚੀ ਹੈ। ਜੁਲਾਈ 2018 ਵਿੱਚ, ਵੋਲਕਸਵੈਗਨ ਗਰੁੱਪ ਨੇ ਇੰਡੀਆ 2.0 ਪ੍ਰੋਜੈਕਟ ਦੇ ਹਿੱਸੇ ਵਜੋਂ ਲਗਭਗ ਇੱਕ ਅਰਬ ਯੂਰੋ (ਲਗਭਗ 9 ਹਜ਼ਾਰ ਕਰੋੜ ਰੁਪਏ) ਦੇ ਨਿਵੇਸ਼ ਦਾ ਐਲਾਨ ਕੀਤਾ ਸੀ।
ਟੈਕਸ ਕਿੰਨਾ ਲਗਦਾ ਹੈ?
ਜੇਕਰ ਕੋਈ ਕੰਪਨੀ ਵਿਦੇਸ਼ਾਂ ਤੋਂ ਪਾਰਟਸ ਦੀ ਦਰਾਮਦ ਕਰਦੀ ਹੈ ਤਾਂ ਉਸ 'ਤੇ 5 ਤੋਂ 15 ਫੀਸਦੀ ਟੈਕਸ ਲਗਾਇਆ ਜਾਂਦਾ ਹੈ। ਜਦੋਂ ਕਿ ਪੂਰੀ ਤਰ੍ਹਾਂ ਬਣੀ ਕਾਰ 'ਤੇ 30 ਤੋਂ 35 ਫੀਸਦੀ ਟੈਕਸ ਦੇਣਾ ਪੈਂਦਾ ਹੈ। ਟੈਕਸ ਅਧਿਕਾਰੀਆਂ ਦਾ ਦੋਸ਼ ਹੈ ਕਿ ਕੰਪਨੀ ਨੇ ਪੂਰੀ ਤਰ੍ਹਾਂ ਬਣੀਆਂ ਕਾਰਾਂ ਦੀ ਦਰਾਮਦ ਕੀਤੀ ਅਤੇ ਉਨ੍ਹਾਂ ਨੂੰ ਪਾਰਟਸ ਵਜੋਂ ਦਿਖਾਇਆ। ਇਸ ਕਾਰਨ ਕੰਪਨੀ ਟੈਕਸ ਤੋਂ ਬਚ ਗਈ।
ਇਹ ਵੀ ਪੜ੍ਹੋ : Meta ਦੇ ਰਿਹੈ ਹਰ ਮਹੀਨੇ 43 ਲੱਖ ਰੁਪਏ ਤੱਕ ਦੀ ਕਮਾਈ ਦਾ ਸ਼ਾਨਦਾਰ ਮੌਕਾ, ਜਾਣੋ ਸ਼ਰਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8