Airtel ਤੋਂ ਬਾਅਦ Vi ਨੇ ਵੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, 25 ਫੀਸਦੀ ਤਕ ਮਹਿੰਗੇ ਕੀਤੇ ਪਲਾਨ

Tuesday, Nov 23, 2021 - 06:01 PM (IST)

Airtel ਤੋਂ ਬਾਅਦ Vi ਨੇ ਵੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, 25 ਫੀਸਦੀ ਤਕ ਮਹਿੰਗੇ ਕੀਤੇ ਪਲਾਨ

ਗੈਜੇਟ ਡੈਸਕ– ਨਿੱਜੀ ਖੇਤਰ ਦੀ ਦੂਰਸੰਚਾਰ ਸੇਵਾਵਾਂ ਦੇਣ ਵਾਲੀ ਕੰਪਨੀ ਵੋਡਾਫੋਨ-ਆਈਡੀਆ ਨੇ ਆਪਣੇ ਵੱਖ-ਵੱਖ ਪ੍ਰੀਪੇਡ ਪਲਾਨਾਂ ਦੀਆਂ ਦਰਾਂ ’ਚ ਲਗਭਗ 25 ਫੀਸਦੀ ਤਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 25 ਨਵੰਬਰ ਤੋਂ ਲਾਗੂ ਹੋਣਗੀਆਂ।

ਤੀਜੇ ਨੰਬਰ ਦੀ ਸਭ ਤੋਂ ਵੱਡੀ ਕੰਪਨੀ ਨੇ ਵੋਡਾਫੋਨ-ਆਈਡੀਆ ਨੇ ਆਪਣੇ ਪਲਾਨ ਦੀਆਂ ਦਰਾਂ ਵਧਾਉਣ ਦਾ ਫੈਸਲਾ ਏਅਰਟੈੱਲ ਵਲੋਂ ਆਪਣੇ ਪਲਾਨ ਦੀਆਂ ਦਰਾਂ ਵਧਾਉਣ ਤੋਂ ਬਾਅਦ ਲਿਆ ਹੈ। ਇਸ ਫੈਸਲੇ ਨਾਲ ਕੰਪਨੀਆਂ ਦੇ ਔਸਤ ਪ੍ਰਤੀ ਉਪਭਾਗਤਾ ਰੈਵੇਨਿਊ (ਏ.ਪੀ.ਆਰ.ਯੂ.) ’ਚ ਸੁਧਾਰ ਹੋਣ ਅਤੇ ਕੰਪਨੀਆਂ ਦੇ ਵਿੱਤੀ ਦਬਾਅ ’ਚ ਕਮੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਵੋਡਾਫੋਨ-ਆਈਡੀਆ ਦੇ ਬਿਆਨ ਮੁਤਾਬਕ, ਉਸ ਨੇ 28 ਦਿਨਾਂ ਦੀ ਮਿਆਦ ਵਾਲੇ ਪ੍ਰੀਪੇਡ ਪਲਾਨ ਦੀ ਦਰ 79 ਤੋਂ ਵਧਾ ਕੇ 99 ਰੁਪਏ ਕਰ ਦਿੱਤੀ ਹੈ, ਜੋ ਸੇਵਾ ’ਚ 25.32 ਫੀਸਦੀ ਦੇ ਵਾਧੇ ਨੂੰ ਦਰਸ਼ਾਉਂਦੀ ਹੈ। 

ਇਹ ਵੀ ਪੜ੍ਹੋ– ਸਤੰਬਰ ’ਚ Jio ਨੂੰ ਹੋਇਆ ਵੱਡਾ ਨੁਕਸਾਨ, 1.9 ਕਰੋੜ ਗਾਹਕਾਂ ਨੇ ਛੱਡਿਆ ਸਾਥ: ਰਿਪੋਰਟ

ਵੋਡਾਫੋਨ-ਆਈਡੀਆ ਦੇ ਪਲਾਨ ਦੀਆਂ ਨਵੀਆਂ ਕੀਮਤਾਂ

- 79 ਰੁਪਏ ਵਾਲਾ ਪਲਾਨ ਹੁਣ 99 ਰੁਪਏ ਦਾ
ਵੋਡਾਫੋਨ-ਆਈਡੀਆ ਦਾ ਸਭ ਤੋਂ ਸਸਤਾ ਪ੍ਰੀਪੇਡ ਪਲਾਨ ਜੋ ਪਹਿਲਾਂ 79 ਰੁਪਏ ਦਾ ਸੀ, ਉਹ 99 ਰੁਪਏ ਦਾ ਹੋ ਗਿਆ ਹੈ। ਇਸ ਪਲਾਨ ’ਚ ਤੁਹਾਨੂੰ 99 ਰੁਪਏ ਦਾ ਟਾਕਟਾਈਮ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ 200MB ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ ਵਿਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਨਹੀਂ ਹੈ। 

