ਭਾਰਤ ਦਾ ਪ੍ਰਚੂਨ ਖੇਤਰ 2034 ਤੱਕ 190 ਲੱਖ ਕਰੋੜ ਰੁਪਏ ਦਾ ਹੋਵੇਗਾ : ਰਿਪੋਰਟ

Monday, Mar 03, 2025 - 04:01 AM (IST)

ਭਾਰਤ ਦਾ ਪ੍ਰਚੂਨ ਖੇਤਰ 2034 ਤੱਕ 190 ਲੱਖ ਕਰੋੜ ਰੁਪਏ ਦਾ ਹੋਵੇਗਾ : ਰਿਪੋਰਟ

ਨਵੀਂ ਦਿੱਲੀ (ਭਾਸ਼ਾ) - ਭਾਰਤ ਦੇ ਪ੍ਰਚੂਨ ਖੇਤਰ ਦੇ 2034 ਤੱਕ ਵਧ ਕੇ 190 ਲੱਖ ਕਰੋੜ ਰੁਪਏ ’ਤੇ ਪੁੱਜਣ ਦਾ ਅੰਦਾਜ਼ਾ ਹੈ। ਇਕ ਰਿਪੋਰਟ ’ਚ ਇਹ ਸਿੱਟਾ ਕੱਢਿਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਦਾ ਸਭ ਤੋਂ ਜ਼ਿਆਦਾ ਲਾਭ ਉਨ੍ਹਾਂ ਪ੍ਰਚੂਨ ਵਿਕ੍ਰੇਤਾਵਾਂ ਨੂੰ ਹੋਵੇਗਾ, ਜਿਨ੍ਹਾਂ ਕੋਲ ਦੇਸ਼ ਦੀ ਵੱਖ-ਵੱਖ ਜਨਸੰਖਿਆ ਅਤੇ ਵਿਰੋਧੀ ਖਪਤਕਾਰ ਵਿਵਹਾਰ ਨੂੰ ਅਪਣਾਉਣ ਦੀ ਸਮਰੱਥਾ ਹੈ। 

ਬੋਸਟਨ ਕੰਸਲਟਿੰਗ ਗਰੁੱਪ (ਬੀ. ਸੀ. ਜੀ.) ਅਤੇ ਰਿਟੇਲਰਜ਼ ਐਸੋਸੀਏਸ਼ਨ ਆਫ ਇੰਡੀਆ (ਆਰ. ਏ. ਆਈ.) ਵੱਲੋਂ ਸਾਂਝੇ ਤੌਰ ’ਤੇ ਤਿਆਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਵੱਖ-ਵੱਖ ਖਪਤਕਾਰ ਸਮੂਹਾਂ ਦੇ ਨਾਲ (ਜਿਨ੍ਹਾਂ ’ਚੋਂ ਹਰੇਕ ਦੀਆਂ ਆਪਣੀਆਂ ਅਨੋਖੀਆਂ ਜ਼ਰੂਰਤਾਂ ਹਨ) ਪ੍ਰਚੂਨ ਵਿਕ੍ਰੇਤਾਵਾਂ ਨੂੰ ਵੱਖ-ਵੱਖ ਮੌਕਿਆਂ ਨੂੰ ਪਛਾਣਨ ਅਤੇ ‘ਭਾਰਤ’ ਅਤੇ ‘ਇੰਡੀਆ’ ’ਚ ਸਫਲ ਹੋਣ ਲਈ ਉਹ ਕਿੱਥੇ ਖੇਡਣਾ ਚਾਹੁੰਦੇ ਹਨ, ਦੀ ਤੇਜ਼ੀ ਨਾਲ ਚੋਣ ਕਰਨ ਦੀ ਲੋੜ ਹੋਵੇਗੀ।

ਭਾਰਤ ’ਚ ਪ੍ਰਚੂਨ ਬਾਜ਼ਾਰ 2024 ’ਚ 82 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ 2014 ’ਚ 35 ਲੱਖ ਕਰੋੜ ਰੁਪਏ ਦਾ ਸੀ। ਪਿਛਲੇ ਦਹਾਕੇ  ਦੌਰਾਨ ਦੇਸ਼ ਦਾ ਪ੍ਰਚੂਨ ਖੇਤਰ ਸਾਲਾਨਾ 8.9 ਫੀਸਦੀ ਦੀ ਦਰ ਨਾਲ ਵਧਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਆਰਥਿਕ ਵਾਧੇ ਅਤੇ ਵਿਭਿੰਨਤਾ ਵਾਲੇ ਖਪਤਕਾਰ ਆਧਾਰ ਦੀ ਵਜ੍ਹਾ ਨਾਲ ਪ੍ਰਚੂਨ ਖੇਤਰ ਤੇਜ਼ੀ ਨਾਲ ਵਧਿਆ ਹੈ।


author

Inder Prajapati

Content Editor

Related News