- 149 ਰੁਪਏ ਵਾਲਾ ਪਲਾਨ ਹੁਣ 179 ਰੁਪਏ ਦਾ ਹੋਇਆ
ਇਸ ਵਾਧੇ ਤੋਂ ਬਾਅਦ ਵੋਡਾਫੋਨ-ਆਈਡੀਆ ਦਾ 149 ਰੁਪਏ ਵਾਲਾ ਪਲਾਨ ਹੁਣ 179 ਰੁਪਏ ਦਾ ਹੋ ਗਿਆ ਹੈ। ਇਸ ਪਲਾਨ ’ਚ 28 ਦਿਨਾਂ ਦੀ ਮਿਆਦ ਨਾਲ ਕੁੱਲ 2 ਜੀ.ਬੀ. ਡਾਟਾ, ਕੁੱਲ 300 SMS ਅਤੇ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ। 

ਇਹ ਵੀ ਪੜ੍ਹੋ– ਜੀਓ 4ਜੀ ਡਾਊਨਲੋਡ ਸਪੀਡ ’ਚ ਕਾਫੀ ਅੱਗੇ, ਅਪਲੋਡ ’ਚ ਵੋਡਾ-ਆਈਡੀਆ ਨੰਬਰ ਵਨ

- 219 ਵਾਲਾ ਪਲਾਨ ਹੁਣ 269 ਰੁਪਏ ਦਾ
ਵੋਡਾਫੋਨ-ਆਈਡੀਆ ਨੇ 219 ਰੁਪਏ ਵਾਲੇ ਪਲਾਨ ਦੀ ਕੀਮਤ ਹੁਣ 269 ਰੁਪਏ ਕਰ ਦਿੱਤੀ ਹੈ। ਇਸ ਵਿਚ ਰੋਜ਼ਾਨਾ 100 SMS ਦੇ ਨਾਲ ਰੋਜ਼ਾਨਾ 1 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਮਿਲੇਗੀ। ਇਸ ਦੀ ਮਿਆਦ 28 ਦਿਨਾਂ ਦੀ ਹੈ। 

- 299 ਰੁਪਏ ਵਾਲਾ ਪਲਾਨ ਹੁਣ 359 ਰੁਪਏ ਦਾ
ਹੁਣ 299 ਰੁਪਏ ਦਾ ਪਲਾਨ 359 ਰੁਪਏ ਦਾ ਹੋ ਗਿਆ ਹੈ। ਇਸ ਵਿਚ ਤੁਹਾਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 2 ਜੀ.ਬੀ. ਡਾਟਾ ਅਤੇ 100 SMS ਰੋਜ਼ਾਨਾ ਮਿਲਣਗੇ। ਇਸ ਦੀ ਮਿਆਦ 28 ਦਿਨਾਂ ਦੀ ਹੈ। 

- 399 ਰੁਪਏ ਵਾਲਾ ਪਲਾਨ ਹੁਣ 479 ਰੁਪਏ ਦਾ
ਵੋਡਾਫੋਨ-ਆਈਡੀਆ ਦਾ 399 ਰੁਪਏ ਵਾਲਾ ਪਲਾਨ ਹੁਣ 479 ਰੁਪਏ ਦਾ ਹੋ ਗਿਆ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ, ਅਨਲਿਮਟਿਡ ਕਾਲਿੰਗ ਅਤੇ 100 SMS ਮਿਲਣਗੇ। ਇਸ ਦੀ ਮਿਆਦ 56 ਦਿਨਾਂ ਦੀ ਹੈ।

ਇਹ ਵੀ ਪੜ੍ਹੋ– Airtel ਨੇ ਗਾਹਕਾਂ ਨੂੰ ਦਿੱਤਾ ਤੋਹਫਾ, ਇਸ ਪਲਾਨ ’ਚ ਹੁਣ ਮਿਲੇਗਾ ਪਹਿਲਾਂ ਨਾਲੋਂ ਜ਼ਿਆਦਾ ਡਾਟਾ

- 449 ਰੁਪਏ ਵਾਲਾ ਪਲਾਨ ਹੁਣ 539 ਰੁਪਏ ਦਾ
449 ਰੁਪਏ ਵਾਲਾ ਪਲਾਨ ਹੁਣ 539 ਰੁਪਏ ਦਾ ਹੋ ਗਿਆ ਹੈ। ਇਸ ਵਿਚ ਰੋਜ਼ਾਨਾ 2 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ 100 SMS ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ।

- 599 ਰੁਪਏ ਵਾਲਾ ਪਲਾਨ ਹੁਣ 719 ਰੁਪਏ ਦਾ ਹੋ ਗਿਆ ਹੈ
ਵੋਡਾਫੋਨ ਦਾ 599 ਰੁਪਏ ਵਾਲਾ ਪ੍ਰੀਪੇਡ ਪਲਾਨ ਹੁਣ 719 ਰੁਪਏ ਦਾ ਹੋ ਗਿਆ ਹੈ। ਇਸ ਵਿਚ ਰੋਜ਼ਾਨਾ 1.5 ਜੀ.ਬੀ. ਡਾਟਾ, ਰੋਜ਼ਾਨਾ 100 SMS ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। 

ਇਹ ਵੀ ਪੜ੍ਹੋ– Instagram Reels ’ਚ ਆਇਆ TikTok ਵਾਲਾ ਇਹ ਖਾਸ ਫੀਚਰ, ਇੰਝ ਕਰੋ ਇਸਤੇਮਾਲ


author

Rakesh

Content Editor

Related